ਸੁਰਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਰਤ [ਨਾਂਇ] ਹੋਸ਼ , ਸੋਝੀ, ਸਮਝ , ਚੇਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੁਰਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਰਤ. ਦੇਖੋ, ਸੁਰਤਿ। ੨ ਵਿ—ਉੱਤਮ ਪ੍ਰੇਮੀ. ਜੋ ਚੰਗੀ ਤਰ੍ਹਾਂ ਰਤ ਹੈ। ੩ ਸ਼੍ਰੁਤ. ਸੁਣਿਆ ਹੋਇਆ। ੪ ਸੰਗ੍ਯਾ—ਵੇਦ। ੫ ਸ਼ਾਸਤ੍ਰ। ੬ ਹੋਸ਼. ਬੁੱਧਿ। ੭ ਸਿਮ੍ਰਿਤ. ਚੇਤਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16176, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੁਰਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁਰਤ, ਇਸਤਰੀ ਲਿੰਗ : ੧. ਸੋਝੀ, ਹੋਸ਼, ਤਵੱਜਾ, ਧਿਆਨ, ਲਿਵ (ਲਾਗੂ ਕਿਰਿਆ : ਲਾਉਣਾ, ਲੱਗਣਾ); ੨. ਸ਼ਹੂਰ, ਸਮਝ, ਚੇਤਾ, ਮਨ (ਲਾਗੂ ਕਿਰਿਆ : ਆਉਣਾ)
–ਸੁਰਤ ਸਮ੍ਹਾਲਣਾ, ਮੁਹਾਵਰਾ : ਬਾਲਗ ਹੋਣਾ, ਭਲਾ ਬੁਰਾ ਵਿਚਾਰਨ ਲੱਗ ਪੈਣਾ, ਸਿਆਣਾ ਹੋਣਾ, ਸਮਝ ਆਉਣਾ
–ਸੁਰਤ ਕਰਨਾ, ਮੁਹਾਵਰਾ : ਹੋਸ਼ ਵਿੱਚ ਆਉਣਾ, ਚੌਕਸ ਹੋਣਾ
–ਸੁਰਤ ਟਿਕਾਣੇ ਆਉਣਾ, ਮੁਹਾਵਰਾ : ਠੋਕਰ ਖਾ ਕੇ ਸੰਭਲ ਜਾਣਾ, ਸੱਟ ਖਾ ਕੇ ਸਮਝ ਆਉਣਾ
–ਸੁਰਤ ਠਿਕਾਣੇ (ਟਿਕਾਣੇ) ਨਾ ਰਹਿਣਾ, ਮੁਹਾਵਰਾ : ਘਾਬਰ ਜਾਣਾ, ਡੌਰ ਭੌਰ ਹੋ ਜਾਣਾ, ਬੌਂਦਲ ਜਾਣਾ, ਸਿਰ ਭੌਂ ਜਾਣਾ, ਸੁਰਤ ਮਾਰੀ ਜਾਣਾ
–ਸੁਰਤ ਨਾ ਰਹਿਣਾ, ਮੁਹਾਵਰਾ : ਹੋਸ਼ ਨਾ ਰਹਿਣਾ, ਬੇ-ਸੁਧ ਹੋ ਜਾਣਾ, ਘੂਕੀ ਹੋਣਾ, ਖਿਆਲ ਨਾ ਰਹਿਣਾ, ਭੁੱਲ ਜਾਣਾ
–ਸੁਰਤ ਮਾਰੀ ਜਾਣਾ, ਮੁਹਾਵਰਾ : ਸੁਰਤ ਟਿਕਾਣੇ ਨਾ ਰਹਿਣਾ, ਬੌਂਦਲ ਜਾਣਾ, ਭਮੱਤਰ ਜਾਣਾ
–ਸੁਰਤ ਲੈਣਾ, ਮੁਹਾਵਰਾ : ਖ਼ਬਰ ਸਾਰ ਲੈਣਾ, ਜਾ ਕੇ ਹਾਲ ਚਾਲ ਪੁੱਛਣਾ ਜਾ ਵੇਖਣਾ, ਇਮਦਾਦ ਨੂੰ ਪਹੁੰਚਣਾ
–ਬੇਸੁਰਤ, ਵਿਸ਼ੇਸ਼ਣ : ਬੇਖ਼ਬਰ, ਗਾਫਲ, ਜੋ ਸੁਰਤ ਵਿੱਚ ਨਾ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-12-42-44, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First