ਸਾਫਟਵੇਅਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Software
ਕੰਪਿਊਟਰ ਤੋਂ ਕੰਮ ਕਰਵਾਉਣ ਲਈ ਹਦਾਇਤਾਂ (Instructions) ਨੂੰ ਕ੍ਰਮਵਾਰ ਲਿਖਿਆ ਜਾਂਦਾ ਹੈ। ਇਹਨਾਂ ਹਦਾਇਤਾਂ ਦੇ ਸਮੂਹ ਨੂੰ ਪ੍ਰੋਗਰਾਮ (Program) ਅਤੇ ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ। ਸਾਫਟਵੇਅਰ ਦੀਆਂ ਮੁੱਖ ਰੂਪ ਵਿੱਚ 2 ਕਿਸਮਾਂ ਹੁੰਦੀਆਂ ਹਨ।
· ਸਿਸਟਮ ਸਾਫਟਵੇਅਰ (System Software)
· ਐਪਲੀਕੇਸ਼ਨ ਸਾਫਟਵੇਅਰ (Application Software)
ਸਿਸਟਮ ਸਾਫਟਵੇਅਰ
ਕੁਝ ਬੁਨਿਆਦੀ ਕੰਮਾਂ ਜਿਵੇਂ ਕਿ ਫਾਈਲਾਂ ਦਾ ਉਚਿਤ ਪ੍ਰਬੰਧ ਅਤੇ ਸਾਂਭ-ਸੰਭਾਲ ਕਰਨਾ, ਕੰਪਿਊਟਰ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਅਨੁਵਾਦ (Translate) ਕਰਨਾ, ਵਰਤੋਂਕਾਰ ਨੂੰ ਕੰਪਿਊਟਰ ਨਾਲ ਸੰਪਰਕ ਸਥਾਪਿਤ ਕਰਨ ਦਾ ਸੁਚੱਜਾ ਵਾਤਾਵਰਨ ਮੁਹੱਈਆ ਕਰਵਾਉਣਾ ਆਦਿ ਲਈ ਸਿਸਟਮ ਸਾਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ। ਓਪਰੇਟਿੰਗ ਸਿਸਟਮ , ਅਸੈਂਬਲਰ , ਕੰਪਾਈਲਰ , ਇੰਟਰਪਰੇਟਰ , ਯੂਟਿਲਿਟੀ ਆਦਿ ਸਿਸਟਮ ਸਾਫਟਵੇਅਰ ਦੀਆਂ ਮਹੱਤਵਪੂਰਨ ਉਦਾਹਰਣਾਂ ਹਨ।
ਐਪਲੀਕੇਸ਼ਨ ਸਾਫਟਵੇਅਰ
ਇਹ ਵਰਤੋਂਕਾਰ (User) ਦੀ ਵਿਸ਼ੇਸ਼ ਵਰਤੋਂ/ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਹਨ। ਇਹ ਪ੍ਰੋਗਰਾਮ ਬਜ਼ਾਰੋਂ ਖ਼ਰੀਦੇ ਜਾ ਸਕਦੇ ਹਨ ਜਾਂ ਆਪਣੇ-ਆਪ ਹੀ ਬਣਾਏ ਜਾ ਸਕਦੇ ਹਨ। ਵਰਡ ਪ੍ਰੋਸੈਸਰ ਪ੍ਰੋਗਰਾਮ, ਸਪਰੈੱਡਸ਼ੀਟ ਪ੍ਰੋਗਰਾਮ, ਗ੍ਰਾਫਿਕਸ ਪ੍ਰੋਗਰਾਮ ਆਦਿ ਐਪਲੀਕੇਸ਼ਨ ਸਾਫਟਵੇਅਰ ਦੀਆਂ ਉਦਾਹਰਣਾਂ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਸਾਫਟਵੇਅਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Software
ਕੰਪਿਊਟਰ ਆਪਣੇ ਆਪ ਕੋਈ ਵੀ ਕੰਮ ਨਹੀਂ ਕਰ ਸਕਦਾ। ਕੰਪਿਊਟਰ ਤੋਂ ਕੰਮ ਲੈਣ ਲਈ ਉਸ ਨੂੰ ਲੜੀਵਾਰ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਹਦਾਇਤਾਂ ਦੇ ਸਮੂਹ ਨੂੰ ਕੰਪਿਊਟਰ ਪ੍ਰੋਗਰਾਮ ਜਾਂ ਸਾਫਟਵੇਅਰ ਕਿਹਾ ਜਾਂਦਾ ਹੈ। ਕੰਪਿਊਟਰ ਸਿਰਫ਼ ਉਹੀ ਕੰਮ ਕਰਦਾ ਹੈ ਜੋ ਪ੍ਰੋਗਰਾਮਾਂ ਵਿੱਚ ਲਿਖੀਆਂ ਹਦਾਇਤਾਂ ਰਾਹੀਂ ਦਰਸਾਇਆ ਜਾਂਦਾ ਹੈ।
ਕੰਪਿਊਟਰ ਪ੍ਰੋਗਰਾਮ ਜਾਂ ਸਾਫਟਵੇਅਰ ਨੂੰ ਪ੍ਰੋਗਰਾਮਰ (ਪ੍ਰੋਗਰਾਮ ਬਣਾਉਣ ਵਾਲਾ) ਵਲੋਂ ਲਿਖੀਆਂ ਗਈਆਂ ਹਦਾਇਤਾਂ ਦੇ ਸਮੂਹ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਸਾਫਟਵੇਅਰ ਇਕ ਆਮ ਵਰਤੋਂ ਵਾਲਾ ਸ਼ਬਦ ਹੈ, ਜਿਹੜਾ ਕਿ ਪ੍ਰੋਗਰਾਮ ਜਾਂ ਪ੍ਰੋਗਰਾਮਾਂ ਦੇ ਸਮੂਹ ਨੂੰ ਦਰਸਾਉਂਦਾ ਹੈ। ਆਉਟਪੁਟ (ਨਤੀਜਾ) ਪ੍ਰਾਪਤ ਕਰਨ ਲਈ ਹਾਰਡਵੇਅਰ ਅਤੇ ਸਾਫਟਵੇਅਰ ਦਾ ਇਕੱਠਾ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਹਾਰਡਵੇਅਰ ਅਤੇ ਸਾਫਟਵੇਅਰ ਪੂਰੀ ਤਰ੍ਹਾਂ ਨਾਲ ਇਕ ਦੂਜੇ ਉੱਤੇ ਨਿਰਭਰ ਕਰਦੇ ਹਨ।
ਕੰਪਿਊਟਰ ਤੋਂ ਕੋਈ ਵੀ ਕੰਮ ਕਰਵਾਉਣ ਲਈ ਉਸ ਵਿੱਚ ਸਬੰਧਿਤ ਸਾਫਟਵੇਅਰ ਅਤੇ ਹਾਰਡਵੇਅਰ ਦਾ ਹੋਣਾ ਬਹੁਤ ਜ਼ਰੂਰੀ ਹੈ। ਉਦਾਹਰਣ ਵਜੋਂ ਜੇਕਰ ਤੁਸੀਂ ਕਿਸੇ ਦਸਤਾਵੇਜ਼ ਦਾ ਪ੍ਰਿੰਟ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੰਪਿਊਟਰ ਨਾਲ ਪ੍ਰਿੰਟਰ (ਹਾਰਡਵੇਅਰ) ਜੁੜਿਆ ਹੋਵੇ ਅਤੇ ਕੰਪਿਊਟਰ ਵਿੱਚ ਉਸ ਦੇ ਢੁਕਵੇਂ ਡਰਾਈਵਰ (ਸਾਫਟਵੇਅਰ) ਲੋਅਡ ਹੋਣ ।
ਹਾਰਡਵੇਅਰ ਦੇ ਮੁਕਾਬਲੇ ਸਾਫਟਵੇਅਰ ਦਾ ਵਿਕਾਸ ਕਰਨਾ ਵਧੇਰੇ ਔਖਾ ਹੈ। ਹਾਰਡਵੇਅਰ ਉੱਤੇ ਸਿਰਫ਼ ਇਕ ਵਾਰ ਖ਼ਰਚ ਆਉਂਦਾ ਹੈ ਪਰ ਸਾਫਟਵੇਅਰ ਦੇ ਖਰਚੇ ਲਗਾਤਾਰ ਚਲਦੇ ਰਹਿੰਦੇ ਹਨ। ਇਕੋ ਪ੍ਰਕਾਰ ਦੇ ਹਾਰਡਵੇਅਰ ਉੱਤੇ ਵੱਖ-ਵੱਖ ਕਿਸਮਾਂ ਦੇ ਸਾਫਟਵੇਅਰ ਚਲਾਏ ਜਾ ਸਕਦੇ ਹਨ।
ਸਾਫਟਵੇਅਰ ਤੋਂ ਬਿਨਾਂ ਹਾਰਡਵੇਅਰ ਕਿਸੇ ਕੰਮ ਦਾ ਨਹੀਂ। ਸਾਫਟਵੇਅਰ ਉਹ ਨਿਰਦੇਸ਼ ਜਾਂ ਪ੍ਰੋਗਰਾਮ ਹਨ ਜੋ ਕੰਪਿਊਟਰ ਨੂੰ ਚਲਾਉਣ ਵਿੱਚ ਸਹਾਇਤਾ ਕਰਦੇ ਹਨ।
ਜਦੋਂ ਤੱਕ ਕੰਪਿਊਟਰ ਦੀ ਯਾਦਦਾਸ਼ਤ ਵਿੱਚ ਸਾਫਟਵੇਅਰ ਨਹੀਂ ਭਰਿਆ ਜਾਂਦਾ ਤਦ ਤੱਕ ਇਹ ਕੁਝ ਵੀ ਕਰਨ ਤੋਂ ਅਸਮਰੱਥ ਹੈ। ਸਾਫਟਵੇਅਰ ਨੂੰ ਹੇਠਾਂ ਲਿਖੀਆਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:
· ਐਪਲੀਕੇਸ਼ਨ ਸਾਫਟਵੇਅਰ (Application Software)
· ਸਿਸਟਮ ਸਾਫਟਵੇਅਰ (System Software)
· ਯੂਟੀਲਿਟੀ ਜਾਂ ਸਰਵਿਸ ਸਾਫਟਵੇਅਰ (Utility or Service Software)
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਸਾਫਟਵੇਅਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Software
ਕਿਸੇ ਪ੍ਰੋਗਰਾਮਿੰਗ ਭਾਸ਼ਾ ਵਿੱਚ ਕ੍ਰਮਵਾਰ ਲਿਖੀਆਂ ਹਦਾਇਤਾਂ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ। ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਦਾ ਨਾਂ ਦਿੱਤਾ ਗਿਆ ਹੈ। ਸਾਫਟਵੇਅਰ ਦੀਆਂ ਦੋ ਕਿਸਮਾਂ ਹਨ- ਸਿਸਟਮ ਸਾਫਟਵੇਅਰ ਅਤੇ ਐਪਲੀਕੇਸ਼ਨ ਸਾਫਟਵੇਅਰ। ਸਿਸਟਮ ਸਾਫਟਵੇਅਰ ਹਰੇਕ ਕੰਪਿਊਟਰ ਲਈ ਆਮ ਅਤੇ ਜ਼ਰੂਰੀ ਹਨ ਪਰ ਦੂਜੇ ਪਾਸੇ ਐਪਲੀਕੇਸ਼ਨ ਸਾਫਟਵੇਅਰ ਵਿਸ਼ੇਸ਼ ਅਤੇ ਗ਼ੈਰ ਜ਼ਰੂਰੀ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First