ਸਾਂਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਗ (ਨਾਂ,ਪੁ) ਕਿਸੇ ਦੂਜੇ ਵਰਗਾ ਭੇਸ ਧਾਰ ਕੇ ਕੀਤੀ ਨਕਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਂਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਗ [ਨਾਂਪੁ] ਨਕਲ , ਭੇਖ, ਰੀਸ; ਇੱਕ ਹਥਿਆਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਂਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਂਗ. ਸੰਗ੍ਯਾ—ਇੱਕ ਪ੍ਰਕਾਰ ਦੀ ਬਰਛੀ, ਜੋ ਦਸ ਫੁਟ ਲੰਮੇ ਛੜ ਵਾਲੀ ਹੁੰਦੀ ਹੈ, ਸਾਰਾ ਛੜ ਲੋਹੇ ਨਾਲ ਮੜ੍ਹਿਆ ਰਹਿੰਦਾ ਹੈ. ਨੋਕਦਾਰ ਫਲ ਚਾਰ ਫੁਟ ਦਾ ਲੰਮਾ ਹੁੰਦਾ ਹੈ. “ਗਰਵੀ ਖਰ ਸਾਂਗ ਸਁਭਾਰ ਲਈ.” (ਗੁਪ੍ਰਸੂ) “ਨਿੰਦਕ ਕਉ ਦੁਖ ਲਾਗੈ ਸਾਂਗੈ.” (ਭੈਰ ਮ: ੫) ੨ ਸੰ. ਸਮਾਂਗ. ਸਮਾਨ ਅੰਗ. ਓਹੋ ਜੇਹਾ ਅੰਗ. ਸ੍ਵਾਂਗ. ਕਿਸੇ ਜੇਹੇ ਆਪਣੇ ਅੰਗ ਬਣਾਉਣੇ. ਨਕਲ । ੩ ਵਿ—ਅੰਗ ਸਹਿਤ. ਸ-ਅੰਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਂਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਾਂਗ : ਹਮਲਾਵਾਰ ਤੋਂ ਬਚਾਉ ਲਈ ਮਨੁੱਖ ਕਈ ਤਰ੍ਹਾਂ ਦੇ ਹਥਿਆਰ ਸਮੇਂ ਦੀ ਲੋੜ ਅਨੁਸਾਰ ਪੈਦਾ ਕਰਦਾ ਆ ਰਿਹਾ ਹੈ। ਬਚਾਉ ਤੇ ਹਮਲਾ ਕਰਨ ਦੇ ਸਾਰੇ ਸਾਧਨਾਂ ਦੇ ਵਿਕਾਸ ਦਾ ਪਰਸਪਰ ਸਬੰਧ ਬਹੁਤ ਗੂੜ੍ਹਾ ਹੈ। ਮਨੁੱਖੀ ਜੀਵਨ ਵਿਚ ਖਿਚੋਤਾਣ ਮੁੱਢ ਤੋਂ ਹੀ ਚਲੀ ਆ ਰਹੀ ਹੈ। ਜੀਵਨ ਦੀ ਰੱਖਿਆ ਲਈ ਉਸ ਨੂੰ ਭਿਆਨਕ ਤੇ ਤਕੜੇ ਜੀਵ–ਜੰਤੂਆਂ ਦਾ ਟਾਕਰਾ ਕਰਨਾ ਪੈਂਦਾ ਸੀ। ਕਿਉਂਕਿ ਮਨੁੱਖ ਕੋਲ ਨਾ ਤਾਂ ਜੀਵ–ਜੰਤੂਆਂ ਜਿੰਨਾ ਬਲ ਸੀ ਤੇ ਨਾ ਹੀ ਉਨ੍ਹਾਂ ਜਿੰਨੀ ਸਖ਼ਤ ਤੇ ਮੋਟੀ ਚਮੜੀ। ਇਸ ਲਈ ਉਸ ਨੇ ਆਪਣੀ ਬੁੱਧੀ ਅਤੇ ਤਜਰਬੇ ਨਾਲ ਹੀ ਮੁੱਢਲੇ ਸ਼ਸਤਰਾਂ ਦੀ ਕਾਢ ਹੋਵੇਗੀ। ਇਕ ਸਾਧਾਰਨ ਸੋਟੀ ਜਾਂ ਡੰਡਾ ਹੌਲੀ ਹੌਲੀ ਵਿਕਾਸ ਕਰਕੇ ਬਰਛੇ, ਬਰਛੀਆਂ, ਗੁਰਜ, ਤਲਵਾਰ ਆਦਿ ਸ਼ਸਤਰਾਂ ਵਿਚ ਬਦਲ ਗਿਆ। ਇਨ੍ਹਾਂ ਸ਼ਸਤਰਾਂ ਵਿਚ ਇਕ ਪ੍ਰਕਾਰ ਦੀ ਬਰਛੀ ਵੀ ਸ਼ਾਮਲ ਹੈ, ਜਿਸ ਨੂੰ ਸਾਂਗ ਕਿਹਾ ਜਾਂਦਾ ਹੈ । ਇਸ ਦੀ ਛੜ ਦਸ ਫੁੱਟ (3.04 ਮੀ. ) ਲੰਬੀ ਹੁੰਦੀ ਹੈ। ਇਸ ਦਾ ਨੋਕਦਾਰ ਫਲ ਚਾਰ ਫੁੱਟ (1.22 ਮੀ. ) ਲੰਬਾ ਹੁੰਦਾ ਹੈ। ਇਸ ਦੀ ਵਰਤੋਂ, ਜੰਗਲੀ ਜਾਨਵਰਾਂ ਜਾਂ ਮਾਰੂ ਹਥਿਆਰ ਵਾਲੇ ਵੱਲੋਂ ਕੀਤੇ ਗਏ ਵਾਰ ਦਾ ਦੂਰੋਂ ਮੁਕਾਬਲਾ ਕਰਨ ਲਈ ਕੀਤੀ ਜਾਂਦੀ ਰਹੀ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8950, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਸਾਂਗ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਂਗ, ਇਸਤਰੀ ਲਿੰਗ : ਇੱਕ ਨੋਕਦਾਰ ਸ਼ਸਤਰ, ਨੇਜ਼ਾ, ਬਰਛੀ, ਬਰਛਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-03-12-35, ਹਵਾਲੇ/ਟਿੱਪਣੀਆਂ:

ਸਾਂਗ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਂਗ, (ਸੰਸਕ੍ਰਿਤ : ਸ੍ਵਾਂਗ) / ਪੁਲਿੰਗ : ਨਕਲ, ਸਰੂਪ, ਨਾਟਕ, ਭੇਖ, (ਲਾਗੂ ਕਿਰਿਆ : ਕੱਢਣਾ, ਬਣਾਉਣਾ, ਭਰਨਾ, ਲਾਉਣਾ)

–ਸਾਂਗ ਲਾਉਣਾ, ਮੁਹਾਵਰਾ : ਕਿਸੇ ਨੂੰ ਚਿੜਾਉਣ ਲਈ ਜਿਵੇਂ ਉਹ ਕਰਦਾ ਹੈ ਤਿਵੇਂ ਕਰਨਾ, ਮੂੰਹ ਬਣਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-03-12-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.