ਸੁੱਕਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱਕਾ (ਵਿ,ਪੁ) ਖੁਸ਼ਕ; ਨਮੀਂ ਤੋਂ ਰਹਿਤ;

ਅਣਚੋਪੜਿਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੁੱਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱਕਾ [ਵਿਸ਼ੇ] ਖ਼ੁਸ਼ਕ , ਨਮੀ ਰਹਿਤ , ਰੁੱਖਾ , ਅਣ-ਚੋਪੜਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14780, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁੱਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱਕਾ. ਵਿ—ਸੁ੄~ਕ. ਖ਼ੁਸ਼ਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁੱਕਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁੱਕਾ, (ਸੰਸਕ੍ਰਿਤ) / ਵਿਸ਼ੇਸ਼ਣ : ੧. ਖੁਸ਼ਕ ਏਨਮ; ੨. ਰੁੱਖਾ; ੩. ਅਣਚੋਪੜਿਆ; ੪. ਖਾਲੀ (–ਧੰਨਵਾਦ); ੫. ਜਿਸ ਤੇ ਬਹੁਤਾ ਖਰਚਾ ਖਰਚ ਨਾ ਕੀਤਾ ਹੋਵੇ (–ਵਿਆਹ); ਪੁਲਿੰਗ : ਕੱਚੀ ਰਸਤ, ਸੁੱਕਾ ਸੀਧਾ, ਅਪਸ਼ਬਦ ਜੋ 'ਨਿੱਕਾ' ਦੇ ਪਿੱਛੇ ਆਉਂਦਾ ਹੈ

–ਸੁੱਕਾ ਜਵਾਬ, ਪੁਲਿੰਗ : ਕੋਰਾ ਜਵਾਬ, ਗੱਲ ਮੰਨਣ ਤੋਂ ਉਕਾ ਇਨਕਾਰ

–ਸੁੱਕਾ ਸੜਿਆ, ਵਿਸ਼ੇਸ਼ਣ : ਲਿੱਸਾ ਤੇ ਚਿੜਚਿੜੇ ਸੁਭਾ ਵਾਲਾ, ਚਿੜੀ ਚੱਬ, ਸੁੱਕਾ ਤੇ ਬਲ੍ਹਿਆ ਹੋਇਆ (–ਗੰਨਾ)

–ਸੁੱਕਾ ਸੀਧਾ, ਪੁਲਿੰਗ : ਰਸਦ, ਰਸਤ, ਭੋਜਨ ਦਾ ਸਮਾਨ ਆਟਾ ਦਾਲ ਆਦਿ

–ਸੁੱਕਾ ਸੈੱਲ, (ਪਦਾਰਥ ਵਿਗਿਆਨ) / ਪੁਲਿੰਗ : ਬਿਜਲੀ ਪੈਦਾ ਕਰਨ ਵਾਲੇ ਸੈੱਲ ਜਿਨ੍ਹਾਂ ਵਿੱਚ ਸੁੱਕਾ ਮਸਾਲਾ ਵਰਤਿਆ ਹੁੰਦਾ ਹੈ, ਸੁੱਕੀ ਬੈਟਰੀ

–ਸੁੱਕਾ ਨਿਕਲ ਜਾਣਾ, ਮੁਹਾਵਰਾ : ਸਾਫ਼ ਸਾਫ਼ ਬਚ ਜਾਣਾ, ਬਿਨਾਂ ਖੇਦ ਦੇ ਹੱਥੋਂ ਨਿਕਲ ਜਾਣਾ

–ਸੁੱਕਾ ਪੁੱਕਾ, ਵਿਸ਼ੇਸ਼ਣ : ਜਿਸ ਦੇ ਨਾਲ ਕੋਈ ਚੀਜ਼ ਨਾ ਹੋਵੇ 

–ਸੁੱਕਾ ਬਚ ਜਾਣਾ, ਮੁਹਾਵਰਾ : ਸੁਕਾ ਨਿਕਲ ਜਾਣਾ, ਸੱਟ ਨਾ ਖਾਣਾ

–ਸੁਕਾ ਬਰੋਜ਼ਾ, (ਪੁਲਿੰਗ ਵਿਸ਼ੇਸ਼ਣ) / ਪੁਲਿੰਗ : ਤਾਰਪੀਨ ਦਾ ਤੇਲ ਕਸ਼ੀਦ ਕਰ ਲੈਣ ਪਿਛੋਂ ਜਿਹੜੀ ਸ਼ੈ ਬਚਦੀ ਹੈ

–ਸੁੱਕੀਂ ਕੱਖੀਂ ਅੱਗ ਲਾਉਣਾ : ਸੁੱਕੇ ਕੱਖੀਂ ਅੱਗ ਲਾਉਣਾ, ਮੁਹਾਵਰਾ : ਬਰੂਦ ਨੂੰ ਪਲੀਤਾ ਡਾਹੁਣਾ, ਛੇਤੀ ਭੜਕ ਉਠਣ ਵਾਲੇ ਨੂੰ ਭੜਕਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4370, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-12-26-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.