ਸੁਲਤਾਨ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਲਤਾਨ ਸਿੰਘ (ਅ.ਚ. 1842) : ਜੇਹਲਮ ਜ਼ਿਲੇ ਵਿਚ ਚੋਟਾਲਾ ਦਾ ਸੂਰੀ ਖੱਤਰੀ ਸੀ ਜੋ 13 ਸਾਲ ਦੀ ਛੋਟੀ ਉਮਰ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਘੋੜਚੜ੍ਹਿਆਂ ਦੀ ਸੈਨਾ ਵਿਚ ਭਰਤੀ ਹੋ ਗਿਆ ਸੀ। ਇਸਨੇ ਸਿੰਧ ਤੋਂ ਪਾਰ ਕਈ ਮੁਹਿੰਮਾਂ ਵਿਚ ਸਰਗਰਮੀ ਨਾਲ ਮੁਲਾਜ਼ਮਤ ਕੀਤੀ ਸੀ ਅਤੇ ਮੁਲਤਾਨ ਅਤੇ ਕਸ਼ਮੀਰ ਦੀਆਂ ਮੁਹਿੰਮਾਂ ਵਿਚ ਵੀ ਹਿੱਸਾ ਲਿਆ ਸੀ। ਅਜਿਹੀ ਕਿਸੇ ਇਕ ਉੱਤਰੀ-ਪੱਛਮੀ ਸਰਹੱਦ ਦੀ ਮੁਹਿੰਮ ਵਿਚ ਇਸਨੂੰ ਅਫ਼ਗਾਨਾਂ ਦੀ ਭਾਰੀ ਗਿਣਤੀ ਦੀ ਫ਼ੌਜ ਨਾਲ ਇਕੱਲਿਆਂ ਹੀ ਬਹਾਦੁਰੀ ਨਾਲ ਲੜਦੇ ਹੋਏ ਤਲਵਾਰ ਦੇ ਤੇਰ੍ਹਾਂ ਫੱਟ ਅਤੇ ਇਕ ਗੋਲੀ ਦਾ ਜਖ਼ਮ ਲੱਗਿਆ ਸੀ। ਜਦੋਂ ਮਹਾਰਾਜਾ ਨੂੰ ਸੁਲਤਾਨ ਸਿੰਘ ਦੀ ਅਪੰਗ ਹਾਲਤ ਦਾ ਪਤਾ ਲੱਗਿਆ, ਤਾਂ ਮਹਾਰਾਜਾ ਨੇ ਆਪਣੀ ਪਾਲਕੀ ਵਿਚ ਇਸਨੂੰ ਕੈਂਪ ਤੱਕ ਪਹੁੰਚਾਇਆ ਅਤੇ ਇਸਨੂੰ ਸੋਨੇ ਦੇ ਕੜਿਆਂ ਦਾ ਜੋੜਾ ਇਨਾਮ ਵਜੋਂ ਦਿੱਤਾ ਅਤੇ ਇਸਤੋਂ ਇਲਾਵਾ ਕਈ ਪਿੰਡਾਂ ਵਿਚ ਜਗੀਰਾਂ ਵੀ ਪ੍ਰਦਾਨ ਕੀਤੀਆਂ। 1842 ਵਿਚ ਸੁਲਤਾਨ ਸਿੰਘ ਅਕਾਲ ਚਲਾਣਾ ਕਰ ਗਿਆ।


ਲੇਖਕ : ਸ.ਸ.ਭ ਅਤੇ ਅਨੁ. ਜ.ਪ.ਕ.ਸੰ,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 823, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.