ਸੋਲਾਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਲਾਂ. ਦੇਖੋ, ਸੋਲਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੋਲਾਂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਲਾਂ, ਵਿਸ਼ੇਸ਼ਣ : ਦਸ ਉੱਤੇ ਛੇ, ਪੰਦਰਾਂ ਤੋਂ ਇੱਕ ਵੱਧ
–ਸੋਲਾਂ ਆਨੇ, ਪੁਲਿੰਗ : ੧. ਇੱਕ ਰੁਪਿਆ; ੨. ਕਿਰਿਆ ਵਿਸ਼ੇਸ਼ਣ : ਪੂਰਾ ਪੂਰਾ, ਠੀਕ, ਬਿਲਕੁਲ, ਯਕੀਨੀ, ਬਿਨਾਂ ਫ਼ਰਕ
–ਸੋਲਾਂ ਸਿੰਗਾਰ, ਪੁਲਿੰਗ : ੧. ਸ਼ਿੰਗਾਰ ਕਰਨ ਦੇ ਸੋਲਾਂ ਢੰਗ, ਸ਼ਿੰਗਾਰ ਦੀਆਂ ਸੋਲਾਂ ਵਸਤਾਂ––ਕੂਚੀ ਧੂੜਾ ਸਫੈਦਾ ਸੰਧੂਰ ਕੇਸਰ ਸੁਰਮਾ ਬਿੰਦੀ ਸਿਰ ਦਾ ਤੇਲ ਅਤਰ ਮਿੱਸੀ ਨੀਲ ਮਹਿੰਦੀ ਫੁਲ ਕੰਘੀ ਪਾਨ ਲਾਖ
–ਸੋਲਾਂ ਕਲਾਂ, ਇਸਤਰੀ ਲਿੰਗ : ਈਸ਼ਵਰ ਦੀਆਂ ਸੋਲਾਂ ਸ਼ਕਤੀਆਂ ਮੰਨੀਆਂ ਹਨ। ਬ੍ਰਹਮ ਵੈਵਰਤ ਪੁਰਾਣ ਅਨੁਸਾਰ ਇਹ ਸੋਲਾਂ ਕਲਾਂ ਇਹ ਹਨ––ਗਿਆਨ ਧਿਆਨ ਸ਼ੁਭ ਕਰਮ ਹਠ ਸੰਜਮ ਧਰਮਰੁਦਾਨ। ਵਿਦਿਆ ਭਜਨ ਸੁਪ੍ਰੇਮ ਯਤ ਅਧਿਆਤਮ ਸਤਮਾਨ। ਦਇਆ ਨੇਮ ਅਰ ਚਤੁਰਤਾ ਬੁੱਧ ਸੁੱਧ ਇਹ ਜਾਨ
–ਸੋਲਾਂ ਕਲਾਂ ਸੰਪੂਰਨ, ਵਿਸ਼ੇਸ਼ਣ : ਹਰ ਤਰ੍ਹਾਂ ਨਾਲ ਨਿਪੁੰਨ, ਜਿਸ ਵਿੱਚ ਕਿਸੇ ਪਾਸਿਉਂ ਕੋਈ ਘਾਟ ਨਾ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-27-12-44-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First