ਸਥਿਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਥਿਰ [ਵਿਸ਼ੇ] ਕਾਇਮ, ਦ੍ਰਿੜ੍ਹ, ਪੱਕਾ , ਪੁਖ਼ਤਾ, ਨਿਸ਼ਚਿਤ, ਅਟਲ; ਜੜ੍ਹ , ਅਚੱਲ, ਗਤੀਹੀਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਥਿਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਥਿਰ. ਦੇਖੋ, ਅਸਥਿਰ ਅਤੇ ਥਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਥਿਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਥਿਰ, ਵਿਸ਼ੇਸ਼ਣ : ੧. ਪੱਕਾ, ਦ੍ਰਿੜ੍ਹ ਨਾ ਬਦਲਣ ਵਾਲਾ; ੨. ਅਚਲ, ਨਿਸ਼ਚਿਤ, ਅਟਲ, ਮੁਸਤਕਿਲ, ਪੱਕਾ, ਐਸੀ ਵਸਤੂ ਜਿਸ ਦੇ ਤੱਤ ਆਸਾਨੀ ਨਾਲ ਅੱਡ ਅੱਡ ਨਾ ਹੋ ਸਕਣ
–ਸਥਿਰ ਸੰਖਿਆ, ਹਿਸਾਬ / ਇਸਤਰੀ ਲਿੰਗ : ਉਹ ਸੰਖਿਆ ਜਿਸ ਵਿਚ ਵਾਦ ਵਿਵਾਦ ਜਾਂ ਪੜਤਾਲ ਦੀ ਕਿਸੇ ਸਟੇਜ ਉੱਤੇ ਉਹਦੀ ਮਾਤਰਾ ਦੀ ਕੀਮਤ ਵਿੱਚ ਕੋਈ ਫ਼ਰਕ ਨਾ ਆਵੇ
–ਸਥਿਰ ਕੋਣ, ਹਿਸਾਬ / ਇਸਤਰੀ ਲਿੰਗ : ਉਹ ਕੋਣ ਜੋ ਇਕੋ ਜਿੰਨੀ ਰਹੇ, ਸਦਾ ਇਕਸਾਰ ਰਹਿਣ ਵਾਲੀ ਕੋਣ
–ਸਥਿਰ ਗੁਣਕ, ਹਿਸਾਬ / ਪੁਲਿੰਗ : ਉਹ ਗੁਣਕ ਜਿਸ ਵਿੱਚ ਵਾਦ-ਵਿਵਾਦ ਜਾਂ ਪੜਤਾਲ ਦੀ ਕਿਸੇ ਸਟੇਜ ਉੱਤੇ ਉਹਦੀ ਮਾਤ੍ਰਾ ਦੀ ਕੀਮਤ ਵਿੱਚ ਕੋਈ ਫਰਕ ਨਾ ਆਵੇ
–ਸਥਿਰ ਚਿੱਤ, ਵਿਸ਼ੇਸ਼ਣ : ਜਿਸ ਦਾ ਮਨ ਨਾ ਡੋਲੇ, ਜੋ ਛੇਤੀ ਛੇਤੀ ਆਪਣੇ ਵਿਚਾਰ ਨਾ ਬਦਲਦਾ ਹੋਵੇ
–ਸਥਿਰ ਚਿੰਨ੍ਹ, ਭੂਗੋਲਿਕ / ਪੁਲਿੰਗ : ਸਯਾਰੇ ਢੋ ਤਾਰਿਆਂ ਵਿਚੋਂ ਦੀ ਲੰਘਣ ਦੇ ਰਸਤੇ ਉੱਤੇ ਉਹ ਬਿੰਦੂ (ਨੁਕਤਾ) ਜਿੱਥੇ ਕਿ ਉਹ ਥੋੜੇ ਜੇਹੇ ਸਮੇਂ ਲਈ ਠਹਿਰਿਆ ਹੋਇਆ ਨਜ਼ਰ ਆਉਂਦਾ ਹੈ
–ਸਥਿਰ ਤਵਾਜ਼ਨ, ਪੁਲਿੰਗ ਵਿਸ਼ੇਸ਼ਣ / ਪੁਲਿੰਗ : ਵਿਰੋਧੀ ਅਮਲਾਂ ਜਾਂ ਤਾਕਤਾਂ ਵਿਚਕਾਰ ਸਦਾ ਕਾਇਮ ਰਹਿਣ ਵਾਲੀ ਸਮਤਾ
–ਸਥਿਰ ਨਿਸਬਤ, ਇਸਤਰੀ ਲਿੰਗ : ਉਹ ਨਿਸਬਤ ਜਿਸ ਵਿਚ ਵਾਦਵਿਵਾਦ ਜਾਂ ਪੜਤਾਲ ਦੀ ਕਿਸੇ ਸਟੇਜ ਉੱਤੇ ਉਹਦੀ ਮਾਤਰਾ ਦੀ ਕੀਮਤ ਵਿਚ ਕੋਈ ਫਰਕ ਨਾ ਆਵੇ
–ਸਥਿਰ ਬਿਜਲੀ ਆਵੇਸ਼, (ਪੁਲਿੰਗ ਵਿਸ਼ੇਸ਼ਣ) / ਪੁਲਿੰਗ : ਉਹ ਅਮਲ ਜਾਂ ਤਰੀਕਾ ਜਿਸ ਦੁਆਰਾ ਬਿਜਲੀ ਚਾਲਕ ਵਿਚ ਬਿਜਲੀ ਆ ਜਾਂਦੀ ਹੈ ਜਦੋਂ ਕਿ ਇਸ ਨੂੰ ਕਿਸੇ ਬਿਜਲੀ ਨਾਲ ਭਰੀ ਹੋਈ ਵਸਤੂ ਕੋਲ ਰੱਖਿਆ ਜਾਂਦਾ ਹੈ
–ਸਥਿਰ ਰਾਸ਼ੀ, ਹਿੰਦੀ / ਇਸਤਰੀ ਲਿੰਗ : ਐਸੀ ਮਿਕਦਾਰ ਜਿਸ ਵਿਚ ਵਾਦ-ਵਿਵਾਦ ਜਾਂ ਪੜਤਾਲ ਦੀ ਕਿਸੇ ਵਟੇਜ ਉੱਤੇ ਉਹਦੀ ਮਾਤ੍ਰਾ ਦੀ ਕੀਮਤ ਵਿਚ ਕੋਈ ਫਰਕ ਨਾ ਆਵੇ
–ਸਥਿਰ ਰੌ, ਪਦਾਰਥ ਵਿਗਿਆਨ / ਇਸਤਰੀ ਲਿੰਗ : ਸਦਾ ਇਕੋ ਜੇਹੀ ਜਾਂ ਇਕਸਾਰ ਰਹਿਣ ਵਾਲੀ ਬਿਜਲੀ ਦੀ ਧਾਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1741, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-04-54-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First