ਸਮਾਧ ਭਾਈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮਾਧ ਭਾਈ. ਭਾਈ ਕੀ ਸਮਾਧਿ. ਇੱਕ ਪਿੰਡ , ਜੋ ਜਿਲਾ ਫਿਰੋਜਪੁਰ ਤਸੀਲ ਮੋਗਾ ਵਿੱਚ ਹੈ. ਭਾਈ ਰੂਪਚੰਦ ਜੀ ਦੀ ਸਮਾਧ ਹੋਣ ਕਰਕੇ ਆਬਾਦੀ ਦਾ ਨਾਉਂ ਇਹ ਹੋ ਗਿਆ ਹੈ. ਇੱਥੇ ਛੀਵੇਂ ਗੁਰੂ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਮਾਲਵੇ ਵਿਚਰਦੇ ਇੱਥੇ ਵਿਰਾਜੇ ਹਨ. ਉਸ ਵੇਲੇ ਇਹ ਪਿੰਡ ਆਬਾਦ ਨਹੀਂ ਸੀ. ਇਸ ਥਾਂ ਪੰਡਿਤ ਭੋਲਾਰਾਮ ਜੀ ਉਦਾਸੀ , ਨ੍ਯਾਯ ਦੇ ਅਦੁਤੀ ਪੰਡਿਤ ਹੋਏ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1948, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਮਾਧ ਭਾਈ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਮਾਧ ਭਾਈ : ਇਹ ਪੰਜਾਬ (ਭਾਰਤ) ਦੇ ਫਰੀਦਕੋਟ ਜ਼ਿਲ੍ਹੇ ਦੀ ਮੋਗਾ ਤਹਿਸੀਲ ਵਿਚ ਸਥਿਤ ਇਕ ਪਿੰਡ ਹੈ। ਇਹ ਭਾਈ ਰੂਪਾ ਦੇ ਨਾਂ ਤੇ ਵਸਾਇਆ ਹੈ ਜਿਸ ਦੀ ਸਮਾਧ ਇਥੇ ਹਨ। ਇਥੇ ਇਕ ਹਾਇਰ ਸੈਕੰਡਰੀ ਸਕੂਲ ਭੀ ਹੈ। ਇਥੇ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਦੀ ਯਾਦ ਵਿਚ ਇਕ ਗੁਰਦੁਆਰਾ ਹੈ। ਗੁਰੂ ਸਾਹਿਬ ਮਾਲਵੇ ਵਿਚ ਫਿਰਦੇ ਫਿਰਦੇ ਇਥੇ ਆਏ ਸਨ। ਉਸ ਸਮੇਂ ਇਥੇ ਕੋਈ ਵਸੋਂ ਨਹੀਂ ਸੀ। ਭਾਈ ਰੂਪ ਚੰਦ (ਭਾਈ ਰੂਪਾ ਦਾ ਜਨਮ 1671 ਬਿ.), ਭਾਈ ਸਾਧੂ ਅਤੇ ਬੀਬੀ ਸੂਰਤੀ ਦਾ ਪੁੱਤਰ ਸੀ। ਇਨ੍ਹਾਂ ਨੇ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਦੇ ਦਰਸ਼ਨ ‘ਡਰੋਲੀ ਭਾਈ’ ਕੀਤੇ ਸਨ। ਗੁਰੂ ਜੀ ਨੇ ਭਾਈ ਸਾਧੂ ਨੂੰ ‘ਗੁਰਮੁਖ’ ਦੀ ਪਦਵੀ ਬਖਸ਼ੀ ਸੀ। ਭਾਈ ਰੂਪ ਚੰਦ ਜੀ ਵਡੀ ਕਰਨੀ ਵਾਲੇ ਮਹਾਤਮਾ ਸਨ। ਉਨ੍ਹਾਂ ਦੇ ਨਾਂ ਤੇ ਹੀ ‘ਭਾਈ ਰੂਪਾ’ ਪਿੰਡ ਸੰਮਤ 1688 ਬਿਕ੍ਰਮੀ (1631 ਈ.) ਵਿਚ ਵਸਾਇਆ ਗਿਆ ਸੀ। ਭਾਈ ਸਾਹਿਬ ਦਾ ਦੇਹਾਂਤ 1766 ਬਿ. (1709 ਈ.) ਨੂੰ ਹੋਇਆ। ਇਨ੍ਹਾਂ ਦੀ ਗੱਦੀ ਅਜੇ ‘ਭਾਈ ਰੂਪਾ’ ਪਿੰਡ ਅਤੇ ਬਾਗੜੀਆਂ ਵਿਚ ਚਲਦੀ ਹੈ। ਸਮਾਜ ਭਾਈ ਵਿਚ ਇਕ ਉਦਾਸੀ ਸਾਧੂ ਪੰਡਤ ਭੋਲਾ ਰਾਮ ਜੀ ਹੋਏ ਹਨ, ਜਿਹੜੇ ਨਿਆਏ ਸ਼ਾਸ਼ਤਰ ਦੇ ਵਿਦਵਾਨ ਸਨ।
30˚ 35' ਉ. ਵਿਥ. ; 75˚ 05' ਪੂ. ਲੰਬ.
ਲੇਖਕ : ਮਨਜੀਤ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no
ਸਮਾਧ ਭਾਈ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਮਾਧ ਭਾਈ : ਮੋਗਾ ਜ਼ਿਲ੍ਹੇ ਦੀ ਇਸੇ ਹੀ ਨਾਂ ਦੀ ਤਹਿਸੀਲ ਵਿਚ ਇਕ ਪਿੰਡ ਦਾ ਨਾਂ ਹੈ ਜਿਥੇ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਹੈ। ਇਸ ਪਿੰਡ ਦਾ ਇਤਿਹਾਸ ਇਕ ਪ੍ਰਸਿੱਧ ਸਿਦਕਵਾਨ ਸਿੱਖ ਭਾਈ ਰੂਪੇ ਨਾਲ ਜੁੜਿਆ ਹੋਇਆ ਹੈ। ਭਾਈ ਰੂਪੇ ਦਾ ਜਿਸ ਥਾਂ ਤੇ ਅੰਤਿਮ ਸੰਸਕਾਰ ਹੋਇਆ, ਉਸ ਥਾਂ ਗੁਰਦੁਆਰਾ ਸਮਾਧ ਭਾਈ ਬਣਿਆ ਹੋਇਆ ਹੈ। ਇਸ ਤੋਂ ਹੀ ਪਿੰਡ ਦਾ ਨਾਂ ਵੀ ‘ਸਮਾਧ ਭਾਈ’ ਪੈ ਗਿਆ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-02-47-30, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ.; ਤ. ਗਾ. ਗੁ.
ਵਿਚਾਰ / ਸੁਝਾਅ
Please Login First