ਸਬੂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਬੂਤ [ਨਾਂਪੁ] ਪ੍ਰਮਾਣ, ਗਵਾਹੀ, ਸ਼ਾਹਦੀ; ਦਲੀਲ, ਤਰਕ; ਸਾਬਤ, ਸਾਰਾ, ਸਾਲਮ, ਪੂਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਬੂਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੂਤ. ਅ਼ ੆ਬੂਤ. ੆੠ਬਤ (ਸਿੱਧ) ਕਰਨ ਦੀ ਕ੍ਰਿਯਾ ਅਤੇ ਸਾਧਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਬੂਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Proof_ਸਬੂਤ: ਸਬੂਤ ਦੇ ਅਰਥ ਉਸ ਭਾਵ ਵਿਚ ਹੀ ਲਏ ਜਾਣੇ ਚਾਹੀਦੇ ਹਨ ਜਿਸ ਵਿਚ ਉਹ ਸ਼ਬਦ ਸ਼ਹਾਦਤ ਐਕਟ, 1872 ਵਿਚ ਪਰਿਭਾਸ਼ਤ ਕੀਤਾ ਗਿਆ ਹੈ ਕਿਉਂ ਕਿ ਸਬੂਤ, ਸ਼ਹਾਦਤ  ਦੀ ਗ੍ਰਹਿਣਯੋਗਤਾ ਤੇ ਨਿਰਭਰ  ਕਰਦਾ ਹੈ। Proved ਅਰਥਾਤ ‘ਸਾਬਤ’ ਸ਼ਬਦ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਗਿਆ ਹੈ, ‘‘ਕੋਈ ਤੱਥ ‘ਸਾਬਤ’ ਹੋਇਆ ਕਿਹਾ ਜਾਂਦਾ ਹੈ ਜਦੋਂ ਅਦਾਲਤ ਆਪਣੇ ਅੱਗੇ ਮਾਮਲਿਆਂ ਉਤੇ ਵਿਚਾਰ ਕਰਨ ਪਿਛੋਂ  ਜਾਂ ਤਾਂ ਇਹ ਵਿਸ਼ਵਾਸ ਕਰੇ ਕਿ ਉਸ ਤੱਥ ਦੀ ਹੋਂਦ ਹੈ ਜਾਂ ਉਸ ਦੀ ਹੋਂਦ ਦਾ ਹੋਣਾ ਇਤਨਾ ਅਧਿਸੰਭਾਵੀ ਸਮਝੇ ਕਿ, ਉਸ ਖ਼ਾਸ ਮਾਮਲੇ ਦੇ ਹਾਲਾਤ ਵਿਚ, ਕਿਸੇ ਸਿਆਣੇ ਵਿਅਕਤੀ ਨੂੰ ਇਹ ਫ਼ਰਜ਼ ਕਰਕੇ ਕਾਰਜ ਕਰਨਾ ਚਾਹੀਦਾ ਹੈ ਕਿ ਉਸ ਤੱਥ ਦੀ ਹੋਂਦ ਹੈ।’’ ਲੋੜ ਇਸ ਗੱਲ ਦੀ ਹੁੰਦੀ ਹੈ ਕਿ ਅਦਾਲਤ ਅੱਗੇ ਅਜਿਹੀ ਸਮੱਗਰੀ ਪੇਸ਼ ਕੀਤੀ ਜਾਵੇ ਜਿਸ ਤੇ ਅਦਾਲਤ ਵਾਜਬ ਤੌਰ ਤੇ ਚਲ ਕੇ ਅਦਾਲਤ ਇਸ ਅਨੁਮਾਨ ਤੇ ਪਹੁੰਚ ਸਕੇ ਕਿ ਉਹ ਤੱਥ ਮੌਜੂਦ ਹੈ। ਤੱਥ ਦਾ ਸਬੂਤ ਉਸ ਦੀ ਹੋਂਦ ਦੀ ਅਧਿਸੰਭਾਵਨਾ ਦੇ ਦਰਜੇ ਤੇ ਨਿਰਭਰ ਕਰਦਾ ਹੈ। ਇਸ ਅਨੁਮਾਨ ਤੇ ਪਹੁੰਚਣ ਲਈ ਜੋ ਮਿਆਰ ਮੁਕਰਰ  ਕੀਤਾ ਗਿਆ ਹੈ ਉਹ ਇਕ ਸਿਆਣੇ ਆਦਮੀ ਦਾ ਹੈ ਜੋ ਆਪਣੇ ਨਾਲ ਤੱਲਕ ਰਖਦੇ ਕਿਸੇ ਅਹਿਮ ਮਾਮਲੇ ਵਿਚ ਕੰਮ ਕਰ ਰਿਹਾ ਹੈ। ਫ਼ਲੈਚਰ ਮੌਲਟਨ, ਲ.ਜ., ਨੇ ਹਾਕਿਨਜ਼ ਬਨਾਮ ਪਾਵੈਲਜ਼ ਟਿਲਰੀ ਸਟੀਮ ਕੋਲ ਕੰਪਨੀ ਲਿਮਟਿਡ [(1911) 1 ਕੇ ਬੀ 988)] ਵਿਚ ਕਿਹਾ ਹੈ ਕਿ, ‘‘ਸਬੂਤ ਦਾ ਮਤਲਬ ਗਣਤਕ ਹਦ ਤਕ ਕਰੜਾ ਸਬੂਤ  ਨਹੀਂ ਹੈ, ਕਿਉਂ ਕਿ ਉਹ ਅਸੰਭਵ ਹੈ; ਇਸ ਦਾ ਮਤਲਬ ਅਜਿਹੀ ਸ਼ਹਾਦਤ ਹੈ ਜੋ ਕਿਸੇ ਬਾਦਲੀਲ ਵਿਅਕਤੀ ਨੂੰ ਉਸ ਖ਼ਾਸ ਸਿਟੇ ਤੇ ਪਹੁੰਚਣ ਲਈ ਪ੍ਰੇਰੇਗੀ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6482, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਬੂਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਬੂਤ, ਅਰਬੀ / ਵਿਸ਼ੇਸ਼ਣ / ਪੁਲਿੰਗ : ੧. ਸਾਬਤ, ਸਾਰਾ, ਸਾਲਮ, ਪੂਰਾ, ਕੁਲ, ਬਣਿਆ, ਬਰਤਿਆ; ੨. ਪਰਮਾਣ, ਸ਼ਾਹਦੀ, ਗਵਾਹੀ; ੩. ਦਲੀਲ; ੪. ਸਚਾਈ (ਲਾਗੂ ਕਿਰਿਆ: ਹੋਣਾ, ਕਰਨਾ, ਦੇਣਾ, ਲੈਣਾ)

–ਸਬੂਤਾ, ਵਿਸ਼ੇਸ਼ਣ : ਪੂਰਾ, ਸਾਰਾ, ਸਾਲਮ, ਬਣਿਆ ਬਤਰਿਆ ਆਪਣੀ ਅਸਲੀ ਹਾਲਤ ਵਿਚ

–ਸਬੂਤੀ, ਇਸਤਰੀ ਲਿੰਗ : ਸਾਬਤ ਹੋਣ ਜਾਂ ਕਰਨ ਦਾ ਭਾਵ, ਸਬੂਤ, ਪਕਿਆਈ, ਪਰੋੜਤਾ, ਸਚਾਈ, ਪੂਰੀ, ਸਾਲਮ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-03-19-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.