ਸ਼ਿਸ਼ਟਾਚਾਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Decency_ਸ਼ਿਸ਼ਟਾਚਾਰ: ਸ਼ਿਸ਼ਟਾਚਾਰ ਅਤੇ ਸਦਾਚਾਰ ਦੇ ਸ਼ਬਦ ਅਨੁਛੇਦ 19 (2) ਵਿਚ ਆਉਂਦੇ ਹਨ। ਅਨੁਛੇਦ 19 (1) (ੳ) ਸਭ ਨਾਗਰਿਕਾਂ ਨੂੰ ਬੋਲਣ ਅਤੇ ਪ੍ਰਗਟਾਉ ਦੀ ਸੁਤੰਤਰਤਾ ਦਾ ਅਧਿਕਾਰ ਦਿੰਦਾ ਹੈ। ਉਸ ਹੀ ਅਨੁਛੇਦ ਦੇ ਖੰਡ (2) ਅਨੁਸਾਰ ਹੋਰਨਾਂ ਆਧਾਰਾਂ ਤੋਂ ਇਲਾਵਾ ਸ਼ਿਸ਼ਟਾਚਾਰ ਜਾਂ ਸਦਾਚਾਰ ਦੇ ਆਧਾਰ ਤੇ ਉਪਰੋਕਤ ਸੁਤੰਤਰਤਾ ਤੇ ਪਾਬੰਦੀ ਲਾਈ ਜਾ ਸਕਦੀ ਹੈ। ਰਾਜ ਬਨਾਮ ਰਤਨ ਲਾਲ ਉਦੈ ਲਾਲ (ਏ ਆਈ ਆਰ 1956 ਅਜਮੇਰ 52) ਵਿਚ ਅਦਾਲਤ ਦੇ ਦਸਣ ਅਨੁਸਾਰ ‘‘ਸ਼ਬਦ ਸ਼ਿਸ਼ਟਾਚਾਰ ਜਾਂ ਸਦਾਚਾਰ ਇਕ ਸਮਾਨ ਸੁਬੋਧ ਨਹੀਂ ਹਨ। ਸ਼ਿਸ਼ਟਾਚਾਰ ਜਾਂ ਸਦਾਚਾਰ ਸ਼ਬਦਾਂ ਦੇ ਸਹੀ ਅਰਥਾਂ ਬਾਰੇ ਰਾਏ ਵਿਚ ਬਹੁਤ ਜ਼ਿਆਦਾ ਮਤਭੇਦ ਹੋ ਸਕਦਾ ਹੈ ਅਤੇ ਜੇ ਵਿਧਾਨ ਮੰਡਲ ਦੁਆਰਾ ਇਹ ਚਿਤਵਿਆ ਜਾਵੇ ਕਿ ਸ਼ਿਸ਼ਟਾਚਾਰ ਅਤੇ ਸਦਾਚਾਰ ਦੇ ਹਿਤ ਵਿਚ ਬੋਲਣ ਅਤੇ ਪ੍ਰਗਟਾਉ ਦੀ ਸੁਤੰਤਰਤਾ ਤੇ ਪਾਬੰਦੀਆਂ ਲਾਈਆਂ ਜਾਣ ਤਾਂ ਵਰਜਿਤ ਕੰਮਾਂ ਅਤੇ ਪਾਬੰਦੀਆਂ ਦਾ ਸਪਸ਼ਟ ਰੂਪ ਵਿਚ ਉਲੇਖ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਫ਼ੈਸਲਾ ਕੀਤਾ ਜਾ ਸਕੇ ਕਿ ਉਹ ਪਾਬੰਦੀਆਂ ਵਾਜਬੀ ਸਨ ਜਾਂ ਨਹੀਂ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First