ਸਾਹੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਹੁ. ਸ਼ਾਹ. ਬਾਦਸ਼ਾਹ. “ਸਚਾ ਸਾਹੁ ਵਰਤਦਾ.” (ਸ੍ਰੀ ਮ: ੩) ੨ ਸ਼ਾਹੂਕਾਰ. “ਸਚਾ ਸਾਹੁ ਸਚੇ ਵਣਜਾਰੇ.” (ਸੂਹੀ ਅ: ਮ: ੩) ੩ ਸ੍ਵਾਸ. ਦਮ. “ਕਰਿ ਬੰਦੇ ਤੂੰ ਬੰਦਗੀ ਜਿਚਰੁ ਘਟ ਮਹਿ ਸਾਹੁ.” (ਤਿਲੰ ਮ: ੫) ੪ ਦੇਖੋ, ਸਾਹੂ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਾਹੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਾਹੁ* (ਸੰ.। ਫ਼ਾਰਸੀ ਸ਼ਾਹ) ਸ਼ਾਹੂਕਾਰ , ਵਪਾਰੀਆਂ ਨੂੰ ਰੁਪੈ ਉਧਾਰ ਦੇਣ ਵਾਲਾ। ਯਥਾ-‘ਸਚਾ ਸਾਹੁ ਸਚੇ ਵਣਜਾਰੇ’ ਹੇ ਸਹੁ (ਵਾਹਿਗੁਰੂ) ਤੂੰ ਸੱਚਾ ਹੈਂ ਤੇ (ਵਣਜਾਰੇ) ਸੰਤ ਭੀ ਸਚੇ ਹਨ।
੨. (ਸੰਸਕ੍ਰਿਤ ਸ਼੍ਵਾਸ) ਸਾਹ , ਦਮ। ਯਥਾ-‘ਸਾਹੁ ਆਵੈ ਕਿ ਨ ਆਵੈ ਰਾਮ’।
----------
* ਸੰਸਕ੍ਰਿਤ -ਸਾਧੂ- ਪਦ ਦਾ ਪ੍ਰਾਕ੍ਰਿਤ ਰੂਪ ਹੈ ਸਾਧੁ। ਸਾਹੁ ਪਦ, ਸੰਤ, ਨੇਕ ਭਲੇ ਪੁਰਖ ਦੇ ਅਰਥਾਂ ਦੇ ਨਾਲ ‘ਵਪਾਰੀ’ ਅਰਥ ਬੀ ਰਖਦਾ ਹੈ, ਸੋ ਸਾਹ ਪਦ ਜੋ ਪਿੰਡਾਂ ਵਿਚ ਅਜ ਕਲ ਸ਼ਾਹ ਕਰ ਕੇ ਬੋਲੀਦਾ ਹੈ ‘ਸ਼ਾਹ’ ਪਦ ਫ਼ਾਰਸੀ ਦੇ ਨਾਲੋਂ ਸੰਸਕ੍ਰਿਤ -ਸਾਧੁ- ਪਦ ਤੋਂ ਤੇ ਪ੍ਰਾਕ੍ਰਿਤ -ਸ਼ਾਹੁ- ਤੋਂ ਬਣਿਆਂ ਵਧੀਕ ਅਗ਼ਲਬ ਜਾਪਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First