ਸਰਵ ਉੱਚ ਅਦਾਲਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Supreme court_ਸਰਵ ਉੱਚ ਅਦਾਲਤ : ਭਾਰਤ ਦੀ ਸਰਵ ਉੱਚ ਅਦਾਲਤ ਦਾ ਮਤਲਬ ਹੈ ਸੰਵਿਧਾਨ ਦੇ ਅਨੁਛੇਦ 124 ਅਧੀਨ ਸਥਾਪਤ ਅਦਾਲਤ। ਇਹ ਅਦਾਲਤ ਭਾਰਤ ਦੀਆਂ ਫ਼ੈਡਰਲ ਲੋੜਾਂ ਪੂਰੀਆਂ ਕਰਦੀ ਹੈ।
ਸਟਰਾਊਡ ਦੀ ਜੁਡਿਸ਼ਲ ਡਿਕਸ਼ਨਰੀ ਅਨੁਸਾਰ ਯੂਨਾਈਟਿਡ ਕਿੰਗਡਮ ਦੀ ਸਰਵ ਉੱਚ ਅਦਾਲਤ ਪਾਰਲੀਮੈਂਟ ਦੀ ਉੱਚ ਅਦਾਲਤ ਹੈ ਜੋ ਬਾਦਸ਼ਾਹ , ਲਾਰਡਜ਼ ਅਤੇ ਕਾਮਨਜ਼ ਤੋਂ ਮਿਲ ਕੇ ਬਣਦੀ ਹੈ ਜੋ ਨਵੇਂ ਕਾਨੂੰਨ ਬਣਾਉਣ, ਪੁਰਾਣਿਆਂ ਨੂੰ ਨਿਰਸਤ ਕਰਨ ਅਤੇ ਕਈ ਵਾਰੀ ਪੁਰਾਣੇ ਕਾਨੂੰਨਾਂ ਨੂੰ ਸੁਰਜੀਤ ਕਰਨ ਦੀ ਸਰਬਸ਼ਕਤੀ ਮਾਨਤਾ ਰਖਦੇ ਹਨ।
ਸੰਯੁਕਤ ਰਾਜ ਅਮਰੀਕਾ ਦੇ ਅਧਿਕਤਰ ਰਾਜਾਂ ਵਿਚ ਸਰਵ ਉੱਚ ਅਦਾਲਤ ਕਾਇਮ ਕੀਤੀ ਗਈ ਹੈ ਅਤੇ ਫ਼ੈਡਰਲ ਅਦਾਲਤ ਪ੍ਰਣਾਲੀ ਵਿਚ ਅਤੇ ਅਧਿਕਤਰ ਰਾਜਾਂ ਵਿਚ ਸ਼੍ਰੋਮਣੀ ਅਪੀਲ ਅਦਾਲਤ ਹੈ। ਨਿਊਯਾਰਕ ਅਤੇ ਕੁਝ ਰਾਜਾਂ ਵਿਚ ਇਹ ਅਦਾਲਤ ਅਪੀਲ ਅਧਿਕਾਰਤਾ ਦੇ ਨਾਲ ਨਾਲ ਮੂਲ ਅਧਿਕਾਰਤਾ ਵੀ ਰਖਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First