ਸਿੰਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਗ (ਨਾਂ,ਪੁ) ਵੋਖੋ : ਸਿੰਙ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਿੰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਗ [ਨਾਂਪੁ] ਪਸ਼ੂ ਦੇ ਸਿਰ ਉੱਤੇ ਨਿਕਲਿ਼ਆ ਹੱਡੀ ਨੁਮਾ ਅੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿੰਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਗ. ਸੰ. शृङ्ग—ਸ਼੍ਰਿੰਗ. ਸੰਗ੍ਯਾ—ਪਰਬਤ ਦੀ ਚੋਟੀ. ਟਿੱਲਾ । ੨ ਪਸ਼ੁ ਆਦਿਕ ਦਾ ਸਿੰਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4236, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿੰਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿੰਗ (ਸੰ.। ਸੰਸਕ੍ਰਿਤ ਸ਼੍ਰਿੰਗ। ਪ੍ਰਾਕ੍ਰਿਤ ਸਿੰਗ। ਪੰਜਾਬੀ ਸਿੰਗ। ਹਿੰਦੀ ਸੀਂਗ) ਸਿੰਗ। ਪਸੂਆਂ ਦੇ ਸਿਰ ਤੇ ਤ੍ਰਿੱਖੇ ਕਿੱਲੇ ਜਹੇ , ਜਿਸ ਨਾਲ ਉਹ ਵੈਰੀ ਦਾ ਟਾਕਰਾ ਕਰਦੇ ਹਨ। ਯਥਾ-‘ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਿੰਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿੰਗ : ਇਹ ਇਕ ਹੱਡੀ ਵਰਗਾ ਵਾਧਾ ਹੈ ਜੋ ਇਕ ਜੋੜੇ ਦੇ ਰੂਪ ਵਿਚ ਖੁਰਾਂ ਵਾਲੇ ਜਨਵਾਰਾਂ ਦੇ ਸਿਰ ਦੇ ਉਪਰਲੇ ਹਿੱਸੇ ਵਿਚ ਪੈਦਾ ਹੁੰਦਾ ਹੈ। ਇਨਸਾਨ ਇਨ੍ਹਾਂ ਸਿੰਗਾਂ ਨੂੰ ਕਈ ਪ੍ਰਕਾਰ ਦੀਆਂ ਚੀਜ਼ਾਂ ਬਣਾਉਣ ਲਈ ਵਰਤਦਾ ਹੈ। ਕੈਰਾਇਨ ਸ਼ੀਥਿੰਗ ਜੋ ਕੁਝ ਗਿਣਤੀ ਦੇ ਪਸ਼ੂਆਂ ਦੇ ਸਿੰਗਾਂ ਤੋਂ ਪ੍ਰਾਪਤ ਹੁੰਦੀ ਹੈ, ਕਾਫ਼ੀ ਲਾਭਦਾਇਕ ਸਿੱਧ ਹੋਈ ਹੈ।

          ਪੁਰਾਤਨ ਕਾਲ ਤੋਂ ਹੀ ਮਨੁੱਖ ਸਿੰਗਾਂ ਨੂੰ ਨਿਜੀ ਲੋੜਾਂ ਲਈ ਵਰਤਦਾ ਆ ਰਿਹਾ ਹੈ ਜਿਵੇਂ ਕੰਘੀਆਂ, ਛੋਟੇ ਡੱਬੇ, ਪਾਣੀ ਪੀਣ ਵਾਲੇ ਕੱਪ, ਚਮਚੇ ਅਤੇ ਬਟਨ ਆਦਿ। ਇਨ੍ਹਾਂ ਚੀਜ਼ਾਂ ਉਪਰ ਖੁਦਾਈ ਅਤੇ ਮੀਨਾਕਾਰੀ ਕੀਤੀ ਜਾਂਦੀ ਸੀ। ਪੁਰਾਣੇ ਸਮੇਂ ਦੇ ਸੰਗੀਤਕ ਸਾਜ਼ਾਂ (musical instruments) ਨੂੰ ਖੂਬਸੂਰਤ ਬਣਾਉਣ ਲਈ ਸਿੰਗਾਂ ਦੀ ਵਰਤੋਂ ਕੀਤੀ ਜਾਂਦੀ ਸੀ। ਅੱਜ ਵੀ ਕਈ ਤਰ੍ਹਾਂ ਦੇ ਔਜ਼ਾਰਾਂ ਨਾਲ ਸਿੰਗਾਂ ਦਾ ਨਾਂ ਜੁੜਿਆ ਹੋਇਆ ਹੈ। ਮੁਢਲਾ ਬਿਗਲ, ਹਾਰਨ ਯੂਰਪੀਅਨ ਜੰਗਲੀ ਬਲਦ ਦੇ ਸਿੰਗ ਤੋਂ ਬਣਾਇਆ ਗਿਆ ਸੀ। ਇਹ ਜਾਨਵਰ ਅੱਜਕਲ੍ਹ ਖ਼ਤਮ ਹੋ ਚੁਕਾ ਹੈ। ਇਸਦੀ ਬਹੁਤ ਹੀ ਦਿਲਚਸਪ ਵਰਤੋਂ ਟਾਈਮ-ਕੈਂਡਲ ਨੂੰ ਹਵਾ ਦੀਆਂ ਲਹਿਰਾਂ ਤੋਂ ਬਚਾਉਣ ਲਈ ਇਕ ਪਾਰਦਰਸ਼ੀ ਸ਼ੀਟ ਦੇ ਤੌਰ ਤੇ ਕੀਤੀ ਜਾਂਦੀ ਸੀ। ਇਸ ਦੀ ਕਾਢ ‘ਐਲਫਰੈਡ ਮਹਾਨ’ ਦੇ ਸਮੇਂ ਵਿਚ ਕੀਤੀ ਗਈ ਸੀ। ਇਸ ਤੋਂ ਬਾਅਦ ਸਿੰਗਾਂ ਤੋਂ ਪਾਰਦਰਸ਼ੀ ਸ਼ੀਟਾ ਬਣਾ ਕੇ ਲਾਲਟੈਣਾਂ ਵਿਚ ਵਰਤੀਆਂ ਜਾਣ ਲਗੀਆਂ। ਲੜਾਈ ਦੇ ਸਮੇਂ ਇਸ ਨੂੰ ਇਕ ਹਥਿਆਰ ਵਜੋਂ ਵੀ ਵਰਤਿਆ ਜਾਂਦਾ ਸੀ। ਸਿੰਗ ਦੀ ਇਕ ਪਾਰਦਰਸ਼ੀ ਸ਼ੀਟ ਬੱਚਿਆਂ ਦੀ ਤਖ਼ਤੀ (ਹਾਰਨ-ਬੁੱਕ) ਉਪਰ ਵੀ ਲਗਾਈ ਜਾਂਦੀ ਸੀ।

          ਸਿੰਗ ਗਰਮੀ ਅਤੇ ਪਾਣੀ ਦੀ ਹੋਦ ਵਿਚ ਪਲਾਸਟਿਕ ਵਾਂਗ ਬਣ ਜਾਂਦਾ ਹੈ, ਜਿਸ ਨੂੰ ਲੋੜੀਂਦੇ ਆਕਾਰ ਦੀਆਂ ਵਸਤੂਆਂ ਵਿਚ ਢਾਲਿਆ ਜਾ ਸਕਦਾ ਹੈ। ਇਸ ਨੂੰ ਲਕੜੀ ਕਟਣ ਵਾਲੇ ਔਜ਼ਾਰਾਂ ਨਾਲ ਕਟਿਆ ਜਾਂ ਲੋੜੀਂਦੀ ਸ਼ਕਲ ਦਾ ਬਣਾਇਆ ਜਾ ਸਕਦਾ ਹੈ। ਭਾਵੇਂ ਪਲਾਸਟਿਕ ਨੇ ਸਿੰਗ ਦੀ ਵਰਤੋਂ ਕਿਸੇ ਹੱਦ ਤਕ ਘਟਾ ਦਿੱਤੀ ਹੈ ਪਰੰਤੂ ਫਿਰ ਵੀ ਸਿੰਗ ਦੀ ਸੁੰਦਰਤਾ, ਲਾਭਦਾਇਕਤਾ ਅਤੇ ਇਸ ਨੂੰ ਹੰਢਣਸਾਰ ਗੁਣ ਅੱਜ ਵੀ ਮੀਨਾਕਾਰੀ ਕਰਨ ਵਾਲੇ ਕਾਰੀਗਰਾਂ ਦਾ ਧਿਆਨ ਖਿੱਚ ਲੈਂਦਾ ਹੈ।

          ਹ. ਪੁ.––ਐਨ. ਬ੍ਰਿ. 11 : 698


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਸਿੰਗ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿੰਗ, (ਸੰਸਕ੍ਰਿਤ : ਸਿੰਗ) / ਪੁਲਿੰਗ : ਹੱਡੀ ਦੀ ਸ਼ਾਖ਼ ਜੋ ਪਸ਼ੂਆਂ ਦੇ ਸਿਰ ਤੇ ਅਤੇ ਗੈਂਡੇ ਦੇ ਮੱਥ ਤੇ ਹੁੰਦੀ ਹੈ (ਲਾਗੂ ਕਿਰਿਆ : ਉਗਣਾ, ਅੜਨਾ, ਠਕੋਰਨਾ, ਨਿਕਲਣਾ, ਮਾਰਨਾ)

–ਸਿੰਗ ਅੜ ਜਾਣਾ, ਮੁਹਾਵਰਾ : ਦੋ ਧਿਰਾਂ ਦੀ ਆਪਸ ਵਿੱਚ ਲੱਗ ਜਾਣਾ

–ਸਿੰਗ ਅੜਾਉਣਾ, ਮੁਹਾਵਰਾ : ਦੋ ਧਿਰਾਂ ਦਾ ਆਪਸ ਵਿੱਚ ਲੜਾਈ ਸਹੇੜਨਾ

–ਸਿੰਗ ਸਮਾਉਣਾ, ਮੁਹਾਵਰਾ : ਗੁਜ਼ਾਰਾ ਹੋ ਸਕਣਾ, ਆਸਰਾ ਮਿਲ ਜਾਣਾ

–ਸਿੰਗ ਫਸਣਾ, ਮੁਹਾਵਰਾ : ਸਿੰਗ ਅੜਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1285, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-03-36-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.