ਸਮੂਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮੂਹ [ਨਾਂਪੁ] ਢਾਣੀ , ਸੰਸਥਾ , ਸ਼੍ਰੇਣੀ; ਆਪਸੀ ਸੰਬੰਧ ਰੱਖਣ ਵਾਲ਼ੀਆਂ ਜਾਂ ਇੱਕੋ ਹੀ ਵਰਗ ਦੀਆਂ ਵਸਤੂਆਂ ਜਾਂ ਵਿਅਕਤੀਆਂ ਦਾ ਇਕੱਠ , ਸਭ, ਸਾਰੇ; ਮੰਡਲੀ , ਟੋਲੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਮੂਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੂਹ. ਸੰ. ਸਮੑ-ਊਹ. ਸੰਗ੍ਯਾ—ਸਮੁਦਾਯ. ਗਰੋਹ। ੨ ਕ੍ਰਿ. ਵਿ—ਬਿਲਕੁਲ. ਪੂਰਣ ਰੀਤਿ ਨਾਲ. “ਮਾਈ ਰੀ, ਮਾਤੀ ਚਰਣ ਸਮੂਹ.” (ਸਾਰ ਮ: ੫) ਦੇਖੋ, ਸਬੂਹ ੨। ੩ ਉੱਤਮ ਕਲਪਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਮੂਹ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਮੂਹ (ਗੁ. ਸੰਸਕ੍ਰਿਤ) ਸਮੁਦਾਇ, ਇਕੱਠ , ਸਾਰੇ। ਯਥਾ-‘ਸਗਲ ਸਮੂਹ ਲੈ ਉਧਰੇ ਨਾਨਕ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8824, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਮੂਹ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਮੂਹ, ਪੁਲਿੰਗ : ੧. ਜੱਥਾ, ਇਕੱਠ, ਗਰੋਹ, ਟੋਲਾ,ਵਿਸ਼ੇਸ਼ਣ : ਸਾਰੇ, ਸਭੇ, ਕੁੱਲ, ਇਕੱਠੇ, ਮਿਲਕੇ, ਸਾਰੇ; ੨. (ਪਦਾਰਥ ਵਿਗਿਆਨ / ਪੁਲਿੰਗ) : ਮਾਤਰਾ, ਪੁੰਜ, ਪਿੰਡ ਕਿਸੇ ਚੀਜ਼ ਦੀ ਰਚਨਾ ਕਰਨ ਵਾਲੇ ਪਦਾਰਥ ਜਾਂ ਦ੍ਰਵ ਦਾ ਪ੍ਰੀਮਾਣ

–ਸਮੂਹਕ, ਵਿਸ਼ੇਸ਼ਣ : ਇਕੱਠੇ ਸਾਂਝੇ, ਸਾਰੇ

–ਸਮੂਹਕ ਰੱਖਿਆ, ਇਸਤਰੀ ਲਿੰਗ : ਇਕੱਠੀ ਹਿਫਾਜ਼ਤ; ਸਾਰਿਆਂ ਦੀ ਰਲ ਕੇ ਕੀਤੀ ਹਿਫਾਜ਼ਤ

–ਸਮੂਹਵਾਦ, ਪੁਲਿੰਗ : ਭੋਏਂ, ਸਰਮਾਏ ਅਤੇ ਪੈਦਾਵਾਰ ਦੇ ਸਾਧਨਾ ਤੇ ਸਰਬ ਸਾਂਝਾ ਅਧਿਕਾਰ ਮੰਨਣ ਵਾਲਾ ਸਿਧਾਂਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-04-19-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.