ਸਿੰਘਪੁਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਘਪੁਰਾ. ਦੇਖੋ, ਸਿੰਘਪੁਰੀਏ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿੰਘਪੁਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਘਪੁਰਾ : ਕਸ਼ਮੀਰ ਘਾਟੀ ਵਿਚ ਬਾਰਾਮੂਲਾ ਦੇ ਦੱਖਣ ਵਿਚ 5 ਕਿਲੋਮੀਟਰ ਦੀ ਦੂਰੀ ਤੇ ਇਕ ਪਿੰਡ ਜਿਸ ਵਿਚ ਇਕ ਇਤਿਹਾਸਿਕ ਗੁਰਦੁਆਰਾ ਜਿਸ ਦਾ ਨਾਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਥੜ੍ਹਾ ਸਾਹਿਬ ਹੈ ਮੌਜੂਦ ਹੈ ਜੋ ਛੇਵੇਂ ਗੁਰੂ , ਗੁਰੂ ਹਰਗੋਬਿੰਦ (1595-1644) ਜੀ ਨੂੰ ਸਮਰਪਿਤ ਹੈ ਅਤੇ ਇਹਨਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਸਥਾਨਿਕ ਪਰੰਪਰਾ ਅਨੁਸਾਰ ਇਕ ਮੁਸਲਮਾਨ ਫ਼ਕੀਰ ਬਹਲੋਲ ਨੇ ਗੁਰੂ ਜੀ ਦੀ ਸ਼ਰਧਾ ਭਾਵ ਨਾਲ ਸੇਵਾ ਕੀਤੀ ਅਤੇ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਉਹਨਾਂ ਦੀ ਯਾਦ ਵਿਚ ਇਕ ਬਣਾਏ ਥੜ੍ਹੇ ਨੂੰ ਬਾਅਦ ਵਿਚ ਵਿਕਸਿਤ ਕਰਕੇ ਇਥੇ ਗੁਰਦੁਆਰਾ ਬਣਾਇਆ ਗਿਆ ਸੀ। ਮੌਜੂਦਾ ਇਮਾਰਤ, ਇਕ ਸੰਗਮਰਮਰ ਦੇ ਫਰਸ਼ ਵਾਲਾ ਗੁੰਬਦਨੁਮਾ ਕਮਰਾ ਹੈ ਜਿਸਦੇ ਚਾਰੇ ਪਾਸੇ ਬਰਾਂਡਾ ਬਣਿਆ ਹੋਇਆ ਹੈ। ਇਹ ਇਮਾਰਤ ਸਿੱਖ ਕਵੀ ਅਤੇ ਵਿਦਵਾਨ ਭਾਈ ਵੀਰ ਸਿੰਘ ਨੇ 1930 ਦੇ ਲਾਗੇ-ਚਾਗੇ ਬਣਾਈ ਸੀ। ਗੁਰਦੁਆਰਾ ਪਹਿਲਾਂ ਤਾਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਹੇਠ ਸੀ ਪਰੰਤੂ ਹੁਣ ਜੰਮੂ ਅਤੇ ਕਸ਼ਮੀਰ ਗੁਰਦੁਆਰਾ ਪ੍ਰਬੰਧਕ ਬੋਰਡ ਦੀ ਬਾਰਾਮੂਲਾ ਸਥਿਤ ਯੂਨਿਟ ਰਾਹੀਂ ਇਸ ਦਾ ਪ੍ਰਬੰਧ ਕੀਤਾ ਜਾਂਦਾ ਹੈ।


ਲੇਖਕ : ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.