ਸੰਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਗ 1 [ਨਾਂਇ] ਸ਼ਰਮ , ਲਾਜ , ਹਯਾ 2 [ਨਾਂਪੁ] ਸਾਥ, ਨੇੜਤਾ; [ਕਿਵਿ] ਨਾਲ਼, ਸਮੇਤ, ਕੋਲ਼ 3 [ਨਾਂਪੁ] ਪੱਥਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਗ. ਵ੍ਯ—ਸਾਥ. ਨਾਲ. “ਜਿਸ ਕੇ ਸੰਗ ਨ ਕਛੂ ਅਲਾਈ.” (ਨਾਪ੍ਰ) ੨ ਸੰਗ੍ਯਾ—ਮਿਲਾਪ. ਸੰਬੰਧ. “ਹਰਿ ਇਕ ਸੈ ਨਾਲਿ ਮੈ ਸੰਗ.” (ਵਾਰ ਰਾਮ ੨ ਮ: ੫) ੩ ਸਾਥੀਆਂ ਦਾ ਗਰੋਹ. ਮੰਡਲੀ. ਜਮਾਤ. ਟੋਲਾ. ਸੰ. संङ्घ—ਸੰਘ. “ਸੰਗ ਚਲਤ ਹੈ ਹਮ ਭੀ ਚਲਨਾ.” (ਸੂਹੀ ਰਵਿਦਾਸ) “ਘਰ ਤੇ ਚਲ੍ਯੋ ਸੰਗ ਕੇ ਸੰਗ.” (ਗੁਪ੍ਰਸੂ) ੪ ਸ਼ੰਕਾ. ਲੱਜਾ. ਸੰਕੋਚ. “ਮਨ ਪਾਪ ਕਰਤ ਤੂੰ ਸਦਾ ਸੰਗ.” (ਬਸੰ ਮ: ੫) ੫ ਸੰਸਾ. ਸ਼ੱਕ. “ਸਾਧੁ ਸੰਗਿ ਬਿਨਸੈ ਸਭ ਸੰਗ.” (ਸੁਖਮਨੀ) ੬ ਫ਼ਾ ਪੱਥਰ. “ਹਮ ਪਾਪੀ ਸੰਗ ਤਰਾਹ.” (ਮ: ੪ ਵਾਰ ਕਾਨ) ੭ ਫ਼ਾ ਸ਼ੰਗ. ਡਾਕੂ. ਫੰਧਕ. “ਜਮ ਸੰਗ ਨ ਫਾਸਹਿ.” (ਮਾਰੂ ਸੋਲਹੇ ਮ: ੫) ਜਮ ਫੰਧਕ ਫਸਾਊਗਾ ਨਹੀਂ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਗ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਗ, ੧. (ਫ਼ਾਰਸੀ) / ਪੁਲਿੰਗ : ਪੱਥਰ
–ਸੰਗ ਸੁਰਮਾ, ਪੁਲਿੰਗ : ਕਾਲਾ ਪੱਥਰ ਜਿਸ ਦਾ ਸੁਰਮਾ ਬਣਦਾ ਹੈ
–ਸੰਗ ਕਾਰਾ, (ਫ਼ਾਰਸੀ : ਸੰਗੇਖਾਰਾ) / ਪੁਲਿੰਗ : ਇਕ ਤਰ੍ਹਾਂ ਦਾ ਕਰੜਾ ਅਤੇ ਭਾਰਾ ਪੱਥਰ
–ਸੰਗਚੂਰਾ, ਪੁਲਿੰਗ : ਤੋੜਕੇ ਬਰੀਕ ਕੀਤਾ ਹੋਇਆ ਪੱਥਰ
–ਸੰਗ ਜਰਾਹ, (ਫ਼ਾਰਸੀ) / ਪੁਲਿੰਗ : ੧. ਇਕ ਤਰ੍ਹਾਂ ਦਾ ਪੱਥਰ ਜਿਸ ਦੀ ਕਲੀ ਸਾੜੀਦੀ ਹੈ ਤੇ ਜਿਸ ਦਾ ਪਲਾਸਟਰ ਔਫ ਪੈਰਸ ਬਣਦਾ ਹੈ; ੨. ਇਕ ਕਿਸਮ ਦਾ ਪੱਥਰ ਜਿਸ ਨੂੰ ਪੀਹ ਕੇ ਭੁੱਕਣ ਅਤੇ ਖਾਣ ਨਾਲ ਲਹੂ ਬੰਦ ਹੋ ਜਾਂਦਾ ਹੈ
–ਸੰਗ ਤਰਾਸ਼, (ਫ਼ਾਰਸੀ) / ਪੁਲਿੰਗ : ਪੱਥਰ ਕੱਟਣ ਵਾਲਾ, ਪੱਥਰ ਘਾੜਾ, ਪੱਥਰ ਦੀਆਂ ਮੂਰਤਾਂ ਬਣਾਉਣ ਵਾਲਾ
–ਸੰਗ ਤਰਾਸ਼ੀ, (ਫ਼ਾਰਸੀ) / ਇਸਤਰੀ ਲਿੰਗ : ਪੱਥਰ ਕੱਟਣ ਦਾ ਪੇਸ਼ਾ, ਬੁੱਤ ਤਰਾਸ਼ੀ ਬੁਤਸਾਜ਼ੀ
–ਸੰਗ ਦਿਲ ਵਿਸ਼ੇਸ਼ਣ / ਪੁਲਿੰਗ : ਪੱਥਰ ਦਿਲ, ਨਿਰਦਈ, ਜ਼ਾਲਮ, ਬੇਰਹਿਮ, ਬੇਤਰਸ
–ਸੰਗ ਦਿਲੀ, (ਫ਼ਾਰਸੀ) / ਇਸਤਰੀ ਲਿੰਗ : ਪੱਥਰਦਿਲੀ, ਨਿਰਦਈਪੁਣਾ, ਬੇਰਹਿਮੀ
–ਸੰਗ ਮੁਰਦਾਰ, ਸੰਗ ਮੁਰਦਾ, (ਫ਼ਾਰਸੀ) / ਪੁਲਿੰਗ : ਮੁਰਦਾ ਸੰਗ, ਇੱਕ ਦਵਾਈ
–ਸੰਗ ਮਰਮਰ, (ਫ਼ਾਰਸੀ) / ਪੁਲਿੰਗ : ਇਕ ਤਰ੍ਹਾਂ ਦਾ ਚਿੱਟਾ ਕੂਲਾ ਪੱਥਰ
–ਸੰਗ ਮੂਸਾ, (ਫ਼ਾਰਸੀ) / ਪੁਲਿੰਗ : ਇਕ ਤਰ੍ਹਾਂ ਦੀ ਸਖਤ ਮਿੱਟੀ ਦੀ ਸਿਲ, ਇੱਕ ਤਰ੍ਹਾਂ ਦਾ ਕਾਲਾ ਪੱਥਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 10003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-05-02-54-50, ਹਵਾਲੇ/ਟਿੱਪਣੀਆਂ:
ਸੰਗ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਗ, ਪੁਲਿੰਗ : ਸਾਥ, ਮੇਲ ਯਾਤਰੂਆਂ ਦੀ ਟੋਲੀ, ਕਾਫ਼ਲਾ, ਕਿਰਿਆ ਵਿਸ਼ੇਸ਼ਣ : ਨਾਮ, ਨਾਲ ਨਾਲ
–ਸੰਗਸਾਥ, ਪੁਲਿੰਗ : ਦੋਸਤੀ, ਮਿਤਰਾਦਾਰੀ, ਮੇਲਜੋਲ
–ਸਗਜਾਤੀ, ਪੁਲਿੰਗ : ਸਾਥੀ, ਹਮਰਾਹੀ, ਦੋਸਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 10002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-05-02-55-39, ਹਵਾਲੇ/ਟਿੱਪਣੀਆਂ:
ਸੰਗ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਗ, ਇਸਤਰੀ ਲਿੰਗ : ਸ਼ਰਮ, ਲੱਜਿਆ, ਸੰਕੋਚ
–ਸੰਗ ਖੁਲ੍ਹਣਾ, ਮੁਹਾਵਰਾ : ਸ਼ਰਮ ਲਹਿਣਾ, ਗੁਸਤਾਖ ਹੋਣਾ, ਖੁੱਲ੍ਹੇ ਡੁੱਲ੍ਹੇ ਵਰਤਣਾ, ਆਉਣ ਜਾਣ ਹੋ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 10001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-05-03-34-52, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First