ਸਹਿਵਾਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਹਿਵਾਸ [ਨਾਂਪੁ] ਨਾਲ਼ ਰਹਿਣ ਦਾ ਭਾਵ, ਮਰਦ ਔਰਤ ਦੇ ਇਕੱਠੇ ਰਹਿਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਹਿਵਾਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cohabitaion_ਸਹਿਵਾਸ: ਇਕੋ ਘਰ ਵਿਚ ਰਹਿਣਾ, ਵਿਆਹੇ ਹੋਣ ਦਾ ਦਾਅਵਾ ਕਰਨਾ।
ਇਸ ਸ਼ਬਦ ਦਾ ਜ਼ਰੂਰੀ ਅਰਥ ਹਮਬਿਸਤਰੀ ਨਹੀ। (ਬੋਵੀਅਰਜ਼ ਲਾ ਡਿਕਸ਼ਨਰੀ) ਭਾਵੇਂ ਐਕਟਾਂ ਅਤੇ ਹੋਰ ਕਾਨੂੰਨੀ ਭਾਸ਼ਾ ਵਿਚ ਇਸ ਦੀ ਵਰਤੋਂ ਇਨ੍ਹਾਂ ਅਰਥਾਂ ਵਿਚ ਕੀਤੀ ਜਾਂਦੀ ਹੈ।
ਸਹਿਵਾਸ ਲਈ ਇਕੋ ਛਤ ਹੇਠ ਇਕੱਠਿਆਂ ਰਹਿਣਾ ਵੀ ਜ਼ਰੂਰੀ ਨਹੀਂ। ਕੋਈ ਮਰਦ ਕਾਰੋਬਾਰ ਦੇ ਸਿਲਸਿਲੇ ਵਿਚ ਬਾਹਰ ਵੀ ਜਾ ਸਕਦਾ ਹੈ। ਇਸ ਤਰ੍ਹਾਂ ਮੀਆਂ ਬੀਵੀ ਜੋ ਘਰੇਲੂ ਨੌਕਰ ਦਾ ਕੰਮ ਕਰਦੇ ਹੋਣ ਵਖ ਵਖ ਨਿਯੋਜਕਾਂ ਪਾਸ ਵੀ ਰਹਿ ਸਕਦੇ ਹਨ। ਪਰ ਖੁਲ੍ਹੇ ਅਰਥਾਂ ਵਿਚ ਉਹ ਸਹਿਵਾਸ ਕਰਦੇ ਸਮਝੇ ਜਾਂਦੇ ਹਨ। ਸਹਿਵਾਸ ਵਿਚ ਹਮ ਬਿਸਤਰੀ ਦਾ ਅੰਸ਼ ਸ਼ਾਮਲ ਸਮਝਿਆ ਜਾਂਦਾ ਹੈ।
ਸਹਿਵਾਸ ਦਾ ਸਿੱਧਾ ਪਧਰਾ ਅਰਥ ਇਕੱਠਿਆਂ ਰਹਿਣਾ ਹੈ। ਇਥੇ ਇਕੱਠਿਆਂ ਨਿਵਾਸ ਕਰਨ ਦਾ ਮਤਲਬ ਵਿਆਹਕ ਸਬੰਧਾਂ ਦੀ ਪਾਲਣਾ ਤੋਂ ਹੈ। ਪਰ ਗੁਪਤ ਰੂਪ ਵਿਚ ਕੀਤਾ ਲਿੰਗ-ਭੋਗ ਸਹਿਵਾਸ ਨਹੀਂ ਅਖਵਾ ਸਕਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਸਹਿਵਾਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਹਿਵਾਸ, (ਸੰਸ੍ਰਕਿਤ) / ਪੁਲਿੰਗ : ੧. ਨਾਲ ਰਹਿਣ ਦਾ ਭਾਵ, ਸੰਗ; ੨. ਮਨੁੱਖ ਤੀਵੀਂ ਦਾ ਮੇਲ
–ਸਹਿਵਾਸੀ, ਵਿਸ਼ੇਸ਼ਣ : ਸੰਗੀ, ਸਾਥੀ, ਦੋਸਤ, ਮਿੱਤਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-04-29-03-16-27, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First