ਸਫਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਫਾ. ਅ਼ ਫ਼ਾ. ਵਿ—ਸਾਫ. ਸ੍ਵੱਛ। ੨ ਸਿੱਧਾ. ਸਰਲ। ੩ ਬਸਾਤ. ਸ਼ਤਰੰਜ ਚੌਪੜ ਆਦਿ ਬਾਜੀ ਖੇਲਨ ਦਾ ਵਸਤ੍ਰ. “ਉਠਾਵੈ ਸਫਾ ਓਸ ਲਾਗੈ ਨ ਬਾਰ.” (ਨਸੀਹਤ) ੪ ਸਫ. ਕਤਾਰ. ਸ਼੍ਰੇਣੀ. ਪੰਕ੍ਤਿ. “ਗੋਪਨ ਕੀ ਉਨ ਹੀ ਸੀ ਸਫਾ.” (ਕ੍ਰਿਸਨਾਵ) ੫ ਫ਼ਹ਼: ਪੰਨਾ. ਪ੍ਰਿ. page। ੬ ਦੇਖੋ, ਸਿਫਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਫਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਫਾ (ਸੰ.। ਅ਼ਰਬੀ ਸੁਫ਼=ਚਿਟਾਈ) ਚਿਟਾਈ, ਫੂਹੜੀ। ਯਥਾ-‘ਗੁਰਮੁਖਿ ਬੈਸਹੁ ਸਫਾ ਵਿਛਾਇ’ ਗੁਰਮੁਖਤਾ ਦੀ ਚਿਟਾਈ ਵਿਛਾਕੇ ਬੈਠੋ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਫਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਫਾ, (ਫ਼ਾਰਸੀ) / ਵਿਸ਼ੇਸ਼ਣ : ਸਾਫ਼, ਪਵਿੱਤਰ, ਸ਼ੁੱਧ, ਨਿਰਮਲ, ਛਾਣਿਆ ਹੋਇਆ, ਖਾਲਸ, ਸੁਥਰਾ, ਜਿਸ ਵਿੱਚ ਦਾਗ ਨਹੀਂ, ਨਿੱਤਰਿਆ ਹੋਇਆ, ਨਿੱਖਰਿਆ ਹੋਇਆ, ਸਫ਼ਾਫ, ਜੌ ਸੌਖੇ ਹੀ ਪੜ੍ਹਿਆ ਜਾਵੇ, ਸਪਸ਼ਟ, ਸਿੱਧਾ ਪੱਧਰਾ ਇਕੋ ਜੇਹਾ, ਸੱਚਾ
–ਸਫਨ ਸਫਾ, ਵਿਸ਼ੇਸ਼ਣ / ਲਾਗੂ ਕਿਰਿਆ : ਖਾਲੀ, ਰੜਾ, ਚਟਮ, ਬਿਲਕੁਲ ਮੁੰਨਿਆ ਹੋਇਆ, ਬਰਬਾਦ, ( ਲਾਗੂ ਕਿਰਿਆ : ਹੋਣਾ, ਕਰਨਾ)
–ਸਫਾਚੱਟ, ਵਿਸ਼ੇਸ਼ਣ : ਬਿਲਕੁਲ ਸਾਫ਼, ਜਿਸ ਉੱਤੇ ਕੋਈ ਚੀਜ਼ ਨਾ ਉੱਗੀ ਹੋਵੇ (ਮੈਦਾਨ), ਰੋਡਾ, ਗੰਜਾ (ਸਿਰ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-12-15-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Gursewak Singh Dhaula,
( 2020/11/04 10:3657)
Shinda Singh,
( 2023/05/15 12:2834)
Please Login First