ਸਮਦਰਸੀ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਸਮਦਰਸੀ. ਸੰ. समदर्शिन्. ਵਿ—ਸਮਦ੍ਰਾ. ਇਕਸਾਰ ਸਭ ਨੂੰ ਦੇਖਣ ਵਾਲਾ. “ਸੋ ਸਮਦਰਸੀ ਤਤੁ ਕਾ ਬੇਤਾ.” (ਸੁਖਮਨੀ)
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
      
      
   
   
      ਸਮਦਰਸੀ ਸਰੋਤ : 
    
      ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
      
           
     
      
      
      
        ਸਮਦਰਸੀ: ਸਿੱਖ-ਧਰਮ ਵਿਚ ਇਹ ਵਿਸ਼ੇਸ਼ਣ  ਉਸ ਵਿਅਕਤੀ  ਲਈ  ਵਰਤਿਆ ਜਾਂਦਾ ਹੈ ਜੋ  ਵੈਰੀ  ਅਤੇ  ਮਿਤਰ  ਨੂੰ ਇਕ-ਸਮਾਨ ਵੇਖਣ ਵਾਲਾ ਹੋਵੇ। ‘ਸੁਖਮਨੀ ’ ਬਾਣੀ  ਵਿਚ ‘ਬ੍ਰਹਮ-ਗਿਆਨੀ ’ (ਵੇਖੋ) ਨੂੰ ‘ਸਮਦਰਸੀ’ ਕਿਹਾ ਗਿਆ ਹੈ— ਸੋ ਸਮਦਰਸੀ ਤਤੁ ਕਾ ਬੇਤਾ। ਗੁਰਬਾਣੀ ਵਿਚ ਇਸ ਨੂੰ ‘ਸਮਦ੍ਰਿਸਟਾ’ ਵੀ ਕਿਹਾ ਗਿਆ ਹੈ — ਗੁਰਪ੍ਰਸਾਦਿ ਨਾਨਕ ਸਮਦ੍ਰਿਸਟਾ।
	            ਸਿੱਖ-ਧਰਮ ਦੇ ਅਰਦਾਸ  ਵਿਚ ‘ਸਰਬੱਤ ਕਾ ਭਲਾ ’ ਇਸੇ ਭਾਵਨਾ ਦਾ ਬੋਧਕ ਹੈ ਕਿਉਂਕਿ ‘ਸਰਬੱਤ’ ਸ਼ਬਦ  ਵਿਚ ਮਿਤਰ, ਵੈਰੀ, ਨਿੰਦਕ , ਹਿਤੂ, ਊਚ, ਨੀਚ ਆਦਿ ਸਭ  ਸਮਾ  ਜਾਂਦੇ  ਹਨ।
    
      
      
      
         ਲੇਖਕ : ਡਾ. ਰਤਨ ਸਿੰਘ ਜੱਗੀ, 
        ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
      
      
   
   
      ਸਮਦਰਸੀ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਸਮਦਰਸੀ (ਗੁ.। ਸੰਸਕ੍ਰਿਤ  ਸਮਦਰ ਸਨ) ਇੱਕੋ ਜਿਹਾ ਸਾਰੇ ਦੇਖਣ  ਵਾਲਾ। ਯਥਾ-‘ਸੋ ਸਮਦਰਸੀ ਤਤ  ਕਾ  ਬੇਤਾ ’।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਸਮਦਰਸੀ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਸਮਦਰਸੀ, ਵਿਸ਼ੇਸ਼ਣ : ਸਾਰਿਆਂ ਨੂੰ ਇੱਕ ਨਿਗਾਹ ਨਾਲ ਵੇਖਣ ਵਾਲਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-02-04, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First