ਸਿੱਟਾ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸਿੱਟਾ (ਨਾਂ,ਪੁ) ਕਣਕ, ਜੌਂ, ਬਾਜਰੇ ਆਦਿ ਦੇ ਪੌਦਿਆਂ ਉਤਲਾ  ਦਾਣਿਆਂ ਵਾਲਾ ਭਾਗ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਸਿੱਟਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸਿੱਟਾ [ਨਾਂਪੁ] ਨਤੀਜਾ, ਫਲ਼; ਨਿਚੋੜ, ਹੱਲ; (ਕਣਕ ਆਦਿ ਦੀ) ਬੱਲੀ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8961, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਸਿੱਟਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਸਿੱਟਾ. ਸੰ. ਸ਼ਿਰਥਾ. ਸੰਗ੍ਯਾ—ਬੱਲੀ. ਖ਼ੋਸ਼ਹ. ਜੈਸੇ—ਜਵਾਰ ਬਾਜਰੇ ਦਾ ਸਿੱਟਾ। ੨ ਕਿਸੇ ਗੱਲ  ਦਾ ਭਾਵ. ਸਿੱਧਾਂਤ। ੩ ਨਤੀਜਾ. ਫਲ. “ਪਾਤਸਾਹ ! ਸਿੱਟਾ ਹ੍ਵੈ ਜਾਹਰ.” (ਗੁਪ੍ਰਸੂ)
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
      
      
   
   
      ਸਿੱਟਾ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Conculsion_ਸਿੱਟਾ: ਸਿੱਟਾ ਦਾ ਮਤਲਬ ਹੈ ਉਹ ਨਿਰਨਾ  ਜਾਂ ਅਨੁਮਾਨ  ਜਿਸ ਤੇ ਮਨੁਖ ਦਲੀਲ ਦੀ ਸਹਾਇਤਾ ਨਾਲ  ਪਹੁੰਚਦਾ ਹੈ। ਦੂਜੇ  ਸ਼ਬਦਾਂ ਵਿਚ ਜਦੋਂ  ਕਿਸੇ ਮਿਲੀ ਸੂਚਨਾ  ਅਤੇ  ਬੁਨਿਆਦੀ ਤੱਥਾਂ ਨੂੰ ਕਿਸੇ ਨੁਕਤੇ ਦੇ ਸਮਰਥਨ ਵਿਚ ਵਰਤਕੇ ਮਨੁਖ ਕੋਈ  ਕਾਰਨ  ਲਭਦਾ ਹੈ ਅਤੇ ਜਦੋਂ ਕਈ ਕਾਰਨ ਇਕੱਠੇ  ਹੋ ਜਾਂਦੇ  ਹਨ ਅਤੇ ਉਨ੍ਹਾਂ ਤੇ ਇਕ ਦੂਜੇ ਦੇ ਸਬੰਧ  ਵਿਚ ਵਿਚਾਰ ਕੀਤੀ ਜਾਂਦੀ ਹੈ ਤਾਂ ਅੰਤਮ ਨਤੀਜੇ ਨੂੰ ਸਿੱਟਾ ਕਿਹਾ ਜਾਂਦਾ ਹੈ। [ਐਚ.ਐਲ.ਸਿਬਲ ਬਨਾਮ ਕਮਿਸ਼ਨਰ ਔਫ਼ ਇਨਕਮ ਟੈਕਸ (1975) 101 ਆਈ ਟੀ ਆਰ]
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
      
      
   
   
      ਸਿੱਟਾ ਸਰੋਤ : 
    
      ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਸਿੱਟਾ : ਵੇਖੋ ਯੁਅਲੀ ਸੀਨਾ
    
      
      
      
         ਲੇਖਕ : ਭਾਸ਼ਾ ਵਿਭਾਗ, 
        ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no
      
      
   
   
      ਸਿੱਟਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਸਿੱਟਾ, ਪੁਲਿੰਗ : ੧. ਬੱਲੀ, ਕਿਸੇ ਜਿਨਸ ਦਾ ਦਾਣਿਆਂ ਵਾਲਾ ਹਿੱਸਾ ਜੋ ਗਭ ਵਿਚੋਂ ਨਿਸਰਦਾ ਹੈ; (ਲਾਗੂ ਕਿਰਿਆ : ਆਉਣਾ, ਨਿਕਲਣਾ, ਲੱਗਣਾ); ੨. ਕਿਸੇ ਗੱਲ ਦਾ ਭਾਵ, ਨਤੀਜਾ, ਪਰਿਣਾਮ, ਫਲ, (ਲਾਗੂ ਕਿਰਿਆ : ਨਿਕਲਣਾ); ੩. ਸੱਟਾ, ਜੂਏ ਦਾ ਸੌਦਾ ਜਿਸ ਵਿੱਚ ਖਾਲੀ ਨਫੇ ਨੁਕਸਾਨ ਦੀ ਜ਼ੁਮੇਵਾਰੀ ਹੁੰਦੀ ਹੈ
	–ਸਿੱਟੀ, ਇਸਤਰੀ ਲਿੰਗ : ਛੋਟਾ ਸਿੱਟਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3972, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-04-33-39, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First