ਸ਼ੋਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ੋਰਾ (ਨਾਂ,ਪੁ) ਬਾਰੂਦ ਆਦਿ ਵਿੱਚ ਪੈਣ ਵਾਲੀ ਇੱਕ ਲੂਣੀ ਖਾਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸ਼ੋਰਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Caliche (ਕਅਲੀਚਿ) ਸ਼ੋਰਾ: ਸਪੇਨੀ ਭਾਸ਼ਾ ਵਿਚ ਸ਼ੋਰੇ ਨੂੰ ਕਾਲੀਚ ਕਿਹਾ ਜਾਂਦਾ ਹੈ। ਇਹ ਕਈ ਥਾਂਵਾਂ ਤੇ ਕੜਾਹੀ-ਨੁਮਾ ਟੋਆ ਬਣਾਉਂਦਾ ਹੈ। ਮਾਰੂਥਲ ਵਿੱਚ ਝੀਲ ਦੇ ਪਾਣੀ ਦੇ ਸੁੱਕ ਜਾਣ ਨਾਲ ਸੋਡੀਅਮ ਨਾਇਟਰੇਟ (sodium nitrate) ਕੜਾਹੀ-ਨੁਮਾ ਟੋਏ ਵਿੱਚ ਇਕੱਠਾ ਹੋ ਜਾਂਦਾ ਹੈ। ਚਿਲੀ ਦਾ ਅਸ਼ੁਧ ਸ਼ੋਰਾ ਮਹੱਤਵਪੂਰਨ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸ਼ੋਰਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Nitrate (ਨਾਇਟਰੇਇਟ) ਸ਼ੋਰਾ: ਇਹ ਤੇਜ਼ਾਬੀ ਸ਼ੋਰੇ ਦਾ ਲਵਣ (salt) ਹੈ, ਜਿਸ ਨੂੰ ਖਾਦ ਬਣਾਉਣ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ ਪੋਟਾਸ਼ੀਅਮ (potassium), ਸੋਡੀਅਮ (sodi-um) ਜਾਂ ਕੈਲਸ਼ੀਅਮ (calcium) ਨਾਈਟਰੇਟ (nitrate)।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸ਼ੋਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ੋਰਾ [ਨਾਂਪੁ] ਕੱਲਰ , ਨਮਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ੋਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ੋਰਾ. ਫ਼ਾ ਸ਼ੋਰਹ. ਸੰ. ਸੂਯਕਾਰ. ਤੀਣਰਸ. ਸੰਗ੍ਯਾ—ਜਮੀਨ ਦਾ ਨਮਕ. Saltpetre Potassium Nitras. ਇਸ ਨਾਲ ਪੁਰਾਣੇ ਜਮਾਨੇ ਵਿੱਚ ਜਲ ਠੰਢਾ ਕੀਤਾ ਜਾਂਦਾ ਸੀ. “ਸੀਤਲ ਜਲ ਕੀਜੈ ਸਮ ਓਰਾ । ਤਰ ਊਪਰ ਦੇਕਰ ਬਹੁ ਸੋਰਾ” ॥ (ਗੁਪ੍ਰਸੂ) ਸ਼ੋਰਾ ਬਾਰੂਦ ਦਾ ਭੀ ਮੁੱਖ ਅੰਗ ਹੈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਮਸਾਨੇ ਮੇਦੇ ਅਤੇ ਜਿਗਰ ਦੇ ਰੋਗ ਦੂਰ ਕਰਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸ਼ੋਰਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸ਼ੋਰਾ : ਸ਼ੋਰਾ ਜਾਂ ਸਾਲਟਪੀਟਰ ਪ੍ਰਾਕਿਰਤੀ ਵਿਚ ਪੋਟਾਸ਼ੀਅਮ ਨਾਈਟ੍ਰੇਟ ਦੀ ਸ਼ਕਲ ਵਿਚ ਮਿਲਦਾ ਹੈ। ਇਹ ਨਾਈਟ੍ਰੋਜਨ ਦੇ ਯੋਗਿਕਾਂ ਦੀ ਪ੍ਰਾਪਤੀ ਦਾ ਇਕ ਵਸੀਲਾ ਹੈ, ਜਿਸ ਤੋਂ ਸ਼ੁਰੂ ਸ਼ੁਰੂ ਵਿਚ ਸ਼ੋਰੇ ਦਾ ਤੇਜ਼ਾਬ ਬਣਾਇਆ ਗਿਆ ਸੀ। ਬੰਦੂਕਾਂ ਦੇ ਬਾਰੂਦ ਵਿਚ ਅਤੇ ਪਟਾਕੇ ਬਣਾਉਣ ਵਿਚ ਵੀ ਇਹ ਇਸਤੇਮਾਲ ਕੀਤਾ ਜਾਂਦਾ ਹੈ। ਇਹ ਜ਼ਮੀਨ ਦੀ ਸਤ੍ਹਾ, ਕੰਧਾਂ ਅਤੇ ਚਟਾਨਾਂ ਉੱਤੇ ਪੇਪੜੀਆਂ ਦੀ ਸ਼ਕਲ ਵਿਚ ਮਿਲਦਾ ਹੈ। ਇਹ ਸਪੇਨ, ਇਟਲੀ, ਮਿਸਰ ਅਤੇ ਭਾਰਤ ਦੀਆਂ ਕਈ ਮਿੱਟੀਆਂ ਵਿਚ ਵੀ ਬਣਦਾ ਹੈ। ਇਹ ਚਿੱਲੀ ਵਿਚ ਸੋਡੀਅਮ ਨਾਈਟ੍ਰੇਟ ਨਾਲ ਅਤੇ ਅਮਰੀਕਾ ਵਿਚ ਮਿਸੀਸਿਪੀ ਘਾਟੀ ਦੀਆਂ ਗੁਫ਼ਾਵਾਂ ਵਿਚ ਵੀ ਮਿਲਦਾ ਹੈ। ਇਸ ਦਾ ਰੰਗ ਚਿੱਟਾ ਅਤੇ ਚਮਕ ਕੱਚ ਵਰਗੀ ਹੁੰਦੀ ਹੈ। ਇਸ ਦੀ ਰਚਨ ਪੋਟਾਸ਼ੀਅਮ ਨਾਈਟ੍ਰੇਟ (KNO3) ਹੈ ਜਿਸ ਵਿਚ 46.5% ਪੋਟਾਸ਼ (K2O) ਅਤੇ 53.5% ਨਾਟੀਟ੍ਰੋਜਨ ਪੈੱਨਟਾੱਕਸਾਈਡ (N2O5) ਹੈ।
ਹ. ਪੁ.––ਐਨ. ਬ੍ਰਿ. 16 : 533.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no
ਸ਼ੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ੋਰਾ, ਪੁਲਿੰਗ : ਸ਼ੋਰਬਾ, ਰਿੱਝੇ ਮਾਸ ਦੀ ਤਰੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-05-08-11, ਹਵਾਲੇ/ਟਿੱਪਣੀਆਂ:
ਸ਼ੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ੋਰਾ, ਪੁਲਿੰਗ : (ਅੰਮ੍ਰਿਤਸਰ) ਕੰਜਰੀਆਂ ਦਾ ਦਲਾਲ, ਖੁਸ਼ਾਮਦੀ ਆਦਮੀ, ਟੋਡੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-05-08-35, ਹਵਾਲੇ/ਟਿੱਪਣੀਆਂ:
ਸ਼ੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ੋਰਾ, ਪੁਲਿੰਗ : ੧. ਇੱਕ ਲੂਣ ਵਰਗੀ ਚੀਜ਼, ਇੱਕ ਕਿਸਮ ਦੀ ਖਾਰ ਜੋ ਬਰੂਦ ਆਦਿ ਵਿੱਚ ਪੈਂਦੀ ਹੈ
–ਕਲਮੀ ਸ਼ੋਰਾ, ਪੁਲਿੰਗ : ਚਮਕਦਾਰ ਸਾਫ਼ ਤੁਰੀਆਂ ਵਾਲਾ ਸ਼ੋਰਾ, ਰਵੇਦਾਰ ਸ਼ੋਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-27-12-42-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First