ਸਪਤਾਹਿਕ ਪਾਠ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਪਤਾਹਿਕ ਪਾਠ: ਗੁਰੂ ਗ੍ਰੰਥ ਸਾਹਿਬ ਦੀ ਇਕ ਪਾਠ- ਵਿਧੀ ਜਿਸ ਅਨੁਸਾਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਇਕ ਸਪਤਾਹ (ਹਫ਼ਤੇ) ਵਿਚ ਪੂਰਾ ਕੀਤਾ ਜਾਂਦਾ ਹੈ। ਇਹ ਪਾਠ ਵਿਅਕਤੀਗਤ ਤੌਰ ’ਤੇ, ਪਰਿਵਾਰਿਕ ਤੌਰ’ਤੇ ਜਾਂ ਘਰਾਂ ਜਾਂ ਗੁਰਦੁਆਰਿਆਂ ਵਿਚ ਪਾਠੀਆਂ ਦੁਆਰਾ ਕਰਵਾਇਆ ਜਾਂਦਾ ਹੈ। ਆਮ ਤੌਰ’ਤੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਸੱਤਾਂ ਹਿੱਸਿਆਂ ਵਿਚ ਵੰਡ ਕੇ ਇਹ ਪਾਠ ਸੰਪੰਨ ਹੁੰਦਾ ਹੈ। ਪਾਠ ਦੀ ਮਰਯਾਦਾ ਅਨੁਸਾਰ ਇਸ ਦਾ ਆਰੰਭ ਅਤੇ ਸਮਾਪਨ ਕੀਤਾ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸਪਤਾਹਿਕ ਪਾਠ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਪਤਾਹਿਕ ਪਾਠ : ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਜਿਹਾ ਪਾਠ ਜਿਹੜਾ ਇਕ ਸਪਤਾਹ ਵਿਚ ਸੰਪੂਰਨ ਕੀਤਾ ਜਾਂਦਾ ਹੈ। ਕੋਈ ਵੀ ਇਕੱਲਾ ਵਿਅਕਤੀ , ਪੁਰਸ਼ ਜਾਂ ਇਸਤਰੀ ਜਾਂ ਕੁਝ ਲੋਕਾਂ ਦਾ ਸਮੂਹ ਰੌਲ ਲਾਉਣ ਦੇ ਤਰੀਕੇ ਨਾਲ ਇਸ ਪਾਠ ਨੂੰ ਪੂਰਾ ਕਰ ਸਕਦਾ ਹੈ ਜਿਹੜਾ ਕਿ ਕਿਸੇ ਸਮਾਗਮ, ਤਿਉਹਾਰ ਜਾਂ ਗੁਰਪੁਰਬ ਆਉਣ ਤੋਂ ਸੱਤ ਦਿਨ ਪਹਿਲਾਂ ਅਰੰਭ ਕੀਤਾ ਜਾਂਦਾ ਹੈ। ਇਸ ਪਾਠ ਨੂੰ ਸੰਪੂਰਨ ਕਰਨ ਹਿਤ ਵਿਅਕਤੀ ਜਾਂ ਕਿਸੇ ਪਰਵਾਰ ਦੀ ਮਦਦ ਲਈ ਇਕ ਜਾਂ ਵੱਧ ਪੇਸ਼ੇਵਰ ਪਾਠੀਆਂ ਨੂੰ ਵੀ ਨਾਲ ਲਾਇਆ ਜਾ ਸਕਦਾ ਹੈ। ਸਧਾਰਨ ਪਾਠ ਵਾਂਗ ਹੀ, ਸਪਤਾਹਿਕ ਪਾਠ ਦੇ ਅਰੰਭ ਕਰਨ ਸਮੇਂ ਅਤੇ ਸੰਪੂਰਨ ਕਰਨ ਸਮੇਂ ਆਮ ਤੌਰ ਤੇ ਸਧਾਰਨ ਧਾਰਮਿਕ ਰੀਤਾਂ ਕੀਤੀਆਂ ਜਾਂਦੀਆਂ ਹਨ ਜਿਨਾਂ ਵਿਚ ਕੀਰਤਨ ਹੁੰਦਾ ਹੈ, ਅਰਦਾਸ ਕੀਤੀ ਜਾਂਦੀ ਹੈ ਅਤੇ ਪ੍ਰਸ਼ਾਦ ਵਰਤਾਇਆ ਜਾਂਦਾ ਹੈ।
ਲੇਖਕ : ਤ.ਸ ਅਨੁ. ਜ.ਪ.ਕ.ਸੰ,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First