ਸਫ਼ੀਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਫ਼ੀਰ [ਵਿਸ਼ੇ] ਦੂਜੇ ਦੇਸ਼ ਵਿੱਚ ਕਿਸੇ ਦੇਸ਼ ਦਾ ਪ੍ਰਤਿਨਿਧ, ਰਾਜਦੂਤ, ਏਲਚੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2210, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਫ਼ੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫ਼ੀਰ. ਅ਼ ਸੰਗ੍ਯਾ—ਸਿਫ਼ਾਰਤ (ਵਕਾਲਤ) ਕਰਨ ਵਾਲਾ. ਏਲਚੀ. ਰਾਜਦੂਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਫ਼ੀਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ambassador_ਸਫ਼ੀਰ: ਇਕ ਪ੍ਰਭਤਾਧਾਰੀ ਰਾਜ ਵਲੋਂ ਦੂਜੇ ਪ੍ਰਭਤਾਧਾਰੀ ਰਾਜ ਨੂੰ ਭੇਜਿਆ ਗਿਆ ਰਾਜਦੂਤ। ਸਫ਼ੀਰ ਨੂੰ ਉਸ ਰਾਜ ਦੇ ਮੁੱਖੀ ਦਾ ਜ਼ਾਤੀ ਪ੍ਰਤੀਨਿਧ ਸਮਝਿਆ ਜਾਂਦਾ ਹੈ ਜੋ ਉਸ ਨੂੰ ਕਿਸੇ ਦੂਜੇ ਰਾਜ ਵਿਚ ਭੇਜਦਾ ਹੈ। ਇਸ ਹੀ ਕਾਰਨ ਉਹ ਵਿਸ਼ੇਸ਼ ਸਨਮਾਨ ਦਾ ਹੱਕਦਾਰ ਹੁੰਦਾ ਹੈ ਅਤੇ ਉਸ ਨੂੰ ਕਈ ਤਰ੍ਹਾਂ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੁੰਦੇ ਹਨ। ਕਿਸੇ ਵਿਅਕਤੀ ਨੂੰ ਕਿਸੇ ਬਦੇਸ਼ੀ ਮੁਲਕ ਵਿਚ ਸਫ਼ੀਰ ਦੇ ਤੌਰ ਤੇ ਭੇਜਣ ਤੋਂ ਪਹਿਲਾਂ ਆਮ ਤੌਰ ਤੇ ਸਬੰਧਤ ਬਦੇਸ਼ੀ ਮੁਲਕ ਦੀ ਸਰਕਾਰ ਤੋਂ ਉਸ ਵਿਅਕਤੀ ਦੇ ਮੁਨਾਸਬ ਹੋਣ ਬਾਰੇ ਪੁੱਛ ਲਿਆ ਲਿਆ ਜਾਂਦਾ ਹੈ। ਜੇ ਕੋਈ ਮੁਲਕ ਕਿਸੇ ਵਿਅਕਤੀ ਨੂੰ ਪਰਵਾਨ ਨਾ ਕਰੇ ਤਾਂ ਉਸ ਲਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਅਪਰਵਾਨਗੀ ਦੇ ਕਾਰਨ ਦੱਸੇ। ਨਿਯੁਕਤ ਕੀਤੇ ਜਾਣ ਉਪਰੰਤ ਸਬੰਧਤ ਵਿਅਕਤੀ ਨੂੰ ਵਿਸ਼ਵਾਸਪੱਤਰ (Letter of credence) ਦਿੱਤਾ ਜਾਂਦਾ ਹੈ ਜੋ ਉਹ ਉਸ ਬਦੇਸ਼ੀ ਰਾਜ ਦੇ ਮੁੱਖੀ ਨੂੰ ਆਪਣੀ ਪਛਾਣ ਦੇ ਤੌਰ ਤੇ ਪੇਸ਼ ਕਰਦਾ ਹੈ। ਸਫ਼ੀਰ ਨੂੰ ਬਦੇਸ਼ੀ ਮੁਲਕ ਵਿਚ ਅਨੇਕ ਕਿਸਮ ਦੇ ਕਰਤਵ ਨਿਭਾਉਣੇ ਪੈਂਦੇ ਹਨ। ਉਹ ਸਬੰਧਤ ਬਦੇਸ਼ੀ ਮੁਲਕ ਵਿਚ ਆਪਣੇ ਰਾਜ ਦਾ ਬੁਲਾਰਾ ਮੰਨਿਆ ਜਾਂਦਾ ਹੈ। ਉਸ ਦਾ ਫ਼ਰਜ਼ ਹੁੰਦਾ ਹੈ ਕਿ ਉਸ ਬਦੇਸ਼ੀ ਮੁਲਕ ਵਿਚ ਆਪਣੇ ਰਾਜ ਦੇ ਹਿੱਤਾਂ ਬਾਰੇ ਆਪਣੀ ਸਰਕਾਰ ਨੂੰ ਇਤਲਾਹ ਦਿੰਦਾ ਰਹੇ ਅਤੇ ਉਸ ਬਦੇਸ਼ੀ ਮੁਲਕ ਵਿਚ ਰਹਿ ਰਹੇ ਆਪਣੇ ਦੇਸ਼ ਵਾਸੀਆਂ ਦੀ ਹਿਫ਼ਾਜ਼ਤ ਕਰੇ ਅਤੇ ਜਦੋਂ ਆਪਣੀ ਸਰਕਾਰ ਵਲੋਂ ਉਸ ਨੂੰ ਕੁਲੀ ਇਖ਼ਤਿਆਰ ਦਿੱਤੇ ਜਾਣ ਤਾਂ ਉਸ ਸਬੰਧ ਵਿਚ ਸੰਧੀ ਕਰਨ ਲਈ ਗੱਲਬਾਤ ਕਰੇ। ਜਿਸ ਬਦੇਸ਼ੀ ਮੁਲਕ ਵਿਚ ਉਹ ਸਫ਼ੀਰ ਦੇ ਤੌਰ ਤੇ ਕੰਮ ਕਰ ਰਿਹਾ ਹੁੰਦਾ ਹੈ, ਉਸ ਵਿਚ ਉਹ ਉਸ ਦੇਸ਼ ਦੀ ਦੀਵਾਨੀ ਅਤੇ ਫ਼ੌਜਦਾਰੀ ਅਧਿਕਾਰਤਾ ਤੋਂ ਮੁਕਤ ਹੁੰਦਾ ਹੈ ਅਤੇ ਉਸ ਦੇ ਸਰੀਰ ਦੇ ਵਿਰੁਧ ਹਿੰਸਕ ਕਾਰਵਾਈ ਨਹੀਂ ਕੀਤੀ ਜਾ ਸਕਦੀ। ਉਸ ਦਾ ਨਿਵਾਸ ਅਤੇ ਦਫ਼ਤਰ ਉਸ ਦੇਸ਼ ਦਾ ਰਾਜ-ਖੇਤਰ ਮੰਨਿਆਂ ਜਾਂਦਾ ਹੈ ਜਿਸ ਦੀ ਉਹ ਪ੍ਰਤੀਨਿਧਤਾ ਕਰ ਰਿਹਾ ਹੁੰਦਾ ਹੈ। ਇਸ ਹੀ ਮਿੱਥ ਦੇ ਆਧਾਰ ਤੇ ਬਦੇਸ਼ੀ ਮੁਲਕ ਵਿਚ ਸਫ਼ਾਰਤੀ ਨੌਕਰੀ ਦੇ ਦੌਰਾਨ ਉਸ ਦੇ ਘਰ ਜਨਮੇਂ ਬੱਚੇ ਆਪਣੇ ਪਿਤਾ ਦੀ ਨਾਗਰਿਕਤਾ ਦੇ ਹੱਕਦਾਰ ਹੁੰਦੇ ਹਨ। ਉਸ ਦੇ ਸਫ਼ਾਰਤਖ਼ਾਨੇ ਵਿਚ ਕੰਮ ਕਰਨ ਵਾਲੇ ਉਸ ਦੇ ਆਪਣੇ ਦੇਸ਼ ਵਾਸੀ ਉਸ ਬਦੇਸ਼ੀ ਮੁਲਕ ਦੇ ਆਮ ਅਦਾਲਤੀ ਹੁਕਮਨਾਮਿਆਂ ਦੇ ਤਾਬੇ ਨਹੀਂ ਹੁੰਦੇ। ਰਾਜਸੀ, ਇਨਕਲਾਬ ਜਾਂ ਹੋਰ ਇਸ ਕਿਸਮ ਦੇ ਉੱਥਲ ਪੁੱਥਲ ਦੇ ਸਮੇਂ ਉਹ ਆਪਣੇ ਸਫ਼ਾਰਤਖ਼ਾਨੇ ਵਿਚ ਰਾਜਸੀ ਸ਼ਰਨਾਰਥੀਆਂ ਨੂੰ ਸ਼ਰਨ ਦੇ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.