ਸਿਵ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਵ. ਸੰ. ਸ਼ਿਵ. ਸੰਗ੍ਯਾ—ਸੁਖ। ੨ ਮੁਕਤਿ। ੩ ਮਹਾਦੇਵ. ਪਾਰਵਤੀ ਦਾ ਪਤਿ. “ਸਿਵ ਸਿਵ ਕਰਤੇ ਜੋ ਨਰ ਧਿਆਵੈ.” (ਗੌਂਡ ਨਾਮਦੇਵ) ੪ ਜਲ। ੫ ਸੇਂਧਾ ਲੂਣ । ੬ ਗੁੱਗਲ । ੭ ਬਾਲੂਰੇਤ। ੮ ਪਾਰਾ । ੯ ਸ਼ਾਂਤਿ. “ਆਪੇ ਸਿਵ ਵਰਤਾਈਅਨੁ ਅੰਤਰਿ.” (ਮਾਰੂ ਸੋਲਹੇ ਮ: ੫) ੧੦ ਪਾਰਬ੍ਰਹਮ. ਕਰਤਾਰ. “ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ.” (ਸ੍ਰੀ ਮ: ੧) ੧੧ ਆਤਮਗਿਆਨ। ੧੨ ਬ੍ਰਹਮਾ. ਦੇਖੋ, ਮਹੇਸ਼ ੪। ੧੩ ਗਿਆਰਾਂ ਸੰਖ੍ਯਾਬੋਧਕ, ਕਿਉਂਕਿ ਸ਼ਿਵ ੧੧ ਮੰਨੇ ਹਨ। ੧੪ ਗੁਣ। ੧੫ ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇਕ ਥਾਂ ਆਇਆ ਹੈ- “ਤਨਿਕ ਅਗਨਿ ਕੇ ਸਿਵ ਭਏ.” (ਚਰਿਤ੍ਰ ੯੧) ਦੇਖੋ, ਸਿਵਾ ੯। ੧੬ ਸੰ. flo~. ਧਾ-ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿਵ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਿਵ (ਗੁ.। ਸੰਸਕ੍ਰਿਤ (ਧਾਤੂ, ਸ਼ੀਂ+ਵਨ ਪ੍ਰਤੇ , ਉਣਾਦੀ ਗਣ) ਸ਼ਿਵ। ਪ੍ਰਾਕ੍ਰਿਤ ਸਿਵ=ਸ਼ਿਵਜੀ, ਕਲ੍ਯਾਨ) ੧. ਕਲ੍ਯਾਨ ਰੂਪ। ਯਥਾ-‘ਸਿਵ ਸਿਵ ਕਰਤ ਸਗਲ ਕਰ ਜੋਰਹਿ’ ਹੇ ਕਲ੍ਯਾਨ ਰੂਪ! ਹੇ ਕਲ੍ਯਾਨ ਰੂਪ! ਕਰਦੇ ਹੋਏ ਸਭ ਹੱਥ ਜੋੜਦੇ ਹਨ। ਤਥਾ-‘ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਨ ਹੋਈ’ ਦਿਨ ਰਾਤ ਨੱਚੇ (ਭਾਵ ਪ੍ਰੇਮਾ ਭਗਤੀ ਕਰੇ, (ਸਕਤਿ) ਤਮੋ ਗੁਣ ਨੂੰ ਨਿਵਾਰੇ, ਕਲ੍ਯਾਨ ਰੂਪ (ਭਾਵ ਗ੍ਯਾਨ) ਜਿਸ ਵਿਚ (ਨੀਂਦ) ਅਵਿਦ੍ਯਾ ਨਾ ਹੋਵੇ।
੨. ਹਿੰਦੂ ਤ੍ਰਿਧਾ ਮੂਰਤੀ , ਬ੍ਰਹਮਾ, ਵਿਸ਼ਨੂੰ, ਸ਼ਿਵ ਵਿਚੋਂ ਤੀਸਰਾ ਦੇਵਤਾ ਜੋ ਸੰਘਾਰ ਕਰਤਾ ਮੰਨਿਆ ਹੈ, ਮਹਾਂਦੇਵ। ਯਥਾ-‘ਸਿਵ ਸਿਵ ਕਰਤੇ ਜੋ ਨਰੁ ਧਿਆਵੈ’।
੩. ਪਰਮਾਤਮਾ। ਯਥਾ-‘ਜੁਗਤਿ ਸਿਵ ਰਹਤਾ’। ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ।
੪. ਸਿਵ ਤੋਂ ਚੇਤਨ ਤੇ ਮਾਯਾ ਤੋਂ ਪ੍ਰਕ੍ਰਿਤੀ ਮੁਰਾਦ ਬੀ ਲੈਂਦੇ ਹਨ।
੫. ਸਤੋਗੁਣ। ਯਥਾ-‘ਸਿਵ ਸਕਤੀ ਕਾ ਮੇਲੁ ’ ਸਤਗੁਣ, (ਸਕਤਿ) ਤਮੋਗੁਣ (ਅਧ੍ਯਾਹਾਰ ਕਰ ਕੇਰਾ ਜੋਗੁ) ਤ੍ਰਿਗੁਣਾਤਮਕ ਸੰਸਾਰ ਹੈ। ਤਥਾ-‘ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ’ ਸਤੋਗੁਣ ਦੇ ਬਲ ਕਰ ਤਮੋ ਗੁਣ ਨੂੰ ਜਿੱਤੇ; ਅਥਵਾ ੨. ਆਤਮਾ ਹੀ ਮੁੱਖ ਜਾਣ ਕੇ ਮਾਯਾ ਦਾ ਅਭਾਵ ਕਰੇ। ਤਥਾ-‘ਸਿਵ ਕੈ ਬਾਣਿ ਸਿਰੁ ਕਾਟਿਓ’ ਭਾਵ ਸਤੋਗੁਣ ਦੇ ਬਾਣਿ ਨਾਲ ਹੰਕਾਰ ਦਾ ਸਿਰ ਕੱਟਿਆ।
ਦੇਖੋ, ‘ਸਿਵ ਕੀ ਪੁਰੀ ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First