ਸੋਹਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਹਲ (ਵਿ,ਪੁ) ਕੋਮਲ ਸੁਬਕ ਅਤੇ ਨਰਮ ਸੁਭਾਅ ਦਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੋਹਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਹਲ 1 [ਵਿਸ਼ੇ] ਕੋਮਲ, ਮਲੂਕ , ਨਰਮ, ਮੁਲਾਇਮ 2 [ਨਾਂਪੁ] ਇੱਕ ਗੋਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੋਹਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਹਲ. ਸੰ. ਸੁਮ੍ਰਿਦੁਲ. ਵਿ—ਕੋਮਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੋਹਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੋਹਲ : ਸੋਹਲ ਅੰਮ੍ਰਿਤਸਰ ਦੇ ਜ਼ਿਲ੍ਹੇ ਵਿਚ ਜੱਟਾਂ ਦਾ ਇਕ ਗੋਤ ਹੈ। ਇਸ ਗੋਤ ਦੇ ਲੋਕ ਆਪਣੇ ਆਪਨੂੰ ਚੌਹਾਨ ਰਾਜਪੂਤਾਂ ਵਿਚੋਂ ਨਿਕਲੇ ਦੱਸਦੇ ਹਨ। ਇਨ੍ਹਾਂ ਦਾ ਵਡੇਰਾ ਸੋਹਨ ਮਹਾਗ ਪਰਵਾਰ ਨਾਲ ਸਬੰਧਤ ਸੀ। ਇਹ ਕੰਗ ਦੇ ਉੱਤਰ ਵਿਚ ਅਤੇ ਪਹਾੜ ਦੇ ਨਾਲ ਨਾਲ ਅਤੇ ਪਹਾੜਾਂ ਵਿਚ ਰਹਿੰਦੇ ਹਨ। ਇਹ ਥੋੜ੍ਹੀ ਜਿਹੀ ਗਿਣਤੀ ਵਿਚ ਸਤਲੁਜ ਦਰਿਆ ਦੇ ਨਾਲ ਨਾਲ ਵੀ ਵਸਦੇ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੋਹਲ ਦੇ ਵਸਨੀਕ ਵੀ ਆਪਣੇ ਆਪ ਨੂੰ ਸੋਹਲ ਅਖਵਾਉਂਦੇ ਹਨ।
ਹ. ਪੁ.––ਪੰ. ਕਾ.; ਗ. ਟ੍ਰਾ. ਕਾ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no
ਸੋਹਲ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੋਹਲ : ਇਹ ਜੱਟਾਂ ਦਾ ਇਕ ਪ੍ਰਸਿੱਧ ਗੋਤ ਹੈ। ਇਨ੍ਹਾਂ ਦੀ ਉਤਪਤੀ ਚੌਹਾਨ ਰਾਜਪੂਤਾਂ ਵਿਚੋਂ ਹੋਈ ਮੰਨੀ ਜਾਂਦੀ ਹੇੈ। ਇਨ੍ਹਾਂ ਦੀ ਵਸੋਂ ਪਹਿਲਾਂ ਪਹਿਲ ਸਤਲੁਜ ਦੇ ਨੇੜੇ ਤੇੜੇ ਸੀ ਪਰ ਅੱਜਕੱਲ੍ਹ ਇਹ ਪੰਜਾਬ ਭਰ ਵਿਚ ਕਈ ਥਾਵਾਂ ਤੇ ਵਸੇ ਹੋਏ ਹਨ।
ਇਸ ਗੋਤ ਦੇ ਲੋਕਾਂ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਜ਼ਮੀਨ ਨਾਲ ਪਿਆਰ, ਸਰੀਰਕ ਤੇ ਇਖਲਾਕੀ ਬਲ, ਦ੍ਰਿੜਤਾ ਤੇ ਔਖੇ ਤੋਂ ਔਖਾ ਕੰਮ ਕਰਨ ਦਾ ਹੌਸਲਾ ਹੈ। ਇਹ ਲੋਕ ਆਜ਼ਾਦ, ਮੂੰਹ ਜ਼ੋਰ, ਸਿੱਧੇ ਸਾਦੇ ਤੇ ਜੋਸ਼ ਨਾਲ ਭਰਪੂਰ ਜ਼ਿੰਦਾ ਦਿਲ ਸ਼ਖਸ਼ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-12-58-27, ਹਵਾਲੇ/ਟਿੱਪਣੀਆਂ: ਹ. ਪੁ. –ਗ. ਟ੍ਰਾ. ਕਾ. : 999 427; ਪੰ. ਵਿ. ਕੋ.
ਸੋਹਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਹਲ, ਵਿਸ਼ੇਸ਼ਣ / ਇਸਤਰੀ ਲਿੰਗ : ੧. ਨਾਜ਼ਕ, ਕੋਮਲ, ਮਲੂਕ; ੨. ਮਲਾਇਮ; ਨਰਮ, ਜੱਟਾਂ ਤੇ ਤਰਖਾਣਾਂ ਦੀ ਇੱਕ ਜਾਤ
–ਸੋਹਲਤਾ, ਇਸਤਰੀ ਲਿੰਗ : ਸੋਹਲਪੁਣਾ, ਨਜ਼ਾਕਤ, ਕੋਮਲਤਾ, ਮਲੂਕਤਾ, ਮਲੂਕੀ
–ਸੋਹਲਪੁਣਾ, ਪੁਲਿੰਗ : ੧. ਕੋਮਲ ਹੋਣ ਦਾ ਭਾਵ; ਕੋਮਲਤਾ, ਨਰਮਾਈ; ੨. ਨਜ਼ਾਕਤ, ਮਲੂਕੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-23-11-28-52, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First