ਸੀਧਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਧਾ (ਨਾਂ,ਪੁ) ਕੜਾਹ ਦੀ ਰਸਤ; ਆਟਾ ਆਦਿ ਭੋਜਨ ਦੀ ਸਮੱਗਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੀਧਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਧਾ [ਨਾਂਪੁ] ਕੜਾਹ ਪ੍ਰਸ਼ਾਦ ਜਾਂ ਭੋਜਨ ਆਦਿ ਦੀ ਸਮੱਗਰੀ, ਰਸਦ-ਪਾਣੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੀਧਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਧਾ. ਵਿ—ਵਲ (ਵਿੰਗ) ਰਹਿਤ । ੨ ਕਪਟ ਰਹਿਤ. ਸੂਧਾ. “ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ.” (ਗਉ ਅ: ਮ: ੩) ੩ ਸਿੱਧਿ (ਕਾਮਯਾਬੀ) ਨੂੰ ਪ੍ਰਾਪਤ ਹੋਇਆ. ਕਾਮਯਾਬ. ਸਫਲ ਮਨੋਰਥ. “ਹਰਿ ਦਰਗਹ ਪੈਧੇ ਹਰਿਨਾਮੈ ਸੀਧੇ.” (ਆਸਾ ਛੰਤ ਮ: ੪) “ਸਤਿਗੁਰੁ ਤੇ ਕਵਨ ਕਵਨ ਨ ਸੀਧੋ ਮੇਰੇ ਭਾਈ?” (ਗਉ ਅ: ਮ: ੩) ੪ ਸਿੱਧਾ. ਉਲਟਾ ਦੇ ਵਿਰੁੱਧ. “ਸੀਧਾ ਛੋਡਿ ਅਪੂਠਾ ਬੁਨਨਾ.” (ਗਉ ਮ: ੫) ੫ ਸੰਗ੍ਯਾ—ਭੋਜਨ ਸਿੱਧ ਕਰਨ ਦੀ ਸਾਮਗ੍ਰੀ. ਰਸਦ. ਅਸਿੱਧ ਅੰਨ. “ਸੀਧਾ ਆਨ ਚਢਾਵਹੀਂ ਕੇਤਿਕ ਕਰਹਿਂ ਸਲਾਮ.” (ਨਾਪ੍ਰ) ੬ ਸੈਂਧਵ. ਲੂਣ. “ਦਾਲ ਸੀਧਾ ਮਾਂਗਉ ਘੀਉ.” (ਧਨਾ ਧੰਨਾ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੀਧਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੀਧਾ (ਸੰ.। ਸੰਸਕ੍ਰਿਤ ਸਿਧ=ਜੋ ਪਕਾਇਆ ਜਾਏ। ਹਿੰਦੀ ਸੀਧਾ= ਉਹ ਸ਼ੈ ਜੋ ਰਸੋਈ ਵਿਚ ਪੱਕੇ) ਰਸਤ , ਆਟਾ। ਯਥਾ-‘ਦਾਲਿ ਸੀਧਾ ਮਾਗਉ ਘੀਉ’ ਦਾਲ ਆਟਾ ਤੇ ਘਿਉ ਮੰਗਦਾ ਹਾਂ। ਅੰਤ੍ਰੀਵ ਅਰਥ ਦਲਨਾ (ਕਾਮ ਆਦਿ ਦਾ) ਸਿਧਿਆਂ ਕਰਨਾ (ਮਨ ਦਾ) (ਘਿਉ) ਪ੍ਰੇਮ ਮੈਂ ਮੰਗਦਾ ਹਾਂ।
੨. (ਗੁ.। ਸੰਸਕ੍ਰਿਤ ਸਾਧੁ=ਠੀਕ, ਮੁਨਾਸਬ) ਸਿਧਾ, ਜਿਸ ਵਿਚ ਵਿੰਗ ਨਾ ਹੋਵੇ। ਭਾਵ ਵਿਚ ਪਰਮੇਸ਼ਰ ਦੀ ਪਗਤੀ ਬੀ ਲੈਂਦੇ ਹਨ। ਯਥਾ-‘ਸੀਧਾ ਛੋਡਿ ਅਪੂਠਾ ਬੁਨਨਾ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੀਧਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੀਧਾ, ਪੁਲਿੰਗ : ੧. ਆਟਾ ਆਦਿ ਭੋਜਨ ਸਮੱਗਰੀ; ੨. ਕੜਾਹ ਦੀ ਰਸਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-04-40-32, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First