ਸੌਂਚੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੌਂਚੀ (ਨਾਂ,ਇ) ਕੌਡੀ (ਕਬੱਡੀ) ਨਾਲ ਰਲਦੀ ਮਿਲਦੀ ਕੌਡੀ ਕੌਡੀ ਉਚਾਰੇ ਬਿਨਾਂ ਇਕੱਲੇ ਨੂੰ ਇਕੱਲਾ ਫੜਨ ਅਤੇ ਛੁਡਵਾਉਣ ਦੀ ਲੋਕ-ਖੇਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੌਂਚੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੌਂਚੀ. ਕਬੱਡੀ ਵਾਂਙ ਇਹ ਭੀ ਪੇਂਡੂ ਖੇਡ ਹੈ. ਜੁਆਨ ਆਦਮੀ ਇਕੱਠੇ ਹੋ ਕੇ ਦੋ ਦਲ ਬਣਾ ਲੈਂਦੇ ਹਨ, ਇੱਕ ਲੀਕ ਦੋਹਾਂ ਟੋਲੀਆਂ ਦੇ ਵਿਚਕਾਰ ਖਿੱਚੀ ਜਾਂਦੀ ਹੈ. ਇੱਕ ਪਾਸਿਓਂ ਇੱਕ ਆਦਮੀ ਅੱਗੇ ਵਧਕੇ ਦੂਜੇ ਪਾਸੇ ਦੇ ਆਦਮੀ ਦੀ ਛਾਤੀ ਤੇ ਤਿੰਨ ਤਲੀਆਂ ਫੁਰਤੀ ਨਾਲ ਮਾਰਦਾ ਹੈ. ਜੇ ਤਿੰਨ ਤਲੀਆਂ ਮਾਰਨ ਤੋਂ ਪਹਿਲਾਂ ਉਸ ਦਾ ਹੱਥ ਫੜ ਲਿਆ ਜਾਵੇ ਤਾਂ ਉਹ ਹਾਰਿਆ ਸਮਝੀਦਾ ਹੈ. ਜੇ ਤਿੰਨ ਤਲੀਆਂ ਮਾਰਕੇ ਬਿਨਾ ਫੜਾਈ ਖਾਧੇ ਆਪਣੀ ਵੱਲ ਮੁੜ ਆਵੇ ਤਾਂ ਜਿੱਤਿਆ ਜਾਣੀਦਾ ਹੈ. ਇਸੇ ਤਰ੍ਹਾਂ ਦੋ ਦੋ ਆਦਮੀ ਨੰਬਰ ਵਾਰ ਉਠਕੇ ਖੇਡਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੌਂਚੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੌਂਚੀ :           ਬਾਕਸਿੰਗ ਨਾਲ  ਮਿਲਦੀ ਜੁਲਦੀ ਪੰਜਾਬ ਵਿਚ ਖੇਡੀ ਜਾਣ ਵਾਲੀ ਇਹ ਇਕ ਪ੍ਰਸਿੱਧ ਖੇਡ ਹੈ । ਪੂਰਬੀ ਅਤੇ ਪੱਛਮੀ ਪੰਜਾਬ ਦੀ ਸੌਂਚੀ ਵਿਚ ਕਾਫ਼ੀ ਭਿੰਨਤਾ ਹੈ। ਪੂਰਬੀ ਪੰਜਾਬ ਵਿਚ ਇਸ ਖੇਡ ਦੌਰਾਨ ਖਿਡਾਰੀ ਦੋ ਧਿਰਾਂ ਬਣਾ ਲੈਂਦੇ ਹਨ। ਖਿਡਾਰੀ ਆਪਣੇ ਸਰੀਰ ਤੇਲ ਲਾ ਕੇ ਚਮਕਾ ਲੈਂਦੇ ਹਨ ਅਤੇ ਦੋ ਪਾਸੇ ਤਿਆਰੀ ਵਿਚ ਖੜ੍ਹੇ ਹੋ ਜਾਂਦੇ ਹਨ। ਖੇਡ ਸ਼ੁਰੂ ਹੋਣ ਤੇ ਇਕ ਖਿਡਾਰੀ ਦੂਜੇ ਪਾਸੇ ਜਾਂਦਾ ਹੈ ਅਤੇ ਵਿਰੋਧੀ ਧਿਰ ਦੇ ਖਿਡਾਰੀ ਦੀ ਛਾਤੀ ਤੇ ਧੱਫਾ ਮਾਰ ਕੇ ਵਾਪਸ ਆਪਣੇ ਪਾਸੇ ਵੱਲ ਭੱਜਦਾ ਹੈ। ਦੂਜੀ ਧਿਰ ਦੇ ਖਿਡਾਰੀ ਇਸ ਨੂੰ ਬਾਂਹ ਤੋਂ ਫੜ ਕੇ ਰੋਕਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹ ਉਨ੍ਹਾਂ ਦੀ ਪਕੜ ਤੋਂ ਬਚ ਕੇ ਵਾਪਸ ਜਾਣ ਦੀ ਕੋਸ਼ਿਸ਼ ਕਰਦਾ ਹੈ। ਦੋਹਾਂ ਧਿਰਾਂ ਵਿਚ ਜ਼ੋਰ-ਅਜਮਾਈ ਹੁੰਦੀ ਹੈ ਅਤੇ ਜੇਤੂ ਉਹੀ ਹੁੰਦਾ ਹੈ ਜੋ ਮੁੜ ਆਪਣੇ ਪਾਸੇ ਪਹੁੰਚ ਜਾਵੇ। ਪੱਕੀ ਸੌਂਚੀ ਵਿਚ ਇਹ ਜ਼ਰੂਰੀ ਹੈ ਕਿ ਧੱਫਾ ਛਾਤੀ ਉੱਤੇ ਹੀ ਮਾਰਿਆ ਜਾਵੇ ਅਤੇ ਉਸ ਨੂੰ ਬਾਂਹ ਤੋਂ ਹੀ ਫੜਿਆ ਜਾਵੇ। ਕਿਸੇ ਹੋਰ ਥਾਂ ਤੋਂ ਫੜਨ ਤੇ ਫਾਊਲ ਸਮਝਿਆ ਜਾਂਦਾ ਹੈ । ਜਦੋਂ ਕਿ ਕੱਚੀ ਸੌਂਚੀ ਵਿਚ ਧੱਫਾ ਕਿਸੇ ਵੀ ਹਿੱਸੇ ਤੇ ਮਾਰਨ ਅਤੇ ਵਿਰੋਧੀ ਧਿਰ ਵਾਲੇ ਖਿਡਾਰੀ ਨੂੰ ਕਿਸੇ ਵੀ ਹਿੱਸੇ ਤੋਂ ਫੜਨ ਦੀ ਖੁਲ੍ਹ ਹੁੰਦੀ ਹੈ।

           ਫ਼ਿਰੋਜ਼ਪੁਰ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਖੇਡੀ ਜਾਣ ਵਾਲੀ ਪੱਕੀ ਸੌਂਚੀ ਨੂੰ ਪੁੱਠੀ ਕਬੱਡੀ ਵੀ ਕਹਿੰਦੇ ਹਨ। ਖਿਡਾਰੀ ਦੂਜੀ ਧਿਰ ਵਿਚ ਪੁੱਠ ਪੈਰੀਂ ਜਾਂਦਾ ਹੈ ਅਤੇ ਧੱਫਾ ਮਾਰਨ ਲਈ ਝਾਕੇ ਦਿੰਦਾ ਹੈ। ਵਿਰੋਧੀ ਧਿਰ ਦੇ ਖਿਡਾਰੀ ਉਸ ਨੂੰ ਰੋਕਣਾ ਚਾਹੁੰਦੇ ਹਨ। ਕਈ ਵਾਰੀ ਧੱਫਾ ਮਾਰਨ ਵਾਲੇ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜੇਕਰ ਬਾਂਹ ਛੁਟ ਜਾਵੇ ਤਾਂ ਉਸ ਦੀ ਹਾਰ ਹੋ ਜਾਂਦੀ ਹੈ। ਕੱਚੀ ਸੌਂਚੀ ਵਿਚ ਖੇਡਣ ਵਾਲਾ ਆਪਣੀਆਂ ਲੱਤਾਂ ਨਾਲ ਵਿਰੋਧੀ ਦੀਆਂ ਲੱਤਾਂ ਨੂੰ ਕਾਬੂ ਕਰਦਾ ਹੈ ਅਤੇ ਇਸ ਨੂੰ ਕੈਂਚੀ ਮਾਰਨਾ ਕਿਹਾ ਜਾਂਦਾ ਹੈ।

           ਇਸ ਖੇਡ ਵਿਚ ਕੁਸ਼ਤੀ ਵਾਂਗ ਖਿਡਾਰੀਆਂ ਦੇ ਬਲ ਦੀ ਪ੍ਰੀਖਿਆ ਹੁੰਦੀ ਹੈ। ਤਕੜੇ ਤੰਦਰੁਸਤ ਆਦਮੀ ਹੀ ਇਹ ਖੇਡ ਖੇਡਦੇ ਹਨ।

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-02-30-39, ਹਵਾਲੇ/ਟਿੱਪਣੀਆਂ: ਹ. ਪੁ. –ਪੰ. -ਰੰਧਾਵਾ: 147;ਪੰ. ਲੋ. ਵਿ. ਕੋ. : 806

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.