ਸਮਝ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮਝ (ਨਾਂ,ਇ) ਤਜ਼ਰਬੇ ਜਾਂ ਵਿੱਦਿਅਕ ਗਿਆਨ ’ਤੇ ਅਧਾਰਿਤ ਸੂਝ-ਬੂਝ; ਅਕਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਮਝ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮਝ [ਨਾਂਇ] ਸੂਝ , ਬੁੱਧ, ਮੱਤ , ਅਕਲ , ਚੱਜ, ਸਿਆਣਪ, ਜਾਚ, ਢੰਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10886, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਮਝ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮਝ. ਸੰਗ੍ਯਾ—ਸੰਬੋਧ. ਪੂਰਣ ਗ੍ਯਾਨ. ਸਮ੍ਯਕ ਗ੍ਯਾਨ. ਸਮ੍ਯਕ ਬੁੱਧਿ. “ਸਮਝ ਨ ਪਰੀ ਬਿਖੈ ਰਸਿ ਰਚਿਓ.” (ਜੈਤ ਮ: ੯)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਮਝ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਮਝ (ਸੰ.। ਸੰਸਕ੍ਰਿਤ ਸਮ+ਉਹ੍ਯੰ) ਪੰਜਾਬੀ ਸਮਝ) ਵਿਚਾਰ, ਅਕਲ। ਯਥਾ-‘ਸਮਝ ਨ ਪਰੀ ਬਿਖੈ ਰਸ ਰਚਿਓ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਮਝ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਮਝ, ਇਸਤਰੀ ਲਿੰਗ : ਕਿਸੇ ਗੱਲ ਨੂੰ ਗ੍ਰਹਿਣ ਕਰਨ ਦੀ ਮਾਨਸਕ, ਸ਼ਕਤੀ, ਜ਼ਿੰਦਗੀ ਵਿੱਚ ਤਜਰਬੇ ਨਾਲ ਬਣੀ ਸੂਝ, ਸੋਚ, ਵਿਚਾਰ, ਅਕਲ, ਬੁੱਧ, ਮੱਤ (ਲਾਗੂ ਕਿਰਿਆ : ਆਉਣਾ, ਹੋਣਾ)
–ਸਮਝ ਉਲਟੀ ਹੋਣਾ, ਮੁਹਾਵਰਾ : ਅਕਲ ਮਾਰੀ ਜਾਣਾ, ਗੱਲ ਸਮਝ ਵਿਚ ਨਾ ਆਉਣਾ, ਸਿੱਧੀ ਗੱਲ ਨੂੰ ਉਲਟੀ ਸਮਝਣਾ
–ਸਮਝ ਆਉਣਾ, ਮੁਹਾਵਰਾ : ਸਿਆਣਾ ਹੋਣਾ, ਹੋਸ਼ ਸੰਭਾਲਣਾ, ਸੋਚ ਵਿਚਾਰ ਕਰਨ ਜੋਗ ਹੋ ਜਾਣਾ, ਅੱਖਾਂ ਖੁੱਲ੍ਹਣਾ, ਪਤਾ ਲੱਗਣਾ, ਅਕਲ ਆਉਣਾ, ਗਿਆਨ ਆਉਣਾ, ਖਿਆਲ ਵਿੱਚ ਆਉਣਾ
–ਸਮਝ ਕੇ, ਕਿਰਿਆ ਵਿਸ਼ੇਸ਼ਣ : ਜਾਣ ਬੁਝ ਕੇ, ਸੋਚ ਵਿਚਾਰ ਕੇ, ਹੁਸ਼ਿਆਰੀ ਨਾਲ ਦੇਖ ਭਾਲ ਕੇ, ਸੁਚੇਤ ਹੋ ਕੇ
–ਸਮਝ ਤੇ ਪੱਥਰ ਪੈਣਾ, ਮੁਹਾਵਰਾ : ਸਖਤ ਗਲਤੀ ਹੋਣਾ, ਬੇਵਕੂਫੀ ਕਰਨਾ, ਮਤਲਬ ਨਾ ਸਮਝਣਾ, ਅਕਲ ਜਾਂਦੀ ਰਹਿਣਾ
–ਸਮਝ ਦਾ ਫੇਰ, ਪੁਲਿੰਗ : ੧. ਭੁਲੇਖਾ, ਗਲਤ ਫਹਿਮੀ, ਨਾ ਸਮਝੀ; ੨. ਬੇਵਕੂਫੀ
–ਸਮਝ ਲਾ ਗਾਂ, (ਨਾਲ) / ਮੁਹਾਵਰਾ : ਬਦਲਾ ਲੈ ਕੇ ਛੱਡਾਂਗਾ
–ਸਮਝ ਲੈਣਾ, ਮੁਹਾਵਰਾ : ਵਾਕਫ ਹੋਣਾ, ਮਤਲਬ ਜਾਣਨਾ, ਤਾੜ ਜਾਣਾ, ਇਸ਼ਾਰਾ ਪਾ ਜਾਣਾ
–ਸਮਝਵਾਨ, ਪੁਲਿੰਗ : ਸਮਝ ਵਾਲਾ, ਸਮਝਦਾਰ
–ਸਮਝ ਵਿਚ ਆਉਣਾ, ਮੁਹਾਵਰਾ : ਸਮਝਣਾ, ਖਿਆਲ ਕਰਨਾ; ਬੁੱਝਣਾ; ਸੁੱਝਣਾ, ਫੁਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-04-55-21, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First