ਸੇਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੇਨ. ਸੰ. स्विन्न—ਸ੍ਵਿੱਨ. ਵਿ—ਸ੍ਵੇਦ ਸਹਿਤ. ਪਸੀਜਿਆ. “ਜਿਨਿ ਮਿਲਿਆ ਪਾਥਰ ਸੇਨ.” (ਕਾਨ ਮ: ੪) ਕਠੋਰ ਮਨ ਭੀ ਪਸੀਜ ਗਿਆ। ੨ ਸੰ. शयन—ਸ਼ਯਨ. ਸੰਗ੍ਯਾ—ਸੌਣਾ। ੩ ਭਾਵ —ਵਿਸ਼੍ਰਾਮ. ਆਤਮ ਆਨੰਦ ਵਿੱਚ ਲੀਨ ਹੋਣ ਦਾ ਭਾਵ. “ਅਬਿਨਾਸੀ ਸੁਖ ਸੇਨ.” (ਰਤਨਮਾਲਾ) ੪ ਸਿਆਣਾ. ਦੇਖੋ, ਅੰ. Sane. ਵਿ—ਸਲੀਮੁਲ ਅਕਲ. ਦਾਨਾ। ੫ ਸੰ. सेन. ਪਰਾਧੀਨ। ੬ ਸ਼ਰੀਰ. ਦੇਹ। ੭ ਜੀਵਨ. ਜ਼ਿੰਦਗੀ। ੮ ਸੇਨਾ. ਫੌਜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੇਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੇਨ (ਗੁ.। ਸੰਸਕ੍ਰਿਤ ਸਿ੍ਨਗਧੑ=ਤਰ। ਪੰਜਾਬੀ ਸਿੰਨਾ=ਭਿੱਜਿਆ ਹੋਇਆ)। ੧. ਸਨਿਗਧ। ਨਰਮ। ਯਥਾ-‘ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ’।
੨. (ਸੰਸਕ੍ਰਿਤ ਸ਼ੇਣਾ=ਬੁਧਿ) ਸਮਝ ਵਾਲੇ , ਬੁਧੀਮਾਨ। ਤੁਕ ਦਾ ਭਾਵ, ਜਿਨ੍ਹਾ ਦੇ ਮਿਲਿਆਂ ਪਥਰ ਵਰਗੇ ਜੜ੍ਹ ਲੋਕ ਬੁਧੀਮਾਨ ਹੋ ਜਾਂਦੇ ਹਨ।
੩. (ਪ੍ਰਾਕ੍ਰਿਤ ਸਯਣ=ਸਾਕ) ਸਾਥੀ, ਸਨਬੰਧੀ। ਯਥਾ-‘ਤ ਸਗਲੀ ਸੈਨ ਤਰਾਈ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 34447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੇਨ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੇਨ (Seine) : ਸੇਨ ਫਰਾਂਸ ਦਾ ਇਕ ਪ੍ਰਸਿੱਧ ਤਜਾਰਤੀ ਦਰਿਆ ਹੈ ਜੋ ਲਾਂਗਰ ਪਠਾਰ (Langers Plateau) ਵਿਚ 460 ਮੀ. ਦੀ ਉਚਾਈ ਤੇ ਮਾਊਂਟ ਤੈਸਾਲਾਤ (Mt. Tasselot) ਤੋਂ ਨਿਕਲਦਾ ਹੈ ਅਤੇ ਪੱਛਮ ਵੱਲ ਨੂੰ 775 ਕਿ. ਮੀ. ਦਾ ਸਫਰ ਤੈਅ ਕਰਦਾ ਹੋਇਆ ਲ-ਆਵਰ (Le-Havre) ਬੰਦਰਗਾਹ ਦੇ ਨੇੜੇ ਇੰਗਲਿਸ਼ ਚੈਨਲ ਵਿਚ ਜਾ ਡਿਗਦਾ ਹੈ। ਅਪਰ ਸੇਨ ਦੀ ਮੁਢਲੀ ਨਹਿਰ ਤਾਂ ਸੇਨ ਤੇ ਊਰਕ (Ourcq) ਦਰਿਆਵਾਂ ਦੇ ਸੰਗਮ ਤੋਂ ਸ਼ੁਰੂ ਹੁੰਦੀ ਹੈ। ਬਾਕੀ ਦਾ ਦਰਿਆ ਜਹਾਜ਼ਰਾਨੀ ਦੇ ਯੋਗ ਹੈ। ਰੂਆਨ (Rouen) ਤਕ ਵੱਡੇ ਸਮੁੰਦਰੀ ਜਹਾਜ਼ ਵੀ ਚਲ ਸਕਦੇ ਹਨ। ਲ-ਆਵਰ, ਰੂਆਨ ਤੇ ਪੈਰਿਸ ਵਿਚਕਾਰ ਬਹੁਤ ਜਹਾਜ਼ਰਾਨੀ ਹੁੰਦੀ ਹੈ ਅਤੇ ਇਹ ਇਕ ਤਰ੍ਹਾਂ ਦੀਆਂ ਬੰਦਰਗਾਹਾਂ ਹੀ ਹਨ। ਦਰਿਆ ਬੜੀ ਧੀਮੀ ਰਫਤਾਰ ਨਾਲ ਚਲਦਾ ਹੈ, ਕਦੇ ਇਸ ਵਿਚ ਹੜ੍ਹ ਨਹੀਂ ਆਇਆ। ਮੋੜ ਤੋੜ ਇਸ ਦੇ ਸਫਰ ਨੂੰ ਲੰਬਾ ਕਰ ਦਿੰਦੇ ਹਨ। ਇਹ 75,000 ਤੋਂ ਵੱਧ ਇਲਾਕੇ ਦਾ ਪਾਣੀ ਆਪਣੇ ਵਿਚ ਸਮਾਉਂਦਾ ਹੈ। ਇਸ ਦੀਆਂ ਸਹਾਇਕ ਨਦੀਆਂ ਯਾੱਨ (Youne), ਓਬ (Aube), ਮਾਰਨ (Morne), ਅਰ (Eure) ਅਤੇ ਵਾਜ਼ (Oise) ਹਨ।
ਹ. ਪੁ.––ਕੋਲ. ਐਨ. 17:156.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 26745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First