ਸ਼ੀਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ੀਆ [ਨਾਂਪੁ] ਮੁਸਲਮਾਨਾਂ ਦਾ ਇੱਕ ਫ਼ਿਰਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ੀਆ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Shia_ਸ਼ੀਆ: ਮੁਸਲਮਾਨਾਂ ਦੀ ਇਕ ਸੰਪਰਦਾਇ , ਜੋ ਹਜ਼ਰਤ ਮੁਹੰਮਦ ਸਾਹਿਬ ਦੇ ਜਵਾਈ ਅਲੀ ਦੇ ਪੈਰੋਕਾਰ ਹਨ। ਉਹ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਦ ਬਣੇ ਅਬੂਬਕਰ, ਉਮਰ ਅਤੇ ਉਸਮਾਨ ਨੂੰ ਖ਼ਲੀਫ਼ੇ ਨਹੀਂ ਮੰਨਦੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸ਼ੀਆ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸ਼ੀਆ : ਇਹ ਇਕ ਪ੍ਰਮੁੱਖ ਇਸਲਾਮੀ ਫ਼ਿਰਕਾ ਹੈ। ਇਸ ਦੇ ਪੈਰੋਕਾਰਾਂ ਦਾ ਇਹ ਵਿਸ਼ਵਾਸ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਚਚੇਰੇ ਭਰਾ ਅਤੇ ਸਪੁੱਤਰੀ ਫ਼ਾਤਮਾ ਦੇ ਪਤੀ ਹਜ਼ਰਤ ਅਲੀ ਨੂੰ ਆਪਦਾ ਨਿਕਟਵਰਤੀ ਹੋਣ ਦੇ ਨਾਤੇ ਉੱਤਰਾਧਿਕਾਰੀ ਨਿਯਤ ਕੀਤਾ। ਇਸ ਕਾਰਨ ਸ਼ੀਆ ਅਲੀ ਨੂੰ ਆਪਣਾ ਪਹਿਲਾ ਇਮਾਮ ਮੰਨਦੇ ਹਨ।

          ‘ਸ਼ੀਆ’ ਸ਼ਬਦ ਦੇ ਅਰਥ ‘ਪੈਰੋਕਾਰ’ ਹਨ। ਅਲੀ ਦੇ ਪੈਰੋਕਾਰ ਹੋਣ ਕਾਰਨ ਹੀ ਇਨ੍ਹਾਂ ਨੂੰ ਸ਼ੀਆ ਕਿਹਾ ਜਾਂਦਾ ਹੈ।

          ਇਮਾਮ ਦੇ ਉੱਤਰਾਧਿਕਾਰ ਦੇ ਸਬੰਧ ਵਿਚ ਦੋ ਵਾਰ ਕਾਫ਼ੀ ਵੱਡੇ ਪੈਮਾਨੇ ਤੇ ਝਗੜੇ ਹੋਏ। ਪਹਿਲੀ ਵਾਰ ਇਹ ਝਗੜਾ ਅਲੀ ਜ਼ੈਨੁਲਆਬਦੀਨ ਦੀ ਮੌਤ ਤੇ ਹੋਇਆ, ਜਦੋਂ ਸ਼ੀਆ ਫ਼ਿਰਕੇ ਦੇ ਕੁਝ ਵਿਅਕਤੀ ਉਸ ਦੇ ਲੜਕੇ ਜ਼ੈਦ ਦੇ ਪੈਰੋਕਾਰ ਬਣ ਗਏ। ਇਸ ਪ੍ਰਕਾਰ ਜ਼ੈਦੀਆ ਫ਼ਿਰਕੇ ਦਾ ਜਨਮ ਹੋਇਆ। ਦੂਜੀ ਵਾਰ ਝਗੜਾ ਅਲ ਸਾਦਿਕ ਦੀ ਮੌਤ ਤੇ ਹੋਇਆ, ਜਦੋਂ ਉਸ ਦੇ ਪਿਤਾ ਨੇ ਆਪਣੇ ਉਸ ਤੋਂ ਛੋਟੇ ਲੜਕੇ ਮੂਸਾ-ਅਲ-ਕਾਜ਼ਿਮ ਨੂੰ ਉਸ ਦਾ ਉੱਤਰਾਧਿਕਾਰੀ ਨਿਯਤ ਕਰ ਦਿੱਤਾ।

          ਸ਼ੀਆ ਲੋਕ ਇਮਾਮ ਦੀ ਰੂਹਾਨੀ ਅਗਵਾਈ ਵਿਚ ਵਿਸ਼ਵਾਸ ਰੱਖਦੇ ਹਨ। ਉਹ ਇਸ ਗੱਲ ਦੇ ਹਾਮੀ ਹਨ ਕਿ ਬਾਰ੍ਹਵਾਂ ਇਮਾਮ ਮਰਿਆ ਨਹੀਂ ਹੈ, ਸਗੋਂ ਸੰਨ 873 (260 ਹਿਜਰੀ) ਵਿਚ ਜਬਲਕਾ (Jabulka) ਸ਼ਹਿਰ ਵਿਚੋਂ ਲੋਪ ਹੋ ਗਿਆ ਸੀ ਅਤੇ ਕਿਆਮਤ ਦੇ ਦਿਨ ਫਿਰ ਪ੍ਰਗਟ ਹੋਵੇਗਾ ਅਤੇ ਉਸ ਦਾ ਉਪ-ਨਾਂ ‘ਮਹਿਦੀ’ ਹੋਵੇਗਾ।

          ਸ਼ੀਆ ਵਿਚਾਰਧਾਰਾ ਦਾ ਸੁੰਨੀ ਵਿਚਾਰਧਾਰਾ ਨਾਲੋਂ ਵੱਡਾ ਅੰਤਰ ਇਹ ਹੈ ਕਿ ਸ਼ੀਆ ਲੋਕ ਹਜ਼ਰਤ ਮੁਹੰਮਦ ਸਾਹਿਬ ਦੀ ਗੱਲੀ ਅਲੀ ਦੇ ਪਰਿਵਾਰ ਨੂੰ ਵਿਰਾਸ ਵਿਚ ਮਿਲੀ ਮੰਨਦੇ ਹਨ ਅਤੇ ਸੁੱਨੀ ਲੋਕ ਖ਼ਲੀਫ਼ੇ ਦੀ ਸੰਸਥਾ ਦੇ ਹਾਮੀ ਹਨ, ਜਿਨ੍ਹਾਂ ਨੂੰ ਇਸਲਾਮ ਦੇ ਹਾਮੀ ਚੁਣਦੇ ਹਨ। ਸ਼ੀਆ ਹਜ਼ਰਤ ਅਲ-ਹਸਨ ਅਤੇ ਅਲ-ਹੁਸੈਨ ਦੀ ਯਾਦ ਵਿਚ ਮੁਹੱਰਮ ਮਨਾਉਂਦੇ ਹਨ, ਜਦੋਂ ਕਿ ਸੁੰਨੀ ਮੁਹੱਰਮ ਦਾ ਕੇਵਲ ਦਸਵਾਂ ਦਿਨ ਮਨਾਉਂਦੇ ਹਨ।

          ਸ਼ੀਆ ਈਰਾਨ ਦਾ ਸ਼ਾਹੀ ਧਰਮ ਹੈ ਅਤੇ ਉਹ ਕਿਸੇ ਨੂੰ ਖ਼ਲੀਫ਼ਾ ਨਹੀਂ ਮੰਨਦੇ ਜਦੋਂ ਕਿ ਸੁੰਨੀ ਲੋਕ ਤੁਰਕੀ ਦੇ ਬਾਦਸ਼ਾਹ ਨੂੰ ਖ਼ਲੀਫ਼ਾ ਆਖਦੇ ਹਨ। ਨਾਦਰ ਸ਼ਾਹ ਨੇ ਈਰਾਨੀਆਂ ਨੂੰ ਸੁੰਨੀ ਬਣਾਉਣਾ ਚਾਹਿਆ ਪਰ ਉਹ ਸਫ਼ਲ ਨਾ ਹੋ ਸਕਿਆ। ਸ਼ੀਆ ਲੋਕ ਕਰਬਲਾ ਦੀ ਤੀਰਥ ਯਾਤਰਾ ਨੂੰ ਪਵਿੱਤਰ ਸਮਝਦੇ ਹਨ ਅਤੇ ਕਰਬਲਾਈ ਦੀ ਉਪਾਧੀ ਹਾਜੀ ਦੇ ਬਰਾਬਰ ਸਮਝੀ ਜਾਂਦੀ ਹੈ। ਮੁਸ਼ਹਿਦ ਈਰਾਨ ਵਿਚ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਅਤੇ ਇਸ ਦੀ ਯਾਤਰਾ ਕਰਨ ਵਾਲੇ ਨੂੰ ਮਸ਼ਹਿਦੀ ਕਹਿ ਕੇ ਸਤਿਕਾਰਿਆ ਜਾਂਦਾ ਹੈ।

          ਹ. ਪੁ.––ਡਿ. ਇਸ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸ਼ੀਆ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ੀਆ : ਇਹ ਮੁਸਲਮਾਨਾਂ ਦਾ ਇਕ ਪ੍ਰਮੁੱਖ ਧਾਰਮਿਕ ਫ਼ਿਰਕਾ ਹੈ। 'ਸ਼ੀਆ' ਦਾ ਅਰਥ 'ਪੈਰੋਕਾਰ' ਹੈ। ਇਸ ਫ਼ਿਰਕੇ ਦੇ ਪੈਰੋਕਾਰਾਂ ਅਨੁਸਾਰ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਚਚੇਰੇ ਭਰਾ ਅਤੇ ਸਪੁੱਤਰੀ ਫ਼ਾਤਮਾ ਦੇ ਪਤੀ ਹਜ਼ਰਤ ਅਲੀ ਨੂੰ ਆਪਣਾ ਉਤਰਾਧਿਕਾਰੀ ਨਿਯਤ ਕੀਤਾ ਸੀ। ਸ਼ੀਆ, ਅਲੀ ਨੂੰ ਆਪਣਾ ਪਹਿਲਾਂ ਇਮਾਮ ਮੰਨਦੇ ਹਨ। ਇਮਾਮ ਦੇ ਉਤਰਾਧਿਕਾਰ ਦੇ ਸਬੰਧ ਵਿਚ ਦੋ ਵਾਰ ਬਹੁਤ ਵੱਡੇ ਵਾਦ ਵਿਵਾਦ ਹੋਏ। ਪਹਿਲੀ ਵਾਰ ਅਲੀ ਜ਼ੈਨੁਲਆਬਦੀਨ ਦੀ ਮੌਤ ਅਤੇ ਦੂਸਰੀ ਵਾਰ ਅਲੀ ਸਾਦਿਕ ਦੀ ਮੌਤ ਤੇ ਝਗੜਾ ਹੋਇਆ ਸੀ। ਸ਼ੀਆ ਲੋਕ ਇਮਾਮ ਦੀ ਰੂਹਾਨੀ ਅਗਵਾਈ ਵਿਚ ਵਿਸ਼ਵਾਸ ਰੱਖਦੇ ਹਨ। ਉਹ ਬਾਰ੍ਹਵੇਂ ਇਮਾਮ ਨੂੰ ਮਰਿਆ ਨਹੀਂ, ਲੋਪ ਹੋ ਗਿਆ ਸਮਝਦੇ ਹਨ (ਜੋ ਸੰਨ 873 ਅਰਥਾਤ 260 ਹਿਜ਼ਰੀ ਵਿਚ ਜਬਲਕਾ ਸ਼ਹਿਰ ਵਿਚੋ ਅਲੋਪ ਹੋ ਗਿਆ ਸੀ) ਅਤੇ ਪ੍ਰਗਟ ਹੋਣ ਸਮੇਂ ਉਸ ਦਾ ਉਪ ਨਾਂ ਮਹਿੰਦੀ ਹੋਵੇਗਾ ਜੋ ਕਿਆਮਤ ਦੇ ਦਿਨ ਫਿਰ ਪ੍ਰਗਟ ਹੋਵੇਗਾ।

        ਸ਼ੀਆ ਵਿਚਾਰਧਾਰਾ ਦਾ ਸੁੰਨੀ ਵਿਚਾਰਧਾਰਾ ਨਾਲੋਂ ਵੱਡਾ ਅੰਤਰ ਇਹ ਹੈ ਕਿ ਸ਼ੀਆ ਲੋਕ ਹਜ਼ਰਤ ਮੁਹੰਮਦ ਸਾਹਿਬ ਦੀ ਗੱਦੀ ਅਲੀ ਦੇ ਪਰਿਵਾਰ ਨੂੰ ਵਿਰਾਸਤ ਵਿਚ ਮਿਲੀ ਮੰਨਦੇ ਹਨ ਅਤੇ ਸੁੰਨੀ ਲੋਕ ਖ਼ਲੀਫ਼ੇ ਦੀ ਸੰਸਥਾ ਦੇ ਹਾਮੀ ਹਨ ਜਿਨ੍ਹਾਂ ਨੂੰ ਇਸਲਾਮ ਦੇ ਹਾਮੀ ਚੁਣਦੇ ਹਨ। ਸ਼ੀਆ ਮੁਸਲਮਾਨ ਹਜ਼ਰਤ ਅਲ-ਹਸਨ ਅਤੇ ਅਲ-ਹੁਸੈਨ ਦੀ ਯਾਦ ਵਿਚ ਮੁਹਰੱਮ ਮਨਾਉਂਦੇ ਹਨ ਜਦ ਕਿ ਸੁੰਨੀ ਮੁਸਲਮਾਨ ਮੁਹੱਰਮ ਦਾ ਕੇਵਲ ਦਸਵਾਂ ਦਿਨ ਮਨਾਉਂਦੇ ਹਨ।

        ਸ਼ੀਆ ਈਰਾਨ ਦਾ ਸ਼ਾਹੀ ਧਰਮ ਹੈ ਅਤੇ ਉਹ ਕਿਸੇ ਨੂੰ ਖ਼ਲੀਫ਼ਾ ਨਹੀਂ ਮੰਨਦੇ ਜਦੋਂ ਕਿ ਸੁੰਨੀ ਲੋਕ ਤੁਰਕੀ ਦੇ ਬਾਦਸ਼ਾਹ ਨੂੰ ਖ਼ਲੀਫਾ ਆਖਦੇ ਹਨ। ਨਾਦਰ ਸ਼ਾਹ ਨੇ ਈਰਾਨੀਆਂ ਨੂੰ ਸੁੰਨੀ ਬਣਾਉਣਾ ਚਾਹਿਆ ਪਰ ਉਹ ਸਫ਼ਲ ਨਾ ਹੋ ਸਕਿਆ। ਸ਼ੀਆ ਲੋਕ ਕਰਬਲਾ ਦੀ ਤੀਰਥ ਯਾਤਰਾ ਨੂੰ ਪਵਿੱਤਰ ਸਮਝਦੇ ਹਨ ਅਤੇ ਕਰਬਲਾਈ ਦੀ ਉਪਾਧੀ ਹਾਜ਼ੀ ਦੇ ਬਰਾਬਰ ਸਮਝੀ ਜਾਂਦੀ ਹੈ। ਮੁਸ਼ਹਿਦ ਈਰਾਨ ਵਿਚ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਅਤੇ ਇਸ ਦੀ ਯਾਤਰਾ ਕਰਨ ਵਾਲੇ ਨੂੰ ਮੁਸ਼ਹਿਦੀ ਕਹਿ ਕੇ ਸਤਿਕਾਰਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-03-46-28, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 5:26.

ਸ਼ੀਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ੀਆ, (ਅਰਬੀ) / ਪੁਲਿੰਗ : ਮੁਸਲਮਾਨਾਂ ਦਾ ਇੱਕ ਫ਼ਿਰਕਾ ਜੋ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਦ ਹਜ਼ਰਤ ਅਲੀ ਨੂੰ ਖਿਲਾਫ਼ਤ ਦਾ ਅਸਲ ਹੱਕਦਾਰ ਮੰਨਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-04-02-48, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.