ਸੀਡੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

CD

ਸੀਡੀ ਜਾਂ ਕੰਪੈਕਟ ਡਿਸਕ (Compact Disk) ਪੋਲੀ ਕਾਰਬੋਨੇਟ ਪਲਾਸਟਿਕ ਦੀ ਬਣੀ ਹੋਈ ਆਪਟੀਕਲ ਡਿਸਕ ਹੈ ਤੇ ਇਹ ਡਿਜ਼ੀਟਲ ਸੂਚਨਾਵਾਂ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ। ਕੰਪੈਕਟ ਡਿਸਕਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ- ਸੀਡੀ ਰੋਮ ਅਤੇ ਰੀ-ਰਾਈਟੇਬਲ ਸੀਡੀ

ਸੀਡੀ ਰੋਮ (CD ROM) ਬਹੁਤ ਜ਼ਿਆਦਾ ਪ੍ਰਚਲਤ ਹੈ। ਇਸ ਦਾ ਪੂਰਾ ਨਾਮ ਹੈ- ਕੰਪੈਕਟ ਡਿਸਕ ਰੀਡ ਓਨਲੀ ਮੈਮਰੀ (Compact Disk Read Only Memory)। ਇਸ ਨੂੰ ਸਿਰਫ਼ ਪੜ੍ਹਨ ਦੇ ਮੰਤਵ ਲਈ ਵਰਤਿਆ ਜਾਂਦਾ ਹੈ। ਬਾਜ਼ਾਰ 'ਚੋਂ ਮਿਲਣ ਵਾਲੀਆਂ ਮਿਊਜ਼ਿਕ ਐਲਬਮਸ, ਵੀਡੀਓ ਸੀਡੀਆਂ ਇਸੇ ਕਿਸਮ (ਸੀਡੀ ਰੋਮ) ਦੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਬਾਜ਼ਾਰ ਵਿੱਚੋਂ ਮਿਲਣ ਵਾਲੇ ਜ਼ਿਆਦਾਤਰ ਸਾਫਟਵੇਅਰ ਸੀਡੀ ਰੋਮ ਦੇ ਰੂਪ ਵਿੱਚ ਮਿਲਦੇ ਹਨ। ਸੀਡੀ ਰੋਮ ਉੱਤੇ ਸਟੋਰ ਹੋਏ ਅੰਕੜਿਆਂ ਦੇ ਨਸ਼ਟ ਹੋਣ ਦਾ ਖ਼ਤਰਾ ਨਾ ਮਾਤਰ ਹੀ ਹੁੰਦਾ ਹੈ। ਪਰ ਰੀਰਾਈਟੇਬਲ ਜਾਂ ਪੁਨਰ ਲਿਖਣਯੋਗ ਸੀਡੀਆਂ ਉੱਤੇ ਸਟੋਰ ਅੰਕੜਿਆਂ ਨੂੰ ਵਾਰ-ਵਾਰ ਮਿਟਾਇਆ (Erase ਕੀਤਾ) ਜਾ ਸਕਦਾ ਹੈ ਅਤੇ ਨਵੇਂ ਅੰਕੜਿਆਂ ਨੂੰ ਰਾਈਟ ਕੀਤਾ (ਲਿਖਿਆ) ਜਾ ਸਕਦਾ ਹੈ। ਸੀਡੀ ਰੋਮ ਅਤੇ ਰੀਰਾਈਟੇਬਲ ਸੀਡੀਆਂ ਦੇਖਣ ਨੂੰ ਇਕੋ ਵਰਗੀਆਂ ਲਗਦੀਆਂ ਹਨ ਤੇ ਇਹਨਾਂ ਨੂੰ ਆਮ ਤੌਰ 'ਤੇ ਸੀਡੀ ਹੀ ਕਿਹਾ ਜਾਂਦਾ ਹੈ। ਸੀਡੀ ਦੀ ਸਟੋਰੇਜ ਸਮਰੱਥਾ ਕਰੀਬ 700 ਮੈਗਾ ਬਾਈਟ (MB) ਹੁੰਦੀ ਹੈ। ਇਸ ਵਿੱਚ 80 ਮਿੰਟ ਦੀ ਔਡੀਓ ਭਰੀ ਜਾ ਸਕਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਸੀਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੀਡੀ, (ਅੰਗਰੇਜ਼ੀ : ਸੀ. ਆਈ. ਡੀ. ਤੋਂ) / ਪੁਲਿੰਗ : ਸੂਹਾ, ਸੂਹੀਆ, ਗੁਫੀਆ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 733, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-04-38-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.