ਸਿਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿ. ਸੰ. शिष्य. ਸ਼ਿ੄਴. ਸੰਗ੍ਯਾ—ਜੋ ਸ਼ਾਸਨ (ਉਪਦੇਸ਼) ਯੋਗ ਹੋਵੇ. ਚੇਲਾ. ਸ਼ਾਗਿਰਦ। ੨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਗਾਮੀ. ਜਿਸ ਨੇ ਸਤਿਗੁਰੂ ਨਾਨਕਦੇਵ ਦਾ ਸਿੱਖਧਰਮ ਧਾਰ਼ਨ ਕੀਤਾ ਹੈ. ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮਗ੍ਰੰਥ ਮੰਨਦਾ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ. “ਗੁਰੁ ਸਤਿਗੁਰ ਕਾ ਜੋ ਸਿਖ ਅਖਾਏ*** ਜੋ ਸਾਸ ਗਿਰਾਸ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖ ਗੁਰੂ ਮਨਿ ਭਾਵੈ.” (ਮ: ੪ ਵਾਰ ਗਉ ੧) “ਆਪ ਛਡਿ ਸਦਾ ਰਹੈ ਪਰਣੈ, ਗੁਰ ਬਿਨੁ ਅਵਰੁ ਨ ਜਾਣੈ ਕੋਇ। ਕਹੈ ਨਾਨਕ ਸੁਣਹੁ ਸੰਤਹੁ, ਸੋ ਸਿਖ ਸਨਮੁਖ ਹੋਇ.” (ਆਨੰਦ) ਦੇਖੋ, ਸਿੱਖ । ੩ ਸਿ੖੠. ਉਪਦੇਸ਼. “ਜੇ ਇਕ ਗੁਰ ਕੀ ਸਿਖ ਸੁਣੀ.” (ਜਪੁ) “ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ.” (ਆਸਾ ਮ: ੪) ੪ ਸ਼ਿਖਾ. ਚੋਟੀ. “ਮੂੰਡ ਮੁਡਾਇ ਜਟਾ ਸਿਖ ਬਾਂਧੀ.” (ਮਾਰੂ ਅ: ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਖ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿਖ (ਸੰ.। ਸੰਸਕ੍ਰਿਤ ਸ਼ਿਕਸ਼ਾੑ=ਪੜ੍ਹਨਾ, ਸਿਖਣਾ। ਸਿਖ੍ਯ: = ਸ਼ਾਗਿਰਦ। ਸ਼ਿਸ਼ੁ=ਬਾਲਕ, ਸ਼ਾਗਿਰਦ) ਜੋ ਹੁਕਮ ਮੰਨੇ। ਚੇਲਾ ਸ਼ਾਗਿਰਦ, ਸਿੱਖਣ ਵਾਲਾ। ਯਥਾ-‘ਸੋ ਗੁਰੂ ਸੋ ਸਿਖੁ ਕਥੀਅਲੇ’।

੨. ਉਪਦੇਸ਼ , ਸਿਖ੍ਯਾ, ਮੱਤ। ਯਥਾ-‘ਜੇ ਇਕ ਗੁਰ ਕੀ ਸਿਖ ਸੁਣੀ ’। ਤਥਾ-‘ਸਤਿਗੁਰ ਸਾਚੀ ਸਿਖ ਸੁਣਾਈ’।

੩. ਇਕ ਸੰਪ੍ਰਦਾ , ਮਜ਼ਹਬ ਯਾ ਧਰਮ ਜੋ ਗੁਰੂ ਨਾਨਕ ਦੇਵ ਜੀ ਤੋਂ ਚੱਲਿਆ। ਜਿਸ ਦੇ ੧੦ ਅਵਤਾਰ ਆਗੂ ਗੁਰੂ ਪਦ ਨਾਲ ਯਾਦ ਕੀਤੇ ਜਾਂਦੇ ਹਨ, ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਧਰਮ ਪੁਸਤਕ ਹੈ ਤੇ ਧਰਮ ਅਵਲੰਬੀ ਸਿਖ ਕਹਿਲਾਂਦੇ ਹਨ। ਇਸ ਧਰਮ ਦਾ ਪੈਰੋਕਾਰ; ਯਥਾ-‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 23090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.