ਸਕੈਨ ਡਿਸਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Scan Disk
ਇਹ ਪ੍ਰੋਗਰਾਮ ਹਾਰਡ ਡਿਸਕ ਜਾਂ ਰੀਮੂਵੇਬਲ ਡਿਸਕ ਵਿਚਲੀਆਂ ਤਰੁਟੀਆਂ (Errors) ਨੂੰ ਚੈੱਕ ਕਰਨ ਲਈ ਵਰਤਿਆ ਜਾਂਦਾ ਹੈ। ਇਹ ਤਰੁਟੀ ਵਾਲੇ ਖੇਤਰ ਦੀ ਮੁਰੰਮਤ ਵੀ ਕਰਦਾ ਹੈ। ਇਹ ਪ੍ਰੋਗਰਾਮ ਦੋ ਪ੍ਰਕਾਰ ਦੇ ਟੈਸਟ ਲਾਗੂ ਕਰਦਾ ਹੈ। ਪਹਿਲਾ ਸਟੈਂਡਰਡ (Standard) ਟੈਸਟ ਅਤੇ ਦੂਸਰਾ ਥਰੋ (Thorough) ਟੈਸਟ। ਪਹਿਲੇ ਟੈਸਟ ਵਿੱਚ ਵੱਖ-ਵੱਖ ਡਰਾਈਵਸ ਦੀਆਂ ਫਾਈਲਾਂ ਅਤੇ ਫੋਲਡਰਾਂ ਨੂੰ ਤਰੁੱਟੀ ਲਈ ਚੈੱਕ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੂਸਰੇ ਟੈਸਟ ਵਿੱਚ ਡਿਸਕ ਦੀ ਭੌਤਿਕ ਸਮਰੂਪਤਾ (Physical Integrity) ਟੈਸਟ ਕੀਤੀ ਜਾਂਦੀ ਹੈ।
ਤੁਹਾਡੇ ਕੰਪਿਊਟਰ ਵਿੱਚ ਵਾਈਰਸ ਦੀ ਮੌਜੂਦਗੀ ਜਾਂ ਬਿਜਲੀ ਦੇ ਵੱਧ-ਘੱਟ ਆਉਣ ਕਾਰਨ ਹਾਰਡ ਡਿਸਕ ਵਿੱਚ ਵਿਕਾਰ ਪੈਦਾ ਹੋ ਸਕਦੇ ਹਨ। ਕਈ ਵਾਰ ਤਾਂ ਬੈਡ ਸੈਕਟਰ (Bad Sector) ਦੀ ਨੌਬਤ ਵੀ ਆ ਜਾਂਦੀ ਹੈ। ਤੁਹਾਡੀ ਹਾਰਡ ਡਿਸਕ ਬੈਡ ਸੈਕਟਰਾਂ ਤੋਂ ਪ੍ਰਭਾਵਿਤ ਤਾਂ ਨਹੀਂ? ਇਸ ਦਾ ਜਵਾਬ ਪਾਉਣ ਲਈ ਤੁਸੀਂ ਸਿਸਟਮ ਟੂਲ ਦੇ ਸਕੈਨ ਡਿਸਕ ਪ੍ਰੋਗਰਾਮ ਦਾ ਸਹਾਰਾ ਲੈ ਸਕਦੇ ਹੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਸਕੈਨ ਡਿਸਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Scandisk
ਸਕੈਨ ਡਿਸਕ ਦੀ ਵਰਤੋਂ ਹਾਰਡ ਡਿਸਕ ਉੱਤੇ ਪਾਈ ਜਾਣ ਵਾਲੀ ਕਿਸੇ ਤਰੁੱਟੀ ਨੂੰ ਚੈੱਕ ਕਰਨ ਲਈ ਕੀਤੀ ਜਾਂਦੀ ਹੈ। ਹਾਰਡ ਡਿਸਕ ਵਿੱਚ ਤਰੁੱਟੀ ਹੋਣ ਦੀ ਸੂਰਤ ਵਿੱਚ ਸਮੱਸਿਆ ਆ ਜਾਂਦੀ ਹੈ ਤੇ ਇਸਨੂੰ ਦੁਬਾਰਾ ਸਟਾਰਟ (Restart) ਕਰਨ ਦੀ ਜ਼ਰੂਰਤ ਪੈਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First