ਸ਼ਕਤਵਾਨ ਅਥਾਰਿਟੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Competent authority_ਸ਼ਕਤਵਾਨ ਅਥਾਰਿਟੀ: ਉਹ ਅਥਾਰਿਟੀ ਜੋ ਕਾਨੂੰਨ ਜਾਂ ਕਿਸੇ ਨਿਯਮ ਅਧੀਨ ਕੋਈ ਕੰਮ ਵਿਸ਼ੇਸ਼ ਕਰਨ ਦਾ ਮਜਾਜ਼ ਰਖਦੀ ਹੋਵੇ। ਵਖ-ਵਖ ਕੰਮਾਂ ਅਤੇ ਉਨ੍ਹਾਂ ਦੇ ਦਰਜਿਆਂ ਲਈ ਨਿਯਮਾਂ ਵਿਚ ਵਖ-ਵਖ ਅਥਾਰਿਟੀਆਂ ਦਰਸਾਈਆਂ ਹੁੰਦੀਆਂ ਹਨ।

       ਪੰਜਾਬ ਸਿਵਲ ਸੇਵਾ ਨਿਯਮਾਵਲੀ ਜਿਲਦ-I ਅਤੇ ਭਾਗ-I ਦੇ ਨਿਯਮ 2.14 ਅਨੁਸਾਰ, ‘‘ਸ਼ਕਤਵਾਨ ਅਰਥਾਰਿਟੀ’’ ਦਾ ਕਿਸੇ ਇਖ਼ਤਿਆਰ ਦੀ ਵਰਤੋਂ ਦੇ ਸਬੰਧ ਵਿਚ, ਮਤਲਬ ਹੈ ਵਿੱਤ ਵਿਭਾਗ ਦੇ ਜਾਂ ਕਿਸੇ ਹੋਰ ਅਥਾਰਿਟੀ, ਜਿਸ ਨੂੰ ਉਨ੍ਹਾਂ ਨਿਯਮਾਂ ਦੁਆਰਾ ਜਾਂ ਅਧੀਨ ਅਜਿਹਾ ਇਖ਼ਤਿਆਰ ਡੈਲੀਗੇਟ ਕੀਤਾ ਜਾਵੇ ਦੇ ਮਸ਼ਵਰੇ ਨਾਲ ਕੰਮ ਕਰਦਾ ਹੋਇਆ ਪ੍ਰਬੰਧਕੀ ਵਿਭਾਗ।’’ ਇਸ ਦ੍ਰਿਸ਼ਟੀ ਤੋਂ ਉਨ੍ਹਾਂ ਅਥਾਰਿਟੀਆਂ ਜੋ ਨਿਯਮਾਂ ਅਧੀਨ ਸ਼ਕਤਵਾਨ ਅਥਾਰਿਟੀਆਂ ਦੇ ਇਖ਼ਤਿਆਰਾਂ ਦੀ ਵਰਤੋਂ ਕਰਦੀਆਂ ਹਨ, ਦੀ ਸੂਚੀ ਉਸ ਨਿਯਮਾਵਲੀ ਦੇ ਅਧਿਆਇ XV ਵਿਚ ਦਿੱਤੀ ਗਈ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.