ਸਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਲ 1 [ਨਾਂਪੁ] ਬਾਰਾਂ ਮਹੀਨੇ ਦਾ ਸਮਾਂ, ਬਰਸ, ਵਰ੍ਹਾ 2 [ਨਾਂਪੁ] ਇਮਾਰਤੀ ਲੱਕੜੀ ਦੇਣ ਵਾਲ਼ਾ ਇੱਕ ਰੁੱਖ 3 [ਵਿਸ਼ੇ] ਸਿੱਧਾ, ਠੀਕ, ਸਹੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਲ. ਵਿ—ਸਾਰ. ਸ਼੍ਰੇ੄˜. ਉੱਤਮ. “ਕੋ ਸਾਲੁ ਜਿਵਾਹੇ ਸਾਲੀ.” (ਵਾਰ ਰਾਮ ੩) ਜਵਾਹੇਂ ਅਤੇ ਧਾਨਾਂ ਵਿੱਚੋਂ ਕੇਹੜਾ ਉੱਤਮ ਹੈ? ਭਾਵ ਧਾਨ ਸ਼੍ਰੇ੄਎˜ ਹਨ। ੨ ਸੰ. शाल. ਸੰਗ੍ਯਾ—ਸਾਲ ਦਾ ਬਿਰਛ. ਇਹ ਸਾਲ (साल) ਭੀ ਸਹੀ ਹੈ. ਇਸ ਦੀ ਲੱਕੜ ਵਡੀ ਪੱਕੀ ਅਤੇ ਸਿੱਧੀ ਹੁੰਦੀ ਹੈ. ਖ਼ਾਸ ਕਰਕੇ ਛੱਤ ਵਿੱਚ ਇਸ ਦਾ ਵਰਤਾਉ ਬਹੁਤ ਹੁੰਦਾ ਹੈ. L. Vatica Robusta. “ਹਰੇ ਹਰੇ ਸਾਲ ਖਰੇ.” (ਗੁਪ੍ਰਸੂ) ੩ ਇੱਕ ਜਾਤਿ ਦੀ ਮੱਛੀ. Ophiocephalus Wrahl। ੪ ਸ਼ਾਲਾ. ਘਰ. ਮੰਦਿਰ. “ਪ੍ਰਹਲਾਦ ਪਠਾਏ ਪੜਨਸਾਲ.” (ਬਸੰ ਕਬੀਰ) “ਊਚੇ ਮੰਦਰ ਸਾਲ ਰਸੋਈ.” (ਸੂਹੀ ਰਵਿਦਾਸ) ਰਸੋਈਸ਼ਾਲਾ. ਪਾਕਸ਼ਾਲਾ। ੫ ਸੱਲ. ਵੇਧ. ਦੇਖੋ, ਸ਼ਲੑ ਧਾ. “ਦੀਨ ਦ੍ਯਾਲ ਵੈਰੀਸਾਲ.” (ਅਕਾਲ) ਦੇਖੋ, ਵੈਰੀਸਾਲ। ੬ ਸ਼ਾਲਿਹੋਤ੍ਰ ਨਾਮਕ ਇੱਕ ਮੁਨਿ, ਜਿਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੀ ਆਗ੍ਯਾ ਨਾਲ ਕੱਟ ਦਿੱਤੇ ਸਨ. ਆਖਦੇ ਹਨ ਕਿ ਪਹਿਲੇ ਘੋੜਿਆਂ ਦੇ ਖੰਭ ਹੋਇਆ ਕਰਦੇ ਅਤੇ ਉਹ ਪੰਛੀਆਂ ਵਾਙ ਆਕਾਸ਼ ਵਿੱਚ ਉਡਦੇ. “ਸਾਲ ਮੁਨੀਸਰ ਕਾਟੇ ਹੁਤੇ, ਬ੍ਰਿਜ ਰਾਜ ਮਨੋ ਤਿਹ ਪੰਖ ਬਨਾਵਤ.” (ਕ੍ਰਿਸਨਾਵ) ਕ੍ਰਿਸਨ ਜੀ ਨੇ ਪੰਖਦਾਰ ਤੀਰ ਮਾਰਕੇ ਘੋੜਿਆਂ ਦੇ ਸ਼ਰੀਰ ਅਜੇਹੇ ਕਰ ਦਿੱਤੇ, ਮਾਨੋ ਸ਼ਾਲ ਦੇ ਕੱਟੇ ਪੰਖ ਫੇਰ ਬਣਾਏ ਹਨ। ੭ ਸ਼ਾਵਲ੍ਯਾ (ਅਪਸਰਾ) ਦਾ ਸੰਖੇਪ. ਹੂਰ. “ਊਪਰ ਗਿੱਧ ਸਾਲ ਮਁਡਰਾਹੀਂ। ਤਰੇ ਸੂਰਮਾ ਜੁੱਧ ਮਚਾਹੀਂ.” (ਚਰਿਤ੍ਰ ੫੨) ੮ ਫ਼ਾ ਵਰ੍ਹਾ. ਸੰਮਤ. ਸੰਵਤਸਰ. ਦੇਖੋ, ਵਰਸ। ੯ ਸ਼ਾਲ. ਦੁਸ਼ਾਲੇ ਦੀ ਫਰਦ. ਪਸ਼ਮੀਨੇ ਦੀ ਚਾਦਰ. “ਸਿਰ ਪਰ ਸਤਗੁਰੁ ਸਾਲ ਸਜਾਈ.” (ਗੁਪ੍ਰਸੂ) ੧੦ ਗੋਦੜੀ. ਕੰਥਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਾਲ (Saul) : ਇਹ ਇਜ਼ਰਾਈਲ ਦਾ ਪਹਿਲਾ ਬਾਦਸ਼ਾਹ ਸੀ, ਜੋ ਬੈਂਜਮਨ ਫ਼ਿਰਕੇ ਦੇ ਇਕ ਉਘੇ ਵਿਅਕਤੀ ਕਿਸ਼ (Kish) ਦਾ ਪੁੱਤਰ ਸੀ। ਇਸ ਦੀ ਹਕੂਮਤ ਲਗਭਞ 1025 ਈ. ਪੂ. ਤੋਂ ਸ਼ੁਰੂ ਹੋਈ। ਇਸ ਦੇ ਬਾਦਸ਼ਾਹ ਬਣਨ ਬਾਰੇ ਬਹੁਤ ਸਾਰੀਆਂ ਕਹਾਣੀਆਂ ਮਸ਼ਹੂਰ ਹਨ। ਕਿਹਾ ਜਾਂਦਾ ਹੈ ਕਿ ਇਜ਼ਰਾਈਲ ਦੇ ਬਾਦਸ਼ਾਹ ਸੈਮੂਅਲ (Samuel) ਦੇ ਪੁੱਤਰ ਬੜੇ ਭ੍ਰਿਸ਼ਟਾਚਾਰੀ ਸਨ ਅਤੇ ਉਥੋਂ ਦੇ ਸਿਆਣੇ ਲੋਕ ਇਨ੍ਹਾਂ ਨੂੰ ਰਾਜ ਪਦਵੀ ਦੇਣ ਦੇ ਵਿਰੁੱਧ ਸਨ। ਇਨ੍ਹਾਂ ਨੇ ਸੈਮੂਅਲ ਨੂੰ ਬੇਨਤੀ ਕੀਤੀ ਕਿ ਉਹ ਇਕ ਅਜਿਹਾ ਬਾਦਸ਼ਾਹ ਚੁਣਨਾ ਚਾਹੁੰਦੇ ਹਨ ਜਿਹੜਾ ਦੂਜੇ ਦੇਸ਼ਾਂ ਦੇ ਬਾਦਸ਼ਾਹ ਵਾਂਗ ਇਨਸਾਫ਼ ਪਸੰਦ ਵੀ ਹੋਵੇ ਅਤੇ ਚੰਗਾ ਰਾਜ ਪ੍ਰਬੰਧ ਵੀ ਸਥਾਪਤ ਕਰ ਸਕੇ। ਲੋਕਾਂ ਦੀ ਇਸ ਮੰਗ ਨੂੰ ਭਾਂਗ ਕੇ ਸੈਮੂਅਲ ਨੇ ਮਿਜ਼ਪਾਹ (Mizpah) ਦੇ ਸਥਾਨ ਤੇ ਲੋਕਾਂ ਦੀ ਇਕ ਸਭਾ ਬੁਲਾਈ। ਸੈਮੂਅਲ ਨੇ ਇਸ ਸਭਾ ਵਿਚ ਲੋਕਾਂ ਨੂੰ ਮੁੜ ਵਰਜਿਆ ਕਿ ਇਸ ਤਰ੍ਹਾਂ ਕਰਕੇ ਉਹ ਬੜੀ ਭਾਰੀ ਭੁਲ ਕਰ ਰਹੇ ਹਨ, ਪਰ ਲੋਕਾਂ ਦੇ ਪ੍ਰਤਿਨਿਧਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ ਸਾਲ ਨੂੰ ਬਾਦਸ਼ਾਹ ਚੁਣ ਲਿਆ।

          ਭਾਵੇਂ ਸਾਲ ਇਕ ਸਫ਼ਲ ਬਾਦਸ਼ਾਹ ਸੀ, ਪਰ ਇਸ ਨੂੰ ਅੰਦਰੂਨੀ ਅਤੇ ਬਾਹਰਲੇ ਦੁਸ਼ਮਨਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਹਾਲੀਂ ਇਹ ਗੱਦੀ ਉੱਤੇ ਬੈਠਾ ਹੀ ਸੀ ਇਸ ਦੇ ਵਿਰੁੱਧ ਸਾਜ਼ਸ਼ਾਂ ਸ਼ੁਰੂ ਹੋ ਗਈਆਂ।

          ਸਾਲ ਇਕ ਬਹਾਦਰ ਅਤੇ ਜੰਗਜੂ ਬਾਦਸ਼ਾਹ ਸੀ। ਇਸਨੇ ਵੇਖਿਆ ਕਿ ਫ਼ਲਸਤੀਨ ਦੇ ਲੋਕ ਇਜ਼ਰਾਈਲ ਉੱਤੇ ਜ਼ੁਲਮ ਕਰ ਰਹੇ ਹਨ। ਇਸ ਲਈ ਇਸਨੇ ਫਲਸਤੀਨ ਦੇ ਲੋਕਾਂ ਉੱਤੇ ਚੜ੍ਹਾਈ ਕਰਕੇ ਆਪਣੇ ਲੜਕੇ ਜੋਨਾਥਨ (Gonathan) ਦੀ ਸਹਾਇਤਾ ਨਾਲ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਨਾਲ ਇਸ ਨੇ ਆਪਣੇ ਦੇਸ਼ ਨੂੰ ਜ਼ਾਲਮਾਂ ਦੇ ਪੰਜੇ ਵਿਚੋਂ ਛੁੜਾ ਲਿਆ। ਭਾਵੇਂ ਇਸ ਨੂੰ ਇਨ੍ਹਾਂ ਮੁਹਿੰਮਾਂ ਵਿਚ ਬਹੁਤ ਸਫ਼ਲਤਾ ਹੋਈ ਪਰ ਅੰਦਰੂਨੀ ਸਾਜ਼ਸ਼ਾਂ ਦੇ ਕਾਰਨ ਇਸਨੂੰ ਬਾਹਰਲੇ ਦੁਸ਼ਮਣਾਂ ਵਿਰੁੱਧ ਕਾਰਵਾਈ ਕਰਨ ਲਗਿਆ ਬਹੁਤ ਔਕੜਾਂ ਪੇਸ਼ ਆਈਆਂ। ਇਸ ਨੇ ਬੜੇ ਸਬਰ ਅਤੇ ਹੌਂਸਲੇ ਤੋਂ ਕੰਮ ਲਿਆ। ਮੁਸ਼ਕਲ ਇਹ ਸੀ ਕਿ ਇਕ ਪਾਸੇ ਸੈਮੂਅਲ ਨਾਲ ਉਸਦੇ ਸਬੰਧ ਚੰਗੇ ਨਹੀਂ ਸਨ ਅਤੇ ਦੂਜੇ ਪਾਸੇ ਇਸਦਾ ਵਿਰੋਧੀ ਦਾਊਦ (Dauid) ਲੋਕਾਂ ਵਿਚ ਹਰਮਨ ਪਿਆਰਾ ਹੋ ਰਿਹਾ ਸੀ। ਬਾਹਰ ਤੋਂ ਇਸਦੇ ਪੁਰਾਣੇ ਦੁਸ਼ਮਣ ਫ਼ਲਸਤੀਨ ਦੇ ਲੋਕ ਵੀ ਇਜ਼ਰਾਈਲ ਉੱਤੇ ਲਗਾਤਾਰ ਹਮਲੇ ਕਰਦੇ ਰਹੇ। ਅੰਤ ਇਸਦੇ ਪੁਰਾਣੇ ਦੁਸ਼ਮਣ ਫ਼ਲਸਤੀਨ ਨਿਵਾਸੀਆਂ ਨੇ ਮਾਊਂਟ ਗਿਲਬੋ (Mount Gilboa) ਦੀ ਲੜਾਈ ਵਿਚ ਇਸਨੂੰ ਬੜੀ ਬੁਰੀ ਤਰ੍ਹਾਂ ਹਰਾ ਦਿੱਤਾ। ਇਸ ਲੜਾਈ ਵਿਚ ਸਾਲ ਅਤੇ ਇਸਦੇ ਲੜਕੇ ਮਾਰੇ ਗਏ। ਸਾਲ ਦੀ ਮੌਤ ਸਬੰਧੀ ਵੱਖ ਵੱਖ ਮਤ ਹਨ। ਇਕ ਤਾਂ ਇਹ ਕਿ ਇਸਨੇ ਜਦੋਂ ਵੇਖਿਆ ਕਿ ਫ਼ਲਸਤੀਨ ਨਿਵਾਸੀਆਂ ਨੇ ਇਜ਼ਰਾਈਲ ਉੱਤੇ ਕਾਬੂ ਪਾ ਲਿਆ ਹੈ ਅਤੇ ਇਨ੍ਹਾਂ ਨੂੰ ਹਰਾ ਸਕਣਾ ਸੰਭਵ ਨਹੀਂ ਤਾਂ ਫ਼ਲਸਤੀਨ ਵਾਲਿਆਂ ਦੇ ਨਾਪਾਕ ਹੱਥਾਂ ਨਾਲ ਮਰਨ ਦੀ ਥਾਂ ਆਪਣੇ ਨੌਕਰ ਦੇ ਹੱਥੋਂ ਮਰਨਾ ਯੋਗ ਸਮਝਿਆ। ਨੌਕਰ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਸਾਲ ਆਪਣੇ ਆਪ ਤਲਵਾਰ ਦੇ ਉੱਤੇ ਡਿਗਕੇ ਮਰ ਗਿਆ। ਦੂਜੀ ਰਵਾਇਤ ਇਹ ਹੈ ਕਿ ਇਸ ਨੇ ਆਪਣੇ ਸਾਥੀ ਸਿਪਾਹੀ ਨੂੰ ਹੁਕਮ ਕੀਤਾ ਕਿ ਉਹ ਇਸਨੂੰ ਕਤਲ ਕਰ ਦੇਵੇ ਅਤੇ ਇਸ ਸਿਪਾਹੀ ਨੇ ਇਸ ਹੁਕਮ ਦੀ ਪਾਲਣਾ ਕੀਤੀ।

          ਹ. ਪੁ.––ਕੈਂਬ੍ਰਿਜ ਐਨ. ਹਿਸਟਰੀ––371; ਹਿਸ਼ਟਰੀ ਆਫ਼ ਜਿਊਜ਼।


ਲੇਖਕ : ਭਸੀਨ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਸਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਲ, (ਫ਼ਾਰਸੀ) / ਪੁਲਿੰਗ :ਵਰ੍ਹਾ, ਬਾਰਾਂ ਮਹੀਨੇ, ਬਾਰਾਂ ਮਹੀਨਿਆਂ ਦਾ ਸਮਾਂ

–ਸਲਾਨਾ, ਵਿਸ਼ੇਸ਼ਣ : ਵਾਰਸਕ, ਸਾਲ ਮਗਰੋਂ ਦਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-16-03-03-03, ਹਵਾਲੇ/ਟਿੱਪਣੀਆਂ:

ਸਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਲ, ਪੁਲਿੰਗ : ਇੱਕ ਰੁੱਖ ਜਿਸ ਦੀ ਲੱਕੜੀ ਵਜ਼ਨੀ ਤੇ ਪੱਕੀ ਹੁੰਦੀ ਹੈ

–ਸਾਲ ਪਤਰ, ਪੁਲਿੰਗ : ਸਾਲ ਦਾ ਪਤਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-16-03-03-19, ਹਵਾਲੇ/ਟਿੱਪਣੀਆਂ:

ਸਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਲ, ਵਿਸ਼ੇਸ਼ਣ : ਸਿੱਧਾ, ਠੀਕ, ਸਹੀ (ਕੋਸ਼ ਕ੍ਰਿਤ ਭਾਈ ਬਿਸ਼ਨਦਾਸ ਪੁਰੀ)

–ਸਾਲ ਸੁਧ, ਵਿਸ਼ੇਸ਼ਣ : ਖਰਾ, ਸਿੱਧਾ, ਈਮਾਨਦਾਰ, ਜੋ ਛਲ ਵੱਲ ਨਹੀਂ ਜਾਣਦਾ, ਸਾਫ਼ ਦਿਲ (ਕੋਸ਼ ਕ੍ਰਿਤ ਭਾਈ ਬਿਸ਼ਨਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-16-03-10-39, ਹਵਾਲੇ/ਟਿੱਪਣੀਆਂ:

ਸਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਲ, ਇਸਤਰੀ ਲਿੰਗ  : ਰਾਜਾਂ ਦਾ ਕੰਧ ਸਿੱਧੀ ਵਿੰਗੀ ਜਾਚਰ ਦਾ ਇੱਕ ਸੰਦ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-16-03-11-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.