ਸੈਨਾਪਤਿ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੈਨਾਪਤਿ. ਦੇਖੋ, ਸੇਨਾਪਤਿ। ੨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦਾ ਇੱਕ ਲਿਖਾਰੀ ਅਤੇ ਕਵਿ, ਜਿਸ ਨੇ ਚਾਣਿਕ੍ਯ ਨੀਤਿ ਦਾ ਉਲਥਾ ਕੀਤਾ ਹੈ—“ਗੁਰੁ ਗੋਬਿੰਦ ਕੀ ਸਭਾ ਮੇ ਲੇਖਕ ਪਰਮ ਸੁਜਾਨ। ਚਾਣਾਕੇ ਭਾਖਾ ਕਰੀ ਕਵਿ ਸੈਨਾਪਤਿ ਨਾਮ ॥” ਇਸ ਦਾ ਬਣਾਇਆ ਇੱਕ “ਗੁਰੁਸ਼ੋਭਾ” ਗ੍ਰੰਥ ਭੀ ਹੈ ਜੋ ਸੰਮਤ ੧੭੬੮ ਵਿੱਚ ਤਿਆਰ ਹੋਇਆ ਹੈ. ਅਕਾਲੀ ਕੌਰ ਸਿੰਘ ਜੀ ਨਿਹੰਗ ਨੇ ਇਹ ਗ੍ਰੰਥ ਛਪਵਾ ਦਿੱਤਾ ਹੈ. ਦੇਖੋ, ਗੁਰੁਮਤ ਸੁਧਾਕਰ ਗ੍ਰੰਥ ਦੀ ਕਲਾ ੧੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੈਨਾਪਤਿ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੈਨਾਪਤਿ : ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿਚੋਂ ਇਕ ਸ਼੍ਰੋਮਣੀ ਕਵੀ ਸੀ ਜਿਸ ਨੇ 'ਚਾਣਿਕਯ ਨੀਤਿ' ਦਾ ਉਲਥਾ ਕੀਤਾ। ਇਸ ਦੀ ਦੂਜੀ ਮਹਾਨ ਰਚਨਾ 'ਗੁਰ ਸੋਭਾ' ਗ੍ਰੰਥ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਸਭ ਤੋਂ ਪਹਿਲੀ ਅਤੇ ਅੱਖੀਂ ਡਿੱਠੀ ਗਵਾਹੀ ਭਰਨ ਵਾਲੀ ਪੋਥੀ ਹੈ। 'ਗੁਰ ਬਿਲਾਸ' ਅਤੇ 'ਸੂਰਜ ਪ੍ਰਕਾਸ਼' ਆਦਿ ਇਸ ਨੂੰ ਸਾਹਮਣੇ ਰੱਖ ਕੇ ਲਿਖੇ ਗਏ ਹਨ। ਸੈਨਾਪਤਿ ਇਸ ਦਾ ਨਾਂ ਸੀ ਜਾਂ ਕਵੀ-ਛਾਪ, ਇਸ ਬਾਰੇ ਪੂਰਾ ਵੇਰਵਾ ਨਹੀਂ ਮਿਲਿਆ ਪਰ 'ਗੁਰਸੋਭਾ' ਵਿਚ ਇਸ ਦੀ ਉੱਚ ਕੋਟੀ ਦੀ ਪੰਜਾਬੀ ਮਿਲਦੀ ਹੈ। ਇਸ ਗ੍ਰੰਥ ਵਿਚ ਕਈ ਥਾਵਾਂ ਤੇ ਬੀਰ ਰਸ ਦੇ ਚੰਗੇ ਨਮੂਨੇ ਵੀ ਮਿਲਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-12-28-11, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; 230; ਪੰ. ਵਿ. ਕੋ. 5:442; ਹਿੰ. ਵਿ. ਕੋ. 12:186; ਪੰ. ਸਾ. ਇ. 2:152
ਸੈਨਾਪਤਿ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੈਨਾਪਤਿ, ਪੁਲਿੰਗ : ਸੈਨਾਪਤੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-12-00-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First