ਸਲਾਮੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਲਾਮੀ (ਨਾਂ,ਇ) ਲਾੜੇ ਲਾੜੀ ਦੀ ਸਲਾਮਤੀ ਹਿਤ ਕੀਤੀ ਜਾਣ ਵਾਲੀ ਸਿਰਵਾਰਨੇਂ ਦੀ ਰਸਮ; ਵਿਆਹ ਸਮੇਂ ਲਾੜੇ ਲਾੜੀ ਦੀ ਝੋਲੀ ਵਿੱਚ ਅੰਗਾਂ-ਸਾਕਾਂ ਵਲੋਂ ਪਾਇਆ ਜਾਣ ਵਾਲਾ ਸ਼ਗਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਲਾਮੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਮੀ. ਸੰਗ੍ਯਾ—ਫੌਜੀਆਂ ਦੀ ਸਲਾਮ। ੨ ਲਾੜੇ ਲਾੜੀ ਦੀ ਸਲਾਮਤੀ ਲਈ ਸਰਕੁਰਬਾਨੀ (ਸਿਰ ਵਾਰਨੇ) ਦੀ ਰਸਮ । ੩ ਵਿ—ਸਲਾਮ ਕਰਨ ਵਾਲਾ। ੪ ਖੁਸ਼ਾਮਦੀ. “ਅਪਰ ਗਿਰੇਸੁਰ ਬਨੈ ਸਲਾਮੀ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਲਾਮੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Salami_ਸਲਾਮੀ: ਮਹਾਰਾਜਾ ਚਿੰਤਾਮਣੀ ਸਰਨ ਨਾਥ ਸ਼ਾਹ ਦਿਉ ਬਨਾਮ ਸੀ.ਆਈ.ਟੀ ਬਿਹਾਰ ਅਤੇ ਉੜੀਸਾ (ਏ ਆਈ ਆਰ 1972 ਐਸ ਸੀ 80) ਅਨੁਸਾਰ ਸਲਾਮੀ ਉਸ ਇਕੋ ਇਕ ਅਦਾਇਗੀ ਦਾ ਨਾਂ ਹੈ ਜੋ ਪੱਟੇਦਾਰ ਦੁਆਰਾ ਪੱਟਾਦਾਤਾ ਦਾ ਅਧਿਕਾਰ ਹਾਸਲ ਕਰਨ ਲਈ ਕੀਤੀ ਜਾਂਦੀ ਹੈ ਤਾਂ ਜੋ ਉਹ ਪੱਟੇ ਦੁਆਰਾ ਉਸ ਨੂੰ ਮਿਲੇ ਲਾਭ ਲੈ ਸਕੇ

       ਹੇਠ-ਲਿਖੀਆਂ ਗੱਲਾਂ ਸਲਾਮੀ-ਸੂਚਕ ਮੰਨੀਆਂ ਜਾਂਦੀਆ ਹਨ:- (i) ਉਸ ਦਾ ਇਕ ਵਾਰਗੀ ਅਥਵਾ ਅਣਆਵਰਤਕ ਪ੍ਰਕਾਰ ਦਾ ਹੋਣਾ ਅਤੇ (ii) ਭੋਂਦਾਰੀ ਰਿਸ਼ਤਾ ਸਿਰਜਤ ਹੋਣ ਤੋਂ ਪਹਿਲਾਂ ਅਦਾਇਗੀ ਦਾ ਕੀਤਾ ਜਾਣਾ। ਇਸ ਤਰ੍ਹਾਂ ਮੁਜ਼ਾਰੇ ਦੁਆਰਾ ਕਬਜ਼ਾ ਦਿੱਤੇ ਜਾਣ ਦੇ ਬਦਲ ਵਜੋਂ ਕੀਤੀ ਗਈ ਅਦਾਇਗੀ ਨੂੰ ਸਲਾਮੀ ਕਿਹਾ ਜਾਂਦਾ ਹੈ। ਉਹ ਅਦਾਇਗੀ ਨ ਤਾਂ ਲਗਾਨ ਹੁੰਦਾ ਹੈ ਅਤੇ ਨ ਹੀ ਮਾਲੀਆ। ਭੋਂ ਮਾਲਕ ਦੇ ਹੱਥ ਵਿਚ ਉਹ ਪੂੰਜੀਗਤ ਪ੍ਰਾਪਤੀ ਹੁੰਦੀ ਹੈ। ਇਸ ਦੀ ਅਦਾਇਗੀ ਇਕ-ਮੁਸ਼ਤ ਵੀ ਕੀਤੀ ਜਾ ਸਕਦੀ ਹੈ ਅਤੇ ਕਿਸ਼ਤਾਂ ਵਿਚ ਵੀ ਕੀਤੀ ਜਾ ਸਕਦੀ ਹੈ। ਇਸ ਲਈ ਇਕ-ਮੁਸ਼ਤ ਅਦਾਇਗੀ ਹੋਣਾ ਉਸ ਦੀ ਅਸਲੀ ਪਰਖ ਨਹੀਂ; ਸਗੋਂ ਅਸਲੀ ਪਰਖ ਇਹ ਹੈ ਕਿ ਕੀਤੀ ਗਈ ਅਦਾਇਗੀ ਮੁਜ਼ਾਰੇ ਨੂੰ ਕਬਜ਼ਾ ਦੇਣ ਦੇ ਬਦਲ ਵਿਚ ਲਈ ਗਈ ਹੈ।

       ਸਲਾਮੀ ਸ਼ਬਦ ਲਈ ਪੰਜਾਬੀ ਭਾਸਾ ਵਿਚ ‘ਪਗੜੀ ’ ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਲਾਮੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਲਾਮੀ (ਅਰਬੀ : ਸਲਾਮ) / ਇਸਤਰੀ ਲਿੰਗ : ੧. ਫ਼ੌਜੀ ਲੋਕਾਂ ਦੀ ਸਲਾਮ; ੨. ਵਿਆਹ ਵੇਲੇ ਦੀ ਭੇਟ; ੩. ਅਫ਼ਸਰ ਦੇ ਆਉਣ ਤੇ ਹੱਥਿਆਰ ਚੁੱਕ ਕੇ ਉਸਦਾ ਅਦਬ ਕਰਨਾ; ੪. ਢਾਲ, ਢਲਵਾਨਾਂ, ਸਲਾਮੀਵਾਲਾ, ਢਾਲਵਾਂ (ਲਾਗੂ ਕਿਰਿਆ : ਹੋਣਾ, ਕਰਨਾ, ਦੇਣਾ, ਪਾਉਣਾ, ਲੈਣਾ)

–ਸਲਾਮੀ ਹੋਣਾ, ਮੁਹਾਵਰਾ : ੧. ਕਿਸੇ ਦੇ ਅਧੀਨ ਹੋਣਾ; ੨. ਢਾਲੂ ਹੋਣਾ; ੩.ਕਿਸੇ ਰਾਜੇ ਨਵਾਬ ਜਾਂ ਗਵਰਨਰ ਆਦਿ ਦੇ ਆਉਣ ਤੇ ਤੋਪਾਂ ਚੱਲਣਾ

–ਸਲਾਮੀਦਾਰ, ਵਿਸ਼ੇਸ਼ਣ : ਢਾਲਵਾਂ ਜਾਂ ਢਾਲਵੀਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-04-28-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.