ਸਧਾਰਨ ਪਾਠ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਧਾਰਨ ਪਾਠ : ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਰੰਭ ਤੋਂ ਅੰਤ ਤਕ ਦਾ ਉਹ ਪਾਠ ਹੈ ਜਿਸ ਵਿਚ ਸਮਾਪਤੀ ਲਈ ਸਮੇਂ ਦੀ ਕੋਈ ਸੀਮਾ ਨਹੀਂ ਹੁੰਦੀ। ਜਿੱਥੇ ਸਮੇਂ ਦੀ ਸੀਮਾ ਨਿਸ਼ਚਿਤ ਹੁੰਦੀ ਹੈ ਪਰ ਇਕ ਹਫ਼ਤੇ ਤੋਂ ਵੱਧ ਹੋ ਜਾਂਦੀ ਹੈ ਤਾਂ ਇਸ ਪਾਠ ਨੂੰ ਵੀ ਸਧਾਰਨ ਪਾਠ ਕਿਹਾ ਜਾਏਗਾ। ਅਜਿਹੇ ਪਾਠ ਲਈ ਦੋ ਹੋਰ ਸਮਾਨਾਰਥਕ ਸ਼ਬਦ , ਅਰਥਾਤ ਖੁੱਲ੍ਹਾ ਪਾਠ ਤੇ ਸਹਜ ਪਾਠ ਵੀ ਵਰਤੇ ਜਾਂਦੇ ਹਨ। ਸਧਾਰਨ ਪਾਠ ਕਿਸੇ ਇਕ ਵਿਅਕਤੀ , ਪੁਰਸ਼ ਜਾਂ ਇਸਤਰੀ , ਜਾਂ ਮਿਲ ਕੇ ਪਰਵਾਰ ਦੇ ਦੂਜੇ ਮੈਂਬਰਾਂ ਦੁਆਰਾ ਨਿੱਜੀ ਪਵਿੱਤਰਤਾ ਜਾਂ ਪਰਵਾਰ ਦੀ ਖੁਸ਼ੀ ਤੇ ਗ਼ਮੀ ਦੇ ਵਿਸ਼ੇਸ਼ ਮੌਕਿਆਂ ਜਾਂ ਸਮਾਗਮਾਂ ਤੇ ਕੀਤਾ ਜਾ ਸਕਦਾ ਹੈ। ਪਾਠੀ ਸਿੰਘ ਬਾਹਰੋਂ ਵੀ ਲਗਾਇਆ ਜਾ ਸਕਦਾ ਹੈ। ਪਾਠ ਕਰਨ ਵਾਲਾ ਇਕ ਦਿਨ ਵਿਚ ਜਿੰਨੇ ਵੀ ਪੰਨੇ ਪਾਠ ਦੇ ਕਰ ਸਕਦਾ ਹੈ ਅਤੇ ਅਗਲੇ ਕੁਝ ਪੰਨੇ ਉਸ ਤੋਂ ਅਗਲੇ ਦਿਨ, ਜਾਂ ਲੰਮੇ ਵਕਫ਼ੇ ਮਗਰੋਂ ਵੀ ਪੜ੍ਹ ਸਕਦਾ ਹੈ। ਸਧਾਰਨ ਪਾਠ ਦੇ ਅਰੰਭ ਅਤੇ ਸਮਾਪਤੀ ਸਮੇਂ ਸ਼ਬਦ-ਕੀਰਤਨ, ਅਰਦਾਸ ਤੇ ਹੁਕਮਨਾਮਾ ਲੈਣ ਉਪਰੰਤ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਇਵੇਂ ਹੀ ਸਮਾਪਤੀ ਸਮੇਂ ਸ਼ਬਦ-ਕੀਰਤਨ, ਅਰਦਾਸ ਤੇ ਹੁਕਮਨਾਮਾ (ਜਾਂ ਹੁਕਮ) ਲੈਣ ਉਪਰੰਤ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਪਾਠ ਦਾ ਭੋਗ ਪੈਣ ਉਪਰੰਤ ਸੰਗਤਾਂ ਦੀ ਚਾਹ ਜਾਂ ਲੰਗਰ ਨਾਲ ਸੇਵਾ ਕੀਤੀ ਜਾਂਦੀ ਹੈ ਪਰੰਤੂ ਇਹ ਕੋਈ ਸ਼ਰਤ ਨਹੀਂ। ਹਰ ਰੋਜ਼ ਇਕ ਧਾਰਮਿਕ ਕਰਤੱਵ ਦੇ ਤੌਰ ਤੇ ਕੁਝ ਪੰਨੇ ਪੜ੍ਹਨਾ, ਅਰਥਾਤ ਸਧਾਰਨ ਪਾਠ ਕਰਨ ਦਾ ਰਿਵਾਜ ਸੰਨ 1604 ਤੋਂ ਮਗਰੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਉਪਲਬਧ ਹੋ ਜਾਣ ਨਾਲ ਹੀ ਸ਼ੁਰੂ ਹੋਇਆ ਹੋਵੇਗਾ। ਸੰਨ 1708 ਈ. ਵਿਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੇ ਜਾਣ ਤਕ ਸ਼ਾਇਦ ਕੇਵਲ ਸਧਾਰਨ ਪਾਠ ਦੀ ਰੀਤ ਹੀ ਪ੍ਰਚਲਿਤ ਸੀ


ਲੇਖਕ : ਤ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.