ਸਤੈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੈ. ਸੱਤੇ ਨੇ. ਦੇਖੋ, ਸੱਤਾ ੪.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 55946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਤੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਤੈ ਸੱਤੇ ਨੇ। ਸੱਤਾ ਅਤੇ ਬਲਵੰਡ ਮਿਰਾਸੀ ਜਾਤਿ ਦੇ ਦੋ ਕੀਰਤਨਕਾਰ ਸਨ। ਕੁਝ ਵਿਦਵਾਨਾਂ ਦਾ ਮੱਤ ਹੈ ਕਿ ਉਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਕੀਰਤਨ ਕਰਦੇ ਸਨ, ਪਰ ਦੂਜਾ ਮੱਤ ਇਹ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਕਾਲ ਵਿਚ ਹੋਏ ਹਨ। ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਬਲਵੰਡ ਗੁਰੂ ਅੰਗਦ ਦੇਵ ਜੀ ਦੇ ਵੇਲੇ ਹੋਇਆ ਸੀ , ਜਦੋਂ ਕਿ ਉਸ ਦਾ ਪੁੱਤਰ ਸੱਤਾ ਗੁਰੂ ਅਰਜਨ ਦੇਵ ਜੀ ਦਾ ਦਰਬਾਰੀ ਕੀਰਤਨਕਾਰ ਸੀ। ਸੱਤੇ ਅਤੇ ਬਲਵੰਡ ਦਾ ਆਪਸੀ ਸੰਬੰਧ ਵੀ ਨਿਰਵਿਵਾਦ ਨਹੀਂ ਹੈ। ਪਰੰਪਰਾ ਅਨੁਸਾਰ ਸੱਤਾ ਅਤੇ ਬਲਵੰਡ ਰਾਗ ਵਿਦਿਆ ਵਿਚ ਨਿਪੁੰਨ ਹੋਣ ਕਾਰਨ ਚੰਗੇ ਕੀਰਤਨਕਾਰ ਸਨ, ਜਿਸ ਕਰ ਕੇ ਸਿਖ ਸੰਗਤਾਂ ਵਿਚ ਉਨ੍ਹਾਂ ਦਾ ਚੰਗਾ ਸਤਿਕਾਰ ਸੀ। ਇਸ ਸਤਿਕਾਰ ਕਰ ਕੇ ਹੌਲੀ-ਹੌਲੀ ਉਨ੍ਹਾਂ ਦੇ ਮਨ ਵਿਚ ਅਭਿਮਾਨ ਪੈਦਾ ਹੋ ਗਿਆ। ਇਕ ਵਾਰ ਬਾਬਾ ਬੁੱਢਾ ਜੀ ਨੇ ਕਿਸੇ ਸ਼ਬਦ ਦੀ ਫ਼ਰਮਾਇਸ਼ ਕੀਤੀ ਤਾਂ ਉਹ ਅਗੋਂ ਔਖੇ ਹੋ ਕੇ ਬੋਲੇ। ਇਸੇ ਤਰ੍ਹਾਂ ਲੜਕੀ ਦੇ ਵਿਆਹ ਵੇਲੇ ਗੁਰੂ ਸਾਹਿਬ ਵਲੋਂ ਪ੍ਰਾਪਤ ਮਾਲੀ ਸਹਾਇਤਾ ਤੋਂ ਅਸੰਤੁਸ਼ਟ ਹੋ ਕੇ ਉਨ੍ਹਾਂ ਨੇ ਗੁਰੂ ਦਰਬਾਰ ਵਿਚ ਕੀਰਤਨ ਕਰਨਾ ਬੰਦ ਕਰ ਦਿੱਤਾ ਅਤੇ ਅਹੰਕਾਰ ਵਿਚ ਆ ਕੇ ਗੁਰੂ-ਦਰਬਾਰ ਲਈ ਮੰਦੇ ਬਚਨ ਵੀ ਵਰਤੇ। ਕੁਝ ਸਮੇਂ ਦੀ ਆਰਥਿਕ ਅਤੇ ਸਮਾਜਿਕ ਖੁਆਰੀ ਪਿਛੋਂ ਉਹ ਲਾਹੌਰ ਦੇ ਇਕ ਪਰਉਪਕਾਰੀ ਸਿੱਖ ਭਾਈ ਲੱਧਾ ਨੂੰ ਨਾਲ ਲੈ ਕੇ ਗੁਰੂ ਜੀ ਕੋਲ ਖਿਮਾ ਮੰਗਣ ਲਈ ਆਏ ਤਾਂ ਭਾਈ ਲੱਧੇ ਦੀ ਸਿਫ਼ਾਰਿਸ਼ ਨਾਲ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਗਿਆ। ਆਪਣੇ ਗੁਨਾਹਾਂ ਦਾ ਪਸ਼ਚਾਤਾਪ ਕਰ ਕੇ ਗੁਰੂ ਦੀ ਸੱਚੀ ਵਡਿਆਈ ਪ੍ਰਗਟ ਕਰਨ ਲਈ ਉਨ੍ਹਾਂ ਨੇ ਰਾਮਕਲੀ ਰਾਗ ਵਿਚ ਗੁਰੂ-ਉਸਤਤਿ ਨਾਲ ਭਰਪੂਰ ਇਕ ਵਾਰ ਉਚਾਰਨ ਕੀਤੀ। ਇਸ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਕੀਤੀ ਗਈ ਹੈ। ਇਤਿਹਾਸਿਕ ਦ੍ਰਿਸ਼ਟੀ ਤੋਂ ਇਹ ਵਾਰ ਮਹੱਤਵਪੂਰਨ ਹੈ, ਕਿਉਂਕਿ ਇਸ ਵਿਚ ਗੁਰਗੱਦੀ ਸੌਂਪਣ ਵੇਲੇ ਪੁੱਤਰਾਂ ਅਤੇ ਸਿੱਖਾਂ ਦੀ ਘੋਖ-ਪੜਤਾਲ ਕਰਨਾ, ਜਿਊਂਦੇ ਜੀ ਗੱਦੀ ਸੌਂਪਣਾ, ਗੁਰੂ ਦੇ ਲੰਗਰ ਵਿਚ ਘਿਉ , ਦੁੱਧ , ਖੀਰ ਆਦਿ ਦੀ ਖੁਲ੍ਹੀ ਵਰਤੋਂ ਹੋਣ ਦਾ ਉਲੇਖ ਹੈ। ਇਸ ਵਿਚੋਂ ਸ਼ਰਧਾਲੂਆਂ ਦੇ ਭਾਰੀ ਗਿਣਤੀ ਵਿਚ ਗੁਰੂ-ਦਰ ਦੀ ਰੋਜ਼ ਹਾਜ਼ਰੀ ਭਰਨ ਦੀ ਅਤੇ ਗੁਰੂ ਸਾਹਿਬਾਨ ਨੂੰ ‘ਸੱਚਾ ਪਾਤਸ਼ਾਹ’ ਕਹਿਣ ਦੀ ਸੂਚਨਾ ਵੀ ਮਿਲਦੀ ਹੈ। ਇਸ ਨੂੰ ‘ਟਿੱਕੇ ਦੀ ਵਾਰ ’ ਵੀ ਕਿਹਾ ਜਾਂਦਾ ਹੈ। ਇਸ ਵਾਰ ਦੀਆਂ ਪਉੜੀਆਂ ਵਿਚ ਤੁਕਾਂ ਦੀ ਗਿਣਤੀ ਇਕ-ਸਮਾਨ ਨਹੀਂ, ਸੱਤ ਤੋਂ ਵੀਹ ਤਕ ਹਨ। ਭਾਸ਼ਾ ਦਾ ਸਰੂਪ ਕਾਫ਼ੀ ਪੁਰਾਤਨ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 55775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.