ਸੋਨਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਨਾ (ਨਾਂ,ਪੁ) ਗਹਿਣੇ ਬਣਾਉਣ ਲਈ ਵਰਤੀਂਦੀ ਇੱਕ ਬਹੁਮੁੱਲੀ ਧਾਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੋਨਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਨਾ [ਨਾਂਪੁ] ਇੱਕ ਕੀਮਤੀ ਧਾਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੋਨਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਨਾ. ਸੰਗ੍ਯਾ—ਸੁਵਣ। ੨ ਸ਼ਯਨ. ਸੌਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੋਨਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੋਨਾ ਪੀਲੇ ਰੰਗ ਦੀ ਕੀਮਤੀ ਧਾਤ- ਸੋਨਾ ਗਢਤੇ ਹਿਰੈ ਸੁਨਾਰਾ। ਵੇਖੋ ਸੋਇਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੋਨਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੋਨਾ : ਇਹ ਇਕ ਉੱਤਮ ਧਾਤ ਹੈ ਜਿਸ ਤੇ ਜਲਵਾਯੂ, ਤੇਜ਼ਾਬ ਅਤੇ ਖਾਰ ਆਦਿ ਦਾ ਕੋਈ ਅਸਰ ਨਹੀਂ ਹੁੰਦਾ। ਇਸ ਲਈ ਇਹ ਆਪਣੇ ਤੱਤ ਰੂਪ ਵਿਚ ਹੀ ਮਿਲਦਾ ਹੈ। ਇਸ ਦਾ ਚਿੰਨ੍ਹ Au ਹੈ। ਇਸ ਦੀਆਂ ਪਤਲੀਆਂ ਪਰਤਾਂ ਕੁਆਰਟਜ਼ ਪੱਥਰ ਵਿਚ ਵੀ ਮਿਲਦੀਆਂ ਹਨ ਅਤੇ ਜਦੋਂ ਇਹ ਪੱਥਰ ਟੁੱਟ ਫੁੱਟ ਕੇ ਰੇਤ ਦਾ ਰੂਪ ਧਾਰ ਲੈਂਦੇ ਹਨ ਤਾਂ ਉਹੀ ਸੋਨਾ ਦਰਿਆਵਾਂ ਦੀ ਰੇਤ ਵਿਚ ਮਿਲਿਆ ਹੋਇਆ ਪਾਇਆ ਜਾਂਦਾ ਹੈ।
ਇਹ ਕੁਦਰਤ ਵਿਚ ਟੈਲਿਊਰਾਈਡ ਕੱਚੀਆਂ ਧਾਤਾਂ ਜਿਵੇਂ ਸਿਲਵੈਨਾਈਟ [(AuAg) Te2)] ਆਦਿ ਦੀ ਸ਼ਕਲ ਵਿਚ ਵੀ ਮਿਲਦਾ ਹੈ, ਜਿਵੇਂ ਅਮਰੀਕਾ ਦੇ ਕਾੱਲੋਰਾਡੋ ਥਾਂ ਤੇ। ਸੋਨੇ ਦੀਆਂ ਪ੍ਰਸਿੱਧ ਖਾਣਾਂ ਦੱਖਣੀ ਅਫ਼ਰੀਕਾ ਵਿਚ ਹਨ। ਇਹ ਕੈਨੇਡਾ, ਆਸਟਰੇਲੀਆ, ਮੈਕਸੀਕੋ, ਭਾਰਤ, ਰੂਸ ਅਤੇ ਜਾਪਾਨ ਵਿਚ ਵੀ ਮਿਲਦਾ ਹੈ। ਭਾਰਤ ਵਿਚ ਇਸ ਦੀਆਂ ਖਾਣਾਂ ਕੋਲਾਰ (ਕਰਨਾਟਕ) ਵਿਚ ਹਨ।
ਰੇਤ ਵਿਚੋਂ ਸੋਨਾ ਧੋ ਕੇ ਕੱਢ ਲਿਆ ਜਾਂਦਾ ਹੈ। ਇਹ ਕੰਮ ਕਦੇ ਕਦੇ ਹੱਥਾਂ ਨਾਲ ਪਰ ਆਮ ਤੌਰ ਤੇ ਮਸ਼ੀਨਾ ਨਾਲ ਕੀਤਾ ਜਾਂਦਾ ਹੈ। ਦਰਿਆ ਦੀ ਰੇਤ ਇਕ ਪਾਸਿਉਂ ਪੁੱਟੀ ਜਾਂਦੀ ਹੈ ਤੇ ਤਸਲੇ ਵਿਚ ਪਾ ਕੇ ਇਸ ਨੂੰ ਪਾਣੀ ਵਿਚ ਮਿਲਾਇਆ ਜਾਂਦਾ ਹੈ। ਫਿਰ ਤਸਲੇ ਨੂੰ ਹਿਲਾ ਕੇ ਉਪਰਲੀ ਤਹਿ ਨੂੰ ਨਿਤਾਰ ਲਿਆ ਜਾਂਦਾ ਹੈ। ਹਲਕੀ ਰੇਤ ਪਾਣੀ ਨਾਲ ਵਹਿ ਜਾਂਦੀ ਹੈ ਅਤੇ ਸੋਨੇ ਦੇ ਕਿਣਕੇ ਜੋ ਭਾਰੀ ਹੁੰਦੇ ਹਨ ਥੱਲੇ ਰਹਿ ਜਾਂਦੇ ਹਨ। ਇਸ ਰੇਤ ਨੂੰ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਇਸ ਵਿਚੋਂ ਸੋਨਾ ਕੱਢ ਲਿਆ ਜਾਂਦਾ ਹੈ।
ਸੋਨੇ ਵਾਲੇ ਕੁਆਰਟਜ਼ ਨੂੰ ਪਹਿਲਾਂ ਜਾਅ ਕਰੱਸ਼ਰ ਮਸ਼ੀਨਾਂ ਨਾਲ ਤੋੜਿਆ ਅਤੇ ਫਿਰ ਬਰੀਕ ਕਰ ਲਿਆ ਜਾਂਦਾ ਹੈ ਅਤੇ ਇਸ ਗੱਦੇ ਨੂੰ ਪਾਣੀ ਦੀ ਧਾਰ ਨਾਲ ਤਾਂਬੇ ਦੀਆਂ ਚਾਦਰਾਂ, ਜਿਨ੍ਹਾਂ ਉੱਤੇ ਪਾਰਾ ਚੜ੍ਹਿਆ ਹੁੰਦਾ ਹੈ, ਉੱਤੋਂ ਦੀ ਰੋੜ੍ਹਿਆ ਜਾਂਦਾ ਹੈ। ਇਸ ਤਰ੍ਹਾਂ ਸੋਨੇ ਦੇ ਭਾਰੀ ਕਿਣਕੇ ਜੋ ਹੇਠ੍ਹਾਂ ਚਲੇ ਜਾਂਦੇ ਹਨ ਪਾਰੇ ਵਿਚ ਫਸ ਜਾਂਦੇ ਹਨ ਅਤੇ ਉਸ ਵਿਚ ਘੁਲ ਜਾਂਦੇ ਹਨ। ਤਾਂਬੇ ਦੀਆਂ ਚਾਦਰਾਂ ਤੋਂ ਪਾਰੇ ਦੇ ਮਿਸ਼ਰਨ ਦੀ ਤਹਿ ਉਤਾਰ ਲਈ ਜਾਂਦੀ ਹੈ। ਇਸ ਨੂੰ ਗਰਮ ਕਰਕੇ ਪਾਰਾ ਕਸ਼ੀਦ ਕਰ ਲਿਆ ਜਾਂਦਾ ਹੈ ਤੇ ਬਚੇ ਹੋਏ ਸੋਨੇ ਨੂੰ ਸ਼ੁੱਧ ਕੀਤਾ ਜਾਂਦਾ ਹੈ। ਸੋਨੇ ਦੇ ਘੋਲ ਨੂੰ ਪੋਟਾਸ਼ੀਅਮ ਸਾਇਆਨਾਈਡ ਦੇ ਘੋਲ ਨਾਲ ਮਿਲਾ ਕੇ ਉਸ ਵਿਚੋਂ ਦੀ ਹਵਾ ਲੰਘਾਈ ਜਾਂਦੀ ਹੈ, ਜਦੋਂ ਕਿ ਸਾਰੇ ਸੋਨੇ ਦਾ ਪੋਟਾਸ਼ੀਅਮ ਆਰੋ ਸਾਇਆਨਾਈਡ ਬਣ ਜਾਂਦਾ ਹੈ ਅਤੇ ਪਾਣੀ ਵਿਚ ਘੁਲ ਜਾਂਦਾ ਹੈ :
4Au+8KCN+2H2O+O2⟶4K[Au(CN)2]+4KOH
ਇਸ ਘੋਲ ਨੂੰ ਨਿਤਾਰ ਕੇ ਅਤੇ ਇਸ ਵਿਚ ਜਿਸਤ ਪਾ ਕੇ ਸੋਨਾ ਕੱਖ ਲਿਆ ਜਾਂਦਾ ਹੈ :
2K[Au(CN)2]+Zn⟶K2[Zn(CN)4]+2Au
ਇਸ ਤਰ੍ਹਾਂ ਬਣੇ ਸੋਨੇ ਵਿਚ ਜੋ ਜਿਸਤ ਹੁੰਦਾ ਹੈ ਉਸ ਨੂੰ ਘੋਲ ਕੇ ਹੱਲ ਕਰ ਲਿਆ ਜਾਂਦਾ ਹੈ ਅਤੇ ਬਾਕੀ ਬਚੇ ਸੋਨੇ ਨੂੰ ਪਿਘਲਾ ਕੇ ਸ਼ੁੱਧ ਕਰ ਲਿਆ ਜਾਂਦਾ ਹੈ।
ਸੋਨਾ ਥੋੜ੍ਹੀ ਜਿਹੀ ਮਾਤਰਾ ਵਿਚ ਤਾਂਬੇ ਦੇ ਖਣਿਜ ਵਿਚ ਵੀ ਹੁੰਦਾ ਹੈ। ਆਮ ਤੌਰ ਤੇ ਸੋਨੇ ਵਿਚ ਚਾਂਦੀ ਮਿਲੀ ਹੁੰਦੀ ਹੈ। ਜਦੋਂ ਇਸ ਨੂੰ ਸਲਫਿਊਰਿਕ ਐਸਿਡ ਨਾਲ ਗਰਮ ਕੀਤਾ ਜਾਂਦਾ ਹੈ ਤਾਂ ਚਾਂਦੀ ਤੇ ਤਾਂਬਾ ਆਦਿ ਹੱਲ ਹੋ ਜਾਂਦੇ ਹਨ ਅਤੇ ਸੋਨਾ ਬਚ ਜਾਂਦਾ ਹੈ, ਜੋ ਪਿਘਲਾ ਲਿਆ ਜਾਂਦਾ ਹੈ। ਪਰੰਤੂ ਸਲਫ਼ਿਊਰਿਕ ਐਸਿਡ ਨਾਲ ਸੋਨੇ ਨੂੰ ਸ਼ੁੱਧ ਕਰਨ ਲਈ ਜ਼ਰੂਰੀ ਹੈ ਕਿ ਮਿਸ਼ਰਨ ਧਾਤ ਵਿਚ ਸੋਨੇ ਦੀ ਮਾਤਰਾ ਘਟਾ ਕੇ 25% ਤੋਂ ਥੱਲੇ ਕਰ ਦਿਤੀ ਜਾਏ ਨਹੀਂ ਤਾਂ ਉਸ ਉੱਤੇ ਤੇਜ਼ਾਬ ਦਾ ਅਸਰ ਬਹੁਤ ਘੱਟ ਹੁੰਦਾ ਹੈ। ਇਹ ਕਰਨ ਲਈ ਅਸ਼ੁੱਧ ਸੋਨੇ ਵਿਚ ਹੋਰ ਚਾਂਦੀ ਮਿਲਾਈ ਜਾਂਦੀ ਹੈ ਅਤੇ ਇਸ ਨੂੰ ਪਿਘਲਾ ਕੇ ਉਸ ਦੇ ਪੱਤਰੇ ਬਣਾਏ ਜਾਂਦੇ ਹਨ ਜੋ ਸਲਫ਼ਿਊਰਿਕ ਐਸਿਡ ਵਿਚ ਪਾ ਦਿੱਤੇ ਜਾਂਦੇ ਹਨ। ਇਸ ਵਿਚੋਂ ਚਾਂਦੀ ਆਪਣੇ ਸਲਫ਼ੇਟ ਬਣਾ ਕੇ ਘੁਲ ਜਾਂਦੀ ਹੈ ਅਤੇ ਸੋਨਾ ਬਾਕੀ ਬਚ ਜਾਂਦਾ ਹੈ।
ਸੋਨੇ ਨੂੰ ਬਿਜਲੀ ਦੁਆਰਾ ਵੀ ਸ਼ੁੱਧ ਕੀਤਾ ਜਾਂਦਾ ਹੈ। ਮਿਲਾਵਟ ਵਾਲੇ ਸੋਨੇ ਨੂੰ ਐਨੋਡ ਬਣਾ ਕੇ ਉਸ ਨੂੰ ਸੋਨੇ ਦੇ ਕਲੋਰਾਈਡ ਤੇ ਹਾਈਡ੍ਰੋਕਲੋਰਿਕ ਐਸਿਡ ਦੇ ਘੋਲ ਵਿਚ ਲਟਕਾ ਦਿੱਤਾ ਜਾਂਦਾ ਹੈ ਅਤੇ ਕੈਥੋਡ ਸ਼ੁੱਧ ਸੋਨੇ ਦਾ ਬਣਾਇਆ ਜਾਂਦਾ ਹੈ। ਇਸ ਵਿਚੋਂ ਬਿਜਲੀ ਲੰਘਾਉਣ ਤੇ ਸੋਨਾ ਐਨੋਡ ਤੋਂ ਪਿਘਲ ਕੇ ਕੈਥੋਡ ਤੇ ਜੰਮ ਜਾਂਦਾ ਹੈ। ਕੈਥੋਡ ਤੇ ਜੰਮੇ ਹੋਏ ਸੋਨੇ ਨੂੰ ਪਿਘਲਾ ਲਿਆ ਜਾਂਦਾ ਹੈ ਤੇ ਸੋਨੇ ਦੀਆਂ ਛੜਾਂ ਬਣਾਈਆਂ ਜਾਂਦੀਆਂ ਹਨ।
ਸੋਨਾ ਇਕ ਸੁੰਦਰ ਪੀਲੇ ਰੰਗ ਦੀ ਧਾਤ ਹੈ ਜਿਸ ਤੋਂ ਕੁੱਟ ਕੇ ਬਰੀਕ ਤੋਂ ਬਰੀਕ ਪੱਤਰੇ ਅਤੇ ਖਿੱਚ ਕੇ ਬਰੀਕ ਤੋਂ ਬਰੀਕ ਤਾਰ ਬਣਾਈ ਜਾ ਸਕਦੀ ਹੈ। ਇਨ੍ਹਾਂ ਗੁਣਾਂ ਵਿਚ ਇਹ ਧਾਤ ਸਭ ਤੋਂ ਉੱਚੇ ਦਰਜੇ ਦੀ ਹੈ। ਇਸ ਦੀ ਵਿਸ਼ਿਸ਼ਟ ਘਣਤਾ 19.3 ਅਤੇ ਦਰਜਾ ਪਿਘਲਾਉ 1063° ਸੈਂ. ਹੁੰਦਾ ਹੈ। ਸੋਨੇ ਦੇ ਪਰਮਾਣੂ ਦਾ ਅਰਧ-ਵਿਆਸ ਵੱਡਾ ਹੁੰਦਾ ਹੈ ਕਿਉਂਕਿ ਇਸ ਵਿਚ ਇਲੈੱਕਟ੍ਰਾੱਨਾਂ ਦੇ ਪੰਜ ਪੂਰਨ ਸੈੱਲ (2,8,18,32,18) ਹਨ ਅਤੇ ਇਕ ਬਾਹਰੀ ਸੈੱਲ ਹੈ ਜਿਸ ਵਿਚ ਇਕ ਇਲੈੱਕਟ੍ਰਾੱਨ ਹੈ। ਇਹ ਐਕਵਾਰੀਜੀਆ, ਜੋ ਹਾਈਡ੍ਰੋਕਲੋਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ ਦਾ ਮਿਸ਼ਰਨ (3:1) ਹੁੰਦਾ ਹੈ, ਵਿਚ ਘੁਲ ਕੇ ਪੀਲੇ ਰੰਗ ਦਾ ਘੋਲ ਬਣਾਉਂਦਾ ਹੈ, ਜਿਸ ਤੋਂ ਕਲੋਰ-ਆੱਰਿਕ ਐਸਿਡ (AuCl3.HCl.4H2O) ਦੇ ਰਵੇ ਬਣਾਏ ਜਾਂਦੇ ਹਨ। ਇਹ ਕਲੋਰੀਨ ਨਾਲ ਆੱਰਿਕ ਕਲੋਰਾਈਡ (AuCl3), ਬ੍ਰੋਮੀਨ ਨਾਲ ਆੱਰਿਕ ਬ੍ਰੋਮਾਈਡ (AuBr3) ਅਤੇ ਆਇਉਡੀਨ ਨਾਲ ਆੱਰਿਕ ਆਇਓਡਾਈਡ (AuI3) ਬਣਾਉਂਦਾ ਹੈ।
ਸੋਨਾ ਸਭ ਨਾਲੋਂ ਉੱਤਮ ਧਨ ਮਿਥਿਆ ਜਾਂਦਾ ਹੈ। ਇਸ ਦੇ ਸਿੱਕੇ ਅਤੇ ਗਹਿਣੇ ਆਦਿ ਬਣਾਏ ਜਾਂਦੇ ਹਨ। ਇਸ ਕੰਮ ਲਈ ਵਰਤੇ ਜਾਂਦੇ ਸੋਨੇ ਵਿਚ ਤਾਂਬੇ ਅਤੇ ਚਾਂਦੀ ਦੀ ਖੋਟ ਪਾਈ ਜਾਂਦੀ ਹੈ ਜੋ ਇਸ ਨੂੰ ਰਗੜ ਤੋਂ ਬਚਾਉਂਦੀ ਹੈ। ਸੋਨੇ ਦੇ ਘੋਲ ਖ਼ਾਸ ਕਰਕੇ ਬਿਜਲੱਈ ਮੁਲੰਮਾ ਕਰਨ ਲਈ ਵਰਤੇ ਜਾਂਦੇ ਹਨ।
ਹ. ਪੁ.––ਐਨ. ਅਮੈ. 13:16; ਐਨ. ਬ੍ਰਿ. 10 : 536; ਕੋਲ. ਐਨ. 8:548.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9613, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no
ਸੋਨਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਨਾ, ਪੁਲਿੰਗ : ਇੱਕ ਬਹੁਮੁੱਲੀ ਧਾਤ ਜੋ ਪਾਣੀ ਤੋਂ 1੯ ਗੁਣਾ ਵੱਧ ਭਾਰੀ ਹੈ। ਇਸ ਦੇ ਗਹਿਣੇ ਜਾਂ ਸਿੱਕੇ ਬਣਦੇ ਹਨ
–ਸੋਨਾ ਚੜ੍ਹਾਉਣਾ, ਮੁਹਾਵਰਾ : ਕਿਸੇ ਚੀਜ਼ ਉਤੇ ਸੋਨੇ ਦਾ ਮੁਲੰਮਾ ਕਾਰਉਣਾ, ਸੋਨੇ ਦੀ ਝਾਲ ਫਿਰਾਉਣਾ, ਸੋਨੇ ਦਾ ਪਾਣੀ ਚਾੜ੍ਹਉਣਾ
–ਸੋਨਾ ਚਾਂਦੀ, ਇਸਤਰੀ ਲਿੰਗ : ਦੌਲਤ
–ਸੋਨਾ ਚਾੜ੍ਹਨਾ, ਰਸਾਇਣ ਵਿਗਿਆਨ / ਕਿਰਿਆ ਸਕਰਮਕ : ਕਿਸੇ ਚੀਜ਼ ਨੂੰ ਸੋਨੇ ਦੇ ਤਿਆਰ ਕੀਤੇ ਹੋਏ ਘੋਲ ਵਿੱਚ ਰੱਖ ਕੇ ਬਿਜਲੀ ਦੁਆਰਾ ਉਸ ਉੱਤੇ ਸੋਨੇ ਦਾ ਪਾਣੀ ਚਾੜ੍ਹਨਾ, ਰਸਾਇਣਕ ਵਿਧੀ ਨਾਲ ਸੋਨੇ ਦੀ ਝਾਲ ਫੇਰਨਾ, ਸੋਨੇ ਦੇ ਰੰਗ ਦਾ ਮੁਲੰਮਾ ਕਰਨਾ
–ਸੋਨਾਮੱਕੀ, ਇਸਤਰੀ ਲਿੰਗ : ਇੱਕ ਕਿਸਮ ਦਾ ਪੱਥਰ, ਇੱਕ ਦਵਾਈ
–ਸੋਨਾ ਮੱਖੀ, ਇਸਤਰੀ ਲਿੰਗ : ਇੱਕ ਦਵਾਈ, ਇੱਕ ਪੀਲੇ ਰੰਗ ਦੀ ਮੱਖੀ, ਰਸਾਇਣ ਵਿਗਿਆਨ/ ਪੁਲਿੰਗ : ਕਈ ਪਰਕਾਰ ਦੇ ਸਲਫਾਈਡਾਂ ਵਿਚੋਂ ਇੱਕ ਜੋ ਵੇਖਣ ਵਿੱਚ ਧਾਤ ਵਰਗਾ ਲਗਦਾ ਹੈ। ਆਮ ਕਰ ਕੇ ਇਹ ਲੋਹੇ ਦਾ ਸਲਫਾਈਡ ਹੁੰਦਾ ਹੈ। ਪੱਥਰ ਜੋ ਅੱਗ ਜਲਾਉਣ ਲਈ ਵਰਤਿਆ ਜਾਂਦਾ ਹੈ
–ਸੋਨਾ ਫਕਣਾ, ਮੁਹਾਵਰਾ : ਚੀਜ਼ਾਂ ਦੇ ਭਾ ਬਹੁਤ ਚੜ੍ਹੇ ਹੋਏ ਹੋਣਾ, ਚਾਂਦੀ ਫਕਣਾ
–ਮੁਰਦੇ ਦੇ ਮੂੰਹ ਸੋਨਾ ਪਾਉਣਾ, ਮੁਹਾਵਰਾ : ੧. ਇੱਕ ਰਸਮ ਜਿਸ ਅਨੁਸਾਰ ਮੁਰਦੇ ਦੇ ਮੂੰਹ ਵਿੱਚ ਸਸਕਾਰ ਵੇਲੇ ਸੋਨਾ ਰੱਖਿਆ ਜਾਂਦਾ ਹੈ, ਕਿਸੇ ਨੂੰ ਓਦੋਂ ਕੋਈ ਚੀਜ਼ ਦੇਣਾ ਜਦੋਂ ਉਸ ਦਾ ਉਸ ਨੂੰ ਫਾਇਦਾ ਪਹੁੰਚ ਸਕਦਾ ਹੋਵੇ
–ਸੋਨਾ ਲੈ ਕੇ ਮਿੱਟੀ ਦੇਣਾ, ਮੁਹਾਵਰਾ : ਬਹੁਤ ਬੇਈਮਾਨੀ ਕਰਨਾ, ਕੱਖ ਪੱਲੇ ਨਾ ਆਉਣਾ, ਬੁਰੀ ਤਰ੍ਹਾਂ ਲੁੱਟ ਲੈਣਾ
–ਸੋਨਿਉਂ ਸਾਵਾਂ, ਸੋਨੇ ਸਾਵਾਂ, ਵਿਸ਼ੇਸ਼ਣ : ਬਹੁਤ ਜ਼ਿਆਦਾ ਮਹਿੰਗਾ (ਲਾਗੂ ਕਿਰਿਆ : ਲੈਣਾ)
–ਸੋਨੇ ਤੇ ਸੁਹਾਗਾ ਹੋਣਾ, ਮੁਹਾਵਰਾ : ਚੰਗੀ ਚੀਜ਼ ਦਾ ਕਿਸੇ ਕਾਰਣ ਹੋਰ ਚੰਗੀ ਹੋ ਜਾਣਾ
–ਸੋਨੇ ਦਾ ਘਰ ਮਿੱਟੀ ਹੋ ਜਾਣਾ, ਮੁਹਾਵਰਾ : ਅਮੀਰ ਦਾ ਕੰਗਾਲ ਹੋਣਾ, ਵੱਡੇ ਖਾਨਦਾਨ ਦਾ ਬਰਬਾਦ ਹੋ ਜਾਣਾ
–ਸੋਨੇ ਦਾ ਪਾਣੀ, ਪੁਲਿੰਗ : ਸੋਨੇ ਦਾ ਮੁਲੰਮਾ
–ਸੋਨੇ ਦੀ ਖਾਣ, ਇਸਤਰੀ ਲਿੰਗ : ਜਿਹੜੀ ਚੀਜ਼ ਬਹੁਤ ਕਮਾਈ ਦੇਵੇ, ਬਹੁਤ ਧਨ ਦੇਣ ਦਾ ਵਸੀਲਾ, ਉਹ ਆਦਮੀ ਜਿਸ ਪਾਸੋਂ ਬਹੁਤ ਸਾਰੇ ਧਨ ਦੀ ਪ੍ਰਾਪਤੀ ਹੋ ਸਕੇ
–ਸੋਨੇ ਦੀ ਚਿੜੀ ਹੱਥ ਆਉਣਾ, ਮੁਹਾਵਰਾ : ਕੋਈ ਕੀਮਤੀ ਚੀਜ਼ ਮਿਲਣਾ
–ਸੋਨੇ ਦੀ ਛੁਰੀ ਨਾਲ ਹਲਾਲ ਕਰਨਾ, ਮੁਹਾਵਰਾ : ਧਨ ਦੇ ਕੇ ਅਯੋਗ ਕੰਮ ਕਰ ਲੈਣਾ, ਧਨ ਦੇ ਲਾਲਚ ਨਾਲ ਕਿਸੇ ਨੂੰ ਅਯੋਗ ਕੰਮ ਲਈ ਪ੍ਰੇਰ ਲੈਣਾ
–ਸੋਨੇ ਦੀ ਮਾਰ ਦੇਣਾ, ਮੁਹਾਵਰਾ : ਰੁਪਿਆ ਦੇ ਕੇ ਵੱਸ ਕਰਨਾ
–ਸੋਨੇ ਦੇ ਆਂਡੇ ਦੇਣ ਵਾਲੀ ਕੁੱਕੜੀ, ਇਸਤਰੀ ਲਿੰਗ : ਬਹੁਤ ਹੀ ਮੁਨਾਫ਼ਾ ਦੇਣ ਵਾਲੀ ਕੋਈ ਐਸੀ ਚੀਜ਼ ਜਿਸ ਤੋਂ ਧਨ ਦੀ ਪ੍ਰਾਪਤੀ ਹੋਵੇ
–ਸੋਨੇ ਦੇ ਪੰਘੂੜੇ ਪਲਣਾ, ਮੁਹਾਵਰਾ : ਜਨਮ ਤੋਂ ਹੀ ਅਮੀਰ ਹੋਣਾ, ਬਹੁਤ ਅਮੀਰਾਨਾ ਢੰਗ ਦੀ ਪਰਵਰਸ਼ ਹੋਣਾ
–ਸੋਨੇ ਦੇ ਪੰਘੂੜੇ ਝੂਟਣਾ, ਮੁਹਾਵਰਾ : ਮਾਇਆ ਵਿੱਚ ਖੇਡਣਾ, ਧਨ ਦੌਲਤ ਵਲੋਂ ਲਹਿਰ ਬਹਿਰ ਹੋਣਾ
–ਸੋਨੇ ਦੇ ਭਾ, ਸੋਨੇ ਦੇ ਮੁੱਲ, ਵਿਸ਼ੇਸ਼ਣ : ਬਹੁਤ ਮਹਿੰਗਾ, ਬਹੁਤ ਕੀਮਤੀ
–ਸੋਨੇ ਨਾਲ ਪੀਲੇ ਹੋਣਾ, ਮੁਹਾਵਰਾ : ਕਿਸੇ ਦਾ ਸੋਨੇ ਦੇ ਗਹਿਣੇ ਬਹੁਤ ਪਾਏ ਹੋਣਾ, ਸੋਨੇ ਨਾਲ ਲੱਦੇ ਹੋਣਾ
–ਸੋਨੇ ਨਾਲ ਲੱਦੇ ਹੋਣਾ, ਮੁਹਾਵਰਾ : ਬਹੁਤ ਸਾਰਾ ਜ਼ੇਵਰ ਪਾਏ ਹੋਏ ਹੋਣਾ
–ਪਰਮਾਪੀ ਸੋਨਾ, ਇਤਿਹਾਸ ਦੀ ਪਰਿਭਾਸ਼ਾ / ਪੁਲਿੰਗ : ਸਟੈਂਡਰਡ ਗੋਲਡ, ਸਿੱਕੇ ਬਣਾਉਣ ਲਈ ਖਾਲਸ ਸੋਨਾ
–ਸਟੈਂਡਰਡ ਗੋਲਡ, ਪੁਲਿੰਗ : ਸਿੱਕੇ ਬਣਾਉਣ ਲਈ ਖਾਲਸ ਸੋਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-11-31-22, ਹਵਾਲੇ/ਟਿੱਪਣੀਆਂ:
ਸੋਨਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਨਾ, ਪੁਲਿੰਗ : ੧. ਖੱਤਰੀਆਂ ਦੀ ਇੱਕ ਜਾਤ; ੨.ਸੁਨਆਰੇ ਜਾਤ
–ਸੋਨੀ ਭਗਤ, ਪੁਲਿੰਗ : ਸੁਨਿਆਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-04-55-42, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First