ਸਰਬੋਤਮ ਸ਼ਹਾਦਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Best evidence_ਸਰਬੋਤਮ ਸ਼ਹਾਦਤ: ਭਾਰਤੀ ਸ਼ਹਾਦਤ ਐਕਟ 1872 ਦੇ ਪਿਛੇ ਹੋਰਨਾਂ ਵਿਚਾਰਾਂ ਦੇ ਨਾਲ , ਇਹ ਵਿਚਾਰ ਕੰਮ ਕਰ ਰਿਹਾ ਹੈ ਕਿ ਆਦਲਤ ਅੱਗੇ ਸਰਬੋਤਮ ਸ਼ਹਾਦਤ ਪੇਸ਼ ਕੀਤੀ ਜਾਵੇ ਤਾਂ ਜੋ ਨਿਆਂ ਦਾ ਅਮਲ ਲਮਕਦਾ ਨਾ ਰਹੇ ਅਤੇ ਪੂਰਾ ਨਿਆਂ ਹੋ ਸਕੇ। ਸਰਬੋਤਮ ਸ਼ਹਾਦਤ ਦਾ ਮਤਲਬ ਹੈ ਮੂਲ ਅਥਵਾ ਪ੍ਰਾਇਮਰੀ ਸ਼ਹਾਦਤ। ਕੇਸ ਦੇ ਹਾਲਾਤ ਦੇ ਸਨਮੁੱਖ ਜੇ ਮੂਲ ਸ਼ਹਾਦਤ ਉਪਲਬਧ ਹੋਵੇ ਤਾਂ ਉਸ ਨਾਲ ਦੁਜੈਲੀ ਸ਼ਹਾਦਤ ਗ੍ਰਹਿਣਯੋਗ ਨਹੀਂ ਰਹਿੰਦੀ। ਲੇਕਿਨ ਸਰਬੋਤਮ ਸ਼ਹਾਦਤ ਪੇਸ਼ ਕੀਤੇ ਜਾਣ ਦੇ ਸਿਧਾਂਤ ਦੇ ਲਾਗੂ ਕੀਤੇ ਜਾਣ ਦਾ ਇਹ ਇਕ ਰੁਖ਼ ਹੈ; ਕਿਉਂਕਿ ਦੁਜੈਲੀ ਸ਼ਹਾਦਤ ਅਤੇ ਹਾਲਾਤੀ ਸ਼ਹਾਦਤ ਵਿਚ ਵੀ ਉਸ ਸ਼ਹਾਦਤ ਦੀ ਵਰਤੋਂ ਕੀਤੀ ਜਾਣੀ ਹੁੰਦੀ ਹੈ ਜੋ ਕੇਸ ਦੀ ਪ੍ਰਕਿਰਤੀ ਦੇ ਸਨਮੁਖ, ਸਰਬੋਤਮ ਹੋਵੇ। ਇਸ ਤਰ੍ਹਾਂ ਸਰਬੋਤਮ ਸ਼ਹਾਦਤ ਕੀ ਹੈ? ਇਹ ਗੱਲ ਹਾਲਾਤ ਤੇ ਨਿਰਭਰ ਕਰਦੀ ਹੈ। ਆਮ ਤੌਰ ਤੇ ਮੂਲ ਦਸਤਾਵੇਜ਼ ਨੂੰ ਉੱਤਮ ਸ਼ਹਾਦਤ ਗਿਣਿਆ ਜਾਂਦਾ ਹੈ ਪਰ ਹਾਲਾਤ ਅਜਿਹੇ ਹੋ ਸਕਦੇ ਹਨ ਜਦੋਂ ਮੁਆਇਦੇ ਦੀ ਦੁਜੈਲੀ ਸ਼ਹਾਦਤ ਵੀ ਦਿੱਤੀ ਜਾ ਸਕਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.