ਸਬਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਬਰ (ਨਾਂ,ਪੁ) ਰੱਜ; ਧੀਰਜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਬਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਬਰ [ਨਾਂਪੁ] ਸੰਤੋਖ , ਸਹਿਨਸ਼ੀਲਤਾ, ਰੱਜ; ਭਾਣਾ ਮੰਨਣ ਦਾ ਭਾਵ, ਧੀਰਜ , ਹੌਸਲਾ; ਹਾਅ, ਰੱਬ ਦੀ ਮਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਬਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਬਰ. ਅ਼ ਬ੍ਰ. ਸੰਗ੍ਯਾ—ਸੰਤੋਖ. “ਸਬਰ ਏਹੁ ਸੁਆਉ.” (ਸ. ਫਰੀਦ) ੨ ਸੰ. ਸ਼ਵਰ. ਇੱਕ ਨੀਚ ਜਾਤੀ, ਜੋ ਭੀਲਾਂ ਦੀ ਸ਼ਾਖ ਹੈ। ੩ ਸ਼ਿਵ। ੪ ਤੰਤ੍ਰਸ਼ਾਸਤ੍ਰ, ਜਿਸ ਵਿੱਚ ਅਨੇਕ ਮੰਤ੍ਰਾਂ ਦਾ ਵਰਣਨ ਹੈ. ਇਹ ਸ਼ਿਵ ਦਾ ਰਚਿਆ ਦੱਸੀਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਬਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਬਰ (ਸੰ.। ਅ਼ਰਬੀ ਸਬਰ) ਝੱਲਣਾ, ਜੇਰਾ, ਸੰਤੋਖ। ਯਥਾ-‘ਸਬਰ ਅੰਦਰਿ ਸਾਬਰੀ’ ਸੰਤੋਖੀਆਂ ਦੇ ਅੰਦਰ ਸੰਤੋਖ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9394, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਬਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਬਰ : ਨੀਤੀ ਵਾਲਿਆਂ ਦੇ ਸਬਰ ਨੂੰ ਸੰਜਮ (temperance) ਅਧੀਨ ਗਿਣਿਆ ਹੈ ਅਤੇ ਇਸ ਦੀ ਪਰਿਭਾਸ਼ਾ ਇਉਂ ਕੀਤੀ ਹੈ ‘ਸਬਰ ਵਿਕਲਪਾਂ ਵਿਰੁਧ ਲੜਨ ਦਾ ਨਾਂ ਹੈ ਤਾਂ ਜੋ ਬੰਦਾ ਮਨੋਕਾਮਨਾ, ਤ੍ਰਿਸ਼ਨਾ ਤੇ ਭੈੜੇ ਕੰਮਾਂ ਤੋਂ ਬਚਿਆ ਰਹੇ।’ ਕੁਰਾਨ ਵਿਚ ਦੱਸਿਆ ਹੈ ਕਿ ਜਿਹੜਾ ਬੰਦਾ ਰੱਬ ਦਾ ਖ਼ੋਫ਼ ਖਾਂਦਾ ਹੈ, ਉਹ ਮਨੋਕਾਮਨਾਵਾਂ ਤੇ ਵਿਕਲਪਾਂ ਤੋਂ ਸੁਰੱਖਿਅਤ ਰਹਿੰਦਾ ਹੈ ਅਤੇ ਮਰਨ ਪਿਛੋਂ ਨਿਰਸੰਦੇਹ ਉਹ ਬਹਸ਼ਿਤ ਵਿਚ ਜਾਂਦਾ ਹੈ। ਬਾਜਿਆਂ ਨੇ ਸਬਰ ਦੀਆਂ ਦੋ ਕਿਸਮਾਂ ਦੱਸੀਆਂ ਹਨ। ਜੋ ਚੀਜ਼ ਸਾਨੂੰ ਚਾਹੀਦੀ ਹੈ ਅਸੀਂ ਉਸ ਦੀ ਪ੍ਰਾਪਤੀ ਵਿਚ ਉਤਾਵਲੇ ਨਾ ਹੋਈਏ। ਦੂਜਾ ਜਿਹੜੀਆਂ ਚੀਜ਼ਾਂ ਵੱਲੋਂ ਧਰਮ ਨੇ ਸਾਨੂੰ ਰੋਕਿਆ ਹੈ ਅਸੀਂ ਉਨ੍ਹਾਂ ਨੂੰ ਨਾ ਕਰੀਏ। ਸਬਰ ਦੀ ਇਹ ਦੂਜੀ ਕਿਸਮ ਕੋਪ ਨਾਲ ਸਬੰਧ ਰਖਦੀ ਹੈ।
ਖ਼ੁਦਾ ਨੇ ਸਾਬਿਰਾਂ ਲਈ ਬੜੇ ਬੜੇ ਦਰਜੇ ਬਖ਼ਸ਼ਣ ਦਾ ਵਾਇਦਾ ਕੀਤਾ ਹੈ।
ਕੁਰਾਨ ਸ਼ਰੀਫ਼ ਵਿਚ ਹੁਕਮ ਹੈ ਕਿ ‘ਸਬਰ ਕਰੋ’, ਖ਼ੁਦਾ ਸਬਰ ਕਰਨ ਵਾਲਿਆਂ ਦੇ ਨਾਲ ਹੈ।’
ਰੱਬੀ ਹੁਕਮ ਹੈ ਕਿ ਇੱਨ ਅੱਲਾ ਹਾ ਮਉ ਸਾਬਿਰੀਨ =ਅੱਲਾ ਸਬਰ ਕਰਨ ਵਾਲਿਆਂ ਦੀ ਸਹਾਈ ਹੁੰਦਾ ਹੈ। ਇਕ ਥਾਂ ਉਤੇ ਹੋਰ ਆਇਆ ਹੈ ‘ਅੱਸਬਰੁ ਜਮੀਲਨ=ਸਬਰ ਚੰਗੀ ਚੀਜ਼ ਹੈ।
ਵ-ਬਸ਼ਰੁ ਸਾਬਿਰੀਨ ਲਜ਼ੀਨਾ ੲਜ਼ਾ ਅਸਾਬਤ ਹੁਮ ਮੁਸੀਬਤੁਨ ਕਾਲੂਵ ਇੱਨਾ ਲਿੱਲਾ ਹੇ ਵ ਇੱਨਾ ਇਲੈਏ ਰਾਜਿਊਨ=ਸਬਰ ਕਰਨ ਵਾਲੇ ਬੰਦੇ ਉਹ ਹਨ ਕਿ ਜਦੋਂ ਉਨ੍ਹਾਂ ਉੱਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਅਸੀਂ ਅੱਲ੍ਹਾ ਵੱਲੋਂ ਆਏ ਹਾਂ ਅਤੇ ਉਸੇ ਵੱਲ ਚਲੇ ਜਾਵਾਂਗੇ।
ਹਜ਼ਰਤ ਮੁਹੰਮਦ ਸਾਹਿਬ ਨੇ ਵੀ ਸਬਰ ਦੀ ਮਹੱਤਤਾ ਬਾਰੇ ਕੀ ਹਦੀਸਾਂ ਵਿਚ ਜ਼ਿਕਰ ਫ਼ਰਮਾਇਆ ਹੈ :
(1) ਅਸਬਰੁ ਮਿਫ਼ਤਾ ਹੁਲਫ਼ਰਹਿ=ਸਬਰ ਸੁਖੀ ਜੀਵਨ ਦੀ ਕੁੰਜੀ ਹੈ।
(2) ‘ਅਲਫ਼ਤਹੁ ਮਉਸੱਬਰ=ਸਫ਼ਲਤਾ ਸਬਰ ਦੇ ਨਾਲ ਸਬੰਧਤ ਹੈ।
ਫ਼ਾਰਸ ਦੇ ਸਿਆਣਿਆਂ ਨੇ ਮੂਰਤੀਆਂ ਉੱਤੇ, ਉਪਾਸ਼ਨਾ ਮੰਦਰਾਂ ਵਿਚ ਲਿਖ ਕੇ ਟੰਗਿਆ ਸੀ ਕਿ ਜਿਵੇਂ ਲੋਹਾ ਮਿਕਨਾਤੀਸ ਦਾ ਆਸ਼ਕ ਹੈ, ਇਵੇਂ ਹੀ ਜਿੱਤ ਸਬਰ ਉਤੇ ਆਸ਼ਕ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no
ਸਬਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਬਰ, ਪੁਲਿੰਗ : ੧. ਸੰਤੋਖ, ਰੱਜ. ੨. ਧੀਰਜ, ਹੌਸਲਾ, ਸਹਾਰਾ, ਕਾਹਲੀ ਦਾ ਉਲਟ; ੩. ਜਰਾਂਦ, ਇੰਤਜ਼ਾਰ ਕਰਨ ਜਾਂ ਅਟਕਣ ਦਾ ਭਾਵ, ਬਰਦਾਸ਼ਤ, ਸ਼ਹਿਣਸ਼ੀਲਤਾ; ੪. ਦੁਖੀਏ ਦੀ ਤਕਲੀਫ ਦਾ ਅਸਰ ਜੋ ਅਤਿਆਚਾਰੀ ਤੇ ਪਏ, ਰਾਹ, ਰੱਬ ਦੀ ਮਾਰ; ੫. ਕਿਸੇ ਸਦਮੇ ਤੇ ਉਫ ਤੱਕ ਨਾ ਕਰਨਾ; ੬. ਗੁੱਸਾ ਨਾ ਕਰਨਾ, ਖਿਮਾ
–ਸਬਰ ਸੰਤੋਖ, ਪੁਲਿੰਗ : ਸਬਰ ਸ਼ੁਕਰ
–ਸਬਰ ਸਬੂਰੀ, ਇਸਤਰੀ ਲਿੰਗ : ਸੰਤੋਖ, ਧੀਰਜ
–ਸਬਰ ਸ਼ੁਕਰ, ਪੁਲਿੰਗ : ਸੰਤੋਖ, ਜਰਾਂਦ, ਭਾਣਾ ਮੰਨਣਾ ਜਾਂ ਰਜ਼ਾ ਵਿੱਚ ਰਾਜ਼ੀ ਹੋਣ ਦਾ ਭਾਵ
–ਸਬਰ ਕੱਤਾ, ਪੁਲਿੰਗ / ਵਿਸ਼ੇਸ਼ਣ : ੧. ਦਾਣੇ ਕੱਠੇ ਕਰਨ ਵਾਲਾ ਜਿੰਦਾ, ਵੱਡਾ ਪਹੌੜਾ (ਫੌਹੜਾ) ਜਿਸ ਨਾਲ ਕਿਸਾਨ ਬੋਲ੍ਹ ਇਕੱਠਾ ਕਰਦੇ ਹਨ; ੨. ਰੱਜਵਾਂ ਚੋਖਾ (ਦੁਧ ਆਦਿ), ਮੋਟਾ, ਮਜ਼ਬੂਤ, ਭੂਤਾ; ਹੰਢਣਸਾਰ (ਕੱਪੜਾ ਆਦਿ)
–ਸਬਰ ਕਰਨਾ, ਮੁਹਾਵਰਾ : ਜਰਨਾ, ਜਰ ਜਾਣਾ, ਸਹਿ ਲੈਣਾ, ਅਟਕਣਾ, ਠਹਿਰਨਾ
–ਸਬਰਗੱਤਾ, ਵਿਸ਼ੇਸ਼ਣ : ਸਬਰਕੱਤਾ
–ਸਬਰ ਦਾ ਘੁੱਟ ਭਰਨਾ, ਮੁਹਾਵਰਾ : ਜਰ ਜਾਣਾ, ਸਹਿ ਗੁਜਰਨਾ, ਉਫ ਨਾ ਕਰਨਾ, ਅਤਿ ਲਾਚਾਰੀ ਦੀ ਵੀ ਸ਼ਿਕਾਇਤ ਨਾ ਕਰਨਾ
–ਸਬਰ ਦਾ ਪਿਆਲਾ ਪੀਣਾ, ਮੁਹਾਵਰਾ : ਸੰਤੋਖ ਕਰ ਲੈਣਾ, ਉਜਰ ਨਾ ਕਰਨਾ, ਚੁਪ ਹੋ ਜਾਣਾ, ਮਨ ਮਾਰ ਕੇ ਬਹਿ ਜਾਣਾ
–ਸਬਰ ਦਾ ਬੰਨ੍ਹ ਟੁੱਟਣਾ, ਮੁਹਾਵਰਾ : ਸੰਤੋਖ ਜਾਂ ਧੀਰਜ ਦਾ ਨਾ ਰਹਿਣਾ, ਜਰਾਂਦ ਦੀ ਅਖੀਰ ਹੋਣਾ, ਪਾਣੀ ਸਿਰੋਂ ਲੰਘ ਜਾਣਾ
–ਸਬਰ ਪੈਣਾ, ਮੁਹਾਵਰਾ : ਹਾਹ ਲਗਣਾ ਰੱਬ ਦੀ ਆਹ ਪੈਣਾ, ਮੁਸੀਬਤ ਵੇਖਣਾ, ਡਾਢੇ ਦੀ ਸਖ਼ਤੀ ਦੇ ਜਵਾਬ ਵਿਚ ਕਮਜ਼ੋਰ ਦਾ ਸਰਾਪੀ ਨਾਹਰਾ ਹੋ 'ਸਬਰ ਪਏ'
–ਸਬਰ ਮੁੱਕ ਜਾਣਾ, ਮੁਹਾਵਰਾ : ਜਰਾਂਦ ਦੀ ਓੜਕ ਹੋਣਾ, ਪਾਣੀ ਸਿਰੋਂ ਲੰਘ ਜਾਣਾ, ਹੋਰ ਬਰਦਾਸ਼ਤ ਨਾ ਹੋ ਸਕਣਾ
–ਬੇਸਬਰਾ, ਵਿਸ਼ੇਸ਼ਣ : ਜਿਸ ਨੂੰ ਸਬਰ ਨਹੀਂ, ਕਾਹਲਾ, ਹਿਰਸੀ, ਲੋਭੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-12-51-58, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Navjot,
( 2024/03/08 06:4951)
Please Login First