ਸਦਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਦਾ [ਕਿਵਿ] ਹਮੇਸ਼ਾ, ਨਿੱਤ, ਲਗਾਤਾਰ, ਨਿਰੰਤਰ, ਹਰ ਵੇਲ਼ੇ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15985, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਦਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਦਾ. ਵ੍ਯ—ਨਿਤ੍ਯ. ਹਮੇਸ਼ਹ. “ਸਦਾ ਸਦਾ ਆਤਮ ਪਰਗਾਸੁ.” (ਆਸਾ ਮ: ੫) ੨ ਅ਼ ਦਾ. ਸੰਗ੍ਯਾ—ਧ੍ਵਨਿ. ਸ਼ਬਦ. ਆਵਾਜ਼। ੩ ਫ਼ਕੀਰ ਦੀ ਦੁਆ. ਆਸ਼ੀਰਵਾਦ। ੪ ਪੁਕਾਰ. ਗੁਹਾਰ. “ਰੈਣ ਦਿਨਸ ਦੁਇ ਸਦੇ ਪਏ.” (ਬਸੰ ਮ: ੪) ਦੇਖੋ, ਸੱਦਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਦਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਦਾ (ਗੁ.। ਸੰਸਕ੍ਰਿਤ) ਨਿੱਤ, ਹਮੇਸ਼ਾਂ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਦਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਦਾ, ਕਿਰਿਆ ਵਿਸ਼ੇਸ਼ਣ : ੧. ਨਿੱਤ, ਹਮੇਸ਼ਾ, ਹਰ ਵੇਲੇ; ੨. ਇਕ ਤਾਰ, ਇਕ ਰਸ, ਲਗਾਤਾਰ, ਨਿਰੰਤਰ
–ਸਦਾ ਅਨੰਦ, ਸਦਾਨੰਦ, ਵਿਸ਼ੇਸ਼ਣ / ਪੁਲਿੰਗ : ਜੋ ਨਿੱਤ ਅਨੰਦ ਵਿੱਚ ਰਹੇ
–ਸਦਾ ਸ਼ਿਵ, ਪੁਲਿੰਗ : ਮਹਾਂਦੇਵ, ਭੋਲਾ ਨਾਥ, ਸਦਾ ਕਲਿਆਣ ਰੂਪ ਪਾਰਬ੍ਰਹਮ
–ਸਦਾ ਸੀਤਾ, ਵਿਸ਼ੇਸ਼ਣ : ਔਗੁਣਾਂ ਤੋਂ ਰਹਿਤ, ਨਿਹਕਲੰਕ, ਬੇਐਬ
–ਸਦਾ ਸੁਹਾਗ, ਪੁਲਿੰਗ : ਅਬਿਨਾਸ਼ੀ ਨਾਲ ਮੇਲ ਦੀ ਅਵਸਥਾ
–ਸਦਾ ਸੁਹਾਗਣ, ਇਸਤਰੀ ਲਿੰਗ : ਇਕ ਫੁੱਲ, ਇਕ ਪੰਛੀ, ਜ਼ਨਾਨਾ ਲਿਬਾਸ ਪਹਿਨਣ ਵਾਲਾ ਫਕੀਰ ਜਿਸ ਨੂੰ ਪਰਮੇਸ਼ਰ ਦਾ ਮਿਲਾਪ ਹੋਇਆ ਹੈ, ਤੀਵੀਆਂ ਦੀ ਇੱਕ ਅਸੀਸ
–ਸਦਾ ਸੁਖੀ, ਵਿਸ਼ੇਸ਼ਣ : ਜਿਸ ਨੂੰ ਹਮੇਸ਼ਾ ਖੁਸ਼ੀ ਹੈ, ਭਾਗਵਾਨ
–ਸਦਾ ਗੁਲਾਬ, ਪੁਲਿੰਗ : ਗੁਲਾਬ ਦੀ ਇੱਕ ਕਿਸਮ ਜੋ ਸਦਾ ਖਿੜੀ ਰਹਿੰਦੀ ਹੈ ਜਾਂ ਜਿਸ ਨੂੰ ਹਰ ਮੌਸਮ ਵਿਚ ਫੁੱਲ ਲਗਦੇ ਰਹਿੰਦੇ ਹਨ
–ਸਦਾ ਦੀ ਨੀਂਦਰ ਸੌਂਣਾ, ਮੁਹਾਵਰਾ : ਮਰ ਜਾਣਾ, ਪਰਲੋਕ ਸਿਧਾਰ ਜਾਣਾ
–ਸਦਾ ਬਹਾਰ, ਵਿਸ਼ੇਸ਼ਣ : ਨਿੱਤ ਹਰਾ ਰਹਿਣ ਵਾਲਾ (ਰੁੱਖ), ਸਦਾ ਖਿੜਿਆ ਰਹਿਣ ਵਾਲਾ
–ਸਦਾ ਬਰਤ, ਸਦਾ ਵਰਤ, ਪੁਲਿੰਗ : ਪੁੰਨ ਦਾ ਜਾਂ ਮੁਫ਼ਤ ਦਾ ਲੰਗਰ, ਖੁਰਾਕ ਜੋ ਰੋਜ਼ ਗਰੀਬਾਂ ਨੂੰ ਵਰਤਾਈ ਜਾਏ, ਖਰੈਤ, ਦਾਨ ਪੁੰਨ (ਲਾਗੂ ਕਿਰਿਆ : ਲਾਉਣਾ)
–ਸਦਾ ਲਈ ਅੱਖਾਂ ਮੀਟ ਜਾਣਾ, ਮੁਹਾਵਰਾ : ਮਰ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-10-33-04, ਹਵਾਲੇ/ਟਿੱਪਣੀਆਂ:
ਸਦਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਦਾ, ਫ਼ਾਰਸੀ / ਇਸਤਰੀ ਲਿੰਗ : ਉੱਚੀ ਅਵਾਜ਼, ਹਾਕ, ਉਹ ਅਵਾਜ਼ ਜੋ ਫਕੀਰ ਮੰਗਣ ਵੇਲੇ ਦਿੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-12-01-42, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First