ਸਾਲਸੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਲਸੀ (ਨਾਂ,ਇ) ਦੋ ਧਿਰਾਂ ਵਿੱਚ ਕਿਸੇ ਝਗੜੇ ਦਾ ਨਿਪਟਾਰਾ ਕਰਾਉਣ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਲਸੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਲਸੀ [ਨਾਂਇ] ਵਿੱਚ ਪੈ ਕੇ ਝਗੜਾ ਮੁਕਾਉਣ ਦੀ ਕਿਰਿਆ , ਵਿਚੋਲਗਿਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਲਸੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Arbitration_ਸਾਲਸੀ: ਸਾਲਸੀ ਇਕ ਅਜਿਹਾ ਸਾਧਨ ਹੈ ਜਿਸ ਵਿਚ ਨਿਆਂ ਦੀ ਅਦਾਲਤ ਦੀ ਥਾਵੇਂ ਇਕ, ਦੋ ਜਾਂ ਤਿੰਨ ਵਿਅਕਤੀ ਘਰੋਗੀ ਅਦਾਲਤ ਦਾ ਕੰਮ ਕਰਦੇ ਹਨ ਅਤੇ ਝਗੜੇ ਦੀਆਂ ਧਿਰਾਂ ਫ਼ੈਸਲੇ ਲਈ ਝਗੜਾ ਉਪਰੋਕਤ ਅਨੁਸਾਰ ਗਠਤ ਟ੍ਰਿਬਿਊਨਲ ਨੂੰ ਸੌਂਪਦੀਆਂ ਹਨ। ਇਸ ਤਰ੍ਹਾਂ ਕਿਸੇ ਝਗੜੇ ਵਾਲੇ ਮਾਮਲੇ ਦਾ ਫ਼ੈਸਲਾ ਜੋ ਕਿਸੇ ਅਦਾਲਤ ਦੁਆਰਾ ਨ ਕੀਤਾ ਗਿਆ ਹੋਵੇ ਸਗੋਂ ਕਿਸੇ ਅਜਿਹੇ ਵਿਅਕਤੀ ਦੁਆਰਾ ਕੀਤਾ ਗਿਆ ਹੋਵੇ ਜਿਸ ਨੂੰ ਸਾਲਸ ਦਾ ਨਾਂ ਦਿੱਤਾ ਜਾਂਦਾ ਹੈ। ਕਿਸੇ ਮਾਮਲੇ ਵਿਚ ਸਾਲਸਾਂ ਦੀ ਗਿਣਤੀ ਇਕ ਤੋਂ ਵੱਧ ਵੀ ਹੋ ਸਕਦੀ ਹੈ। ਜਦੋਂ ਕਿਸੇ ਮਾਮਲੇ ਵਿਚ ਇਕ ਤੋਂ ਵੱਧ ਸਾਲਸ ਹੋਣ ਅਤੇ ਉਹ ਦੋ ਵਖ-ਵਖ ਰਾਵਾਂ ਬਾਰੇ ਬਰਾਬਰ ਬਰਾਬਰ ਗਿਣਤੀ ਵਿਚ ਵੰਡੇ ਜਾਣ ਤਾਂ ਆਮ ਤੌਰ ਤੇ ਇਕ ਹੋਰ ਵਿਅਕਤੀ ਨੂੰ ਰੈਫ਼ਰੀ ਜਾਂ ਅੰਪਾਇਰ ਥਾਪਿਆ ਜਾਂਦਾ ਹੈ। ਅਜਿਹੀ ਸੂਰਤ ਵਿਚ ਅੰਪਾਇਰ ਦੁਆਰਾ ਦਿੱਤੇ ਫ਼ੈਸਲੇ ਨੂੰ ਅੰਪਾਇਰੀ ਫ਼ੈਸਲਾ (umpirage) ਕਿਹਾ ਜਾਂਦਾ ਹੈ। ਸਾਲਸੀ ਬਾਰੇ ਕਾਨੂੰਨ ‘ਦ ਆਰਬਿਟਰੇਸ਼ਨ ਐਕਟ, 1940 ਵਿਚ ਦਰਜ ਹੈ। ਸਾਲਸਾਂ ਦੁਆਰਾ ਦਿੱਤੇ ਗਏ ਫ਼ੈਸਲੇ ਨੂੰ ਸਾਲਸੀ ਫ਼ੈਸਲਾ ਜਾਂ ਪੰਚਾਟ ਕਿਹਾ ਜਾ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਸਾਲਸੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਲਸੀ, ਵਿਸ਼ੇਸ਼ਣ : ਸਾਲਸ ਸਬੰਧੀ, ਪੁਲਿੰਗ : ਸਾਲਸ, ਇਸਤਰੀ ਲਿੰਗ : ਸਾਲਸ ਦਾ ਫੈਸਲਾ; ੨. ਨਰਮੀ

–ਸਾਲਸੀ ਫੈਸਲਾ, ਪੁਲਿੰਗ : ਸਾਲਸ ਦਾ ਫੈਸਲਾ, ਫੈਸਲਾ ਜੋ ਤੀਜਾ ਆਦਮੀ ਦੋ ਪਾਰਟੀਆਂ ਦੇ ਵਿੱਚ ਪੈ ਕੇ ਕਰਾਵੇ ਅਤੇ ਜਿਸ ਦੇ ਫੈਸਲੇ ਨੂੰ ਦੋਹਾਂ ਪਾਰਟੀਆਂ ਨੇ ਮੰਨਣਾ ਮਨਜ਼ੂਰ ਕੀਤਾ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-16-03-12-35, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.