ਸੰਤੋਖ ਦਾਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਤੋਖ ਦਾਸ. ਦੇਖੋ, ਅਖਾੜਾ ੫, ਪ੍ਰੀਤਮ ਦਾਸ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1625, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਤੋਖ ਦਾਸ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸੰਤੋਖ ਦਾਸ: ਉਦਾਸੀ ਸੰਪ੍ਰਦਾਇ ਦੇ ਸੰਗਤ ਸਾਹਿਬ (ਭਾਈ ਫੇਰੂ ਸੁੱਚੀ ਦਾੜ੍ਹੀ) ਦੀ ਸ਼ਾਖਾ ਦੇ ਇਕ ਕਰਨੀ ਵਾਲੇ ਸਾਧ ਜਿਨ੍ਹਾਂ ਨੇ ਮਹੰਤ ਪ੍ਰੀਤਮ ਦਾਸ ਨਿਰਬਾਣ ਨਾਲ ਮਿਲ ਕੇ ਸੰਨ 1781-84 ਈ. ਦੌਰਾਨ ਦਰਬਾਰ ਸਾਹਿਬ ਦੇ ਸਰੋਵਰ ਵਿਚ ਜਲ ਪਾਣ ਲਈ ਸਰਕਾਰੀ (ਸ਼ਾਹੀ) ਨਹਿਰ ਤੋਂ ‘ਹਸਲੀ ’ ਲਿਆਉਂਦੀ ਤਾਂ ਜੋ ਪਾਣੀ ਦੀ ਵਿਵਸਥਾ ਨਿਰੰਤਰ ਬਣੀ ਰਹੇ। ਇਸ ਨੇ ਸੰਨ 1781 ਈ. ਵਿਚ ਸਰੋਵਰ ਦੇ ਉਤਰ- ਪੂਰਬ ਕੋਨੇ ਵਲ ਅਖਾੜਾ ਕਾਇਮ ਕੀਤਾ ਅਤੇ ਬੋਹੜ ਦਾ ਇਕ ਬ੍ਰਿਛ ਲਗਾਇਆ। ਮਹੰਤ ਸੰਤੋਖਦਾਸ ਦੇ ਚੇਲੇ ਬ੍ਰਹਮ ਸਾਹਿਬ ਨੇ ਉਸ ਬੋਹੜ ਹੇਠਾਂ ਬੈਠ ਕੇ ਬਹੁਤ ਤਪਸਿਆ ਕੀਤੀ, ਜਿਸ ਕਰਕੇ ਉਸ ਬ੍ਰਿਛ ਦਾ ਨਾਂ ‘ਬ੍ਰਹਮ-ਬੂਟਾ’ ਪ੍ਰਚਲਿਤ ਹੋ ਗਿਆ ਅਤੇ ਉਸੇ ਦੇ ਨਾਂ’ਤੇ ਅਖਾੜੇ ਦਾ ਨਾਂ ਵੀ ‘ਬ੍ਰਹਮ ਬੂਟਾ ’ ਪੈ ਗਿਆ।
ਸੰਤੋਖ ਦਾਸ ਅਤੇ ਉਸ ਦੇ ਹਮ-ਖ਼ਿਆਲ ਉਦਾਸੀ ਸੰਤਾਂ ਦਾ ਪੰਚਾਇਤੀ ਅਖਾੜੇ ਵਾਲਿਆਂ ਨਾਲ ਵਿਰੋਧ ਹੋ ਜਾਣ ਕਰਕੇ ਉਨ੍ਹਾਂ ਨੇ ਆਪਣਾ ਵਖਰਾ ਅਖਾੜਾ ‘ਸ੍ਰੀ ਗੁਰ ਨਇਆ ਅਖਾੜਾ ਉਦਾਸੀ’ ਸਥਾਪਿਤ ਕਰ ਲਿਆ, ਜੋ ਬਾਦ ਵਿਚ ਉਦਾਸੀਆਂ ਦਾ ਛੋਟਾ ਅਖਾੜਾ ਵਜੋਂ ਪ੍ਰਸਿੱਧ ਹੋਇਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਸੰਤੋਖ ਦਾਸ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਤੋਖ ਦਾਸ : ‘ਸੰਗਤ ਸਾਹਿਬ ਕੇ` ਨਾਂ ਦੀ ਉਪ-ਸੰਪਰਦਾਇ ਦੇ ਇਕ ਉਦਾਸੀ ਸੰਤ ਜਿਹੜੇ ਅੰਮ੍ਰਿਤਸਰ ਵਿਖੇ ਪਾਵਨ ਸਰੋਵਰਾਂ ਵਾਸਤੇ ਨਿਰੰਤਰ ਜਲ ਪੁਚਾਉਣ ਦਾ ਪ੍ਰਬੰਧ ਕਰਨ ਲਈ ਸ਼ਾਹੀ ਨਹਿਰ (ਸਿੰਜਾਈ ਨਹਿਰ) ਤੋਂ ਹੰਸਲੀ ਬਣਾਉਣ ਦੀ ਸੇਵਾ ਕਰਨ ਕਰਕੇ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਯਾਦ ਕੀਤੇ ਜਾਂਦੇ ਹਨ। ਇਹ ਯਾਦਗਾਰੀ ਕੰਮ ਇਹਨਾਂ ਨੇ ਉਦਾਸੀ ਮਹੰਤ ਪ੍ਰੀਤਮ ਦਾਸ ਨਾਲ ਰਲ ਕੇ 1781-84 ਵਿਚ ਕੀਤਾ ਸੀ। ਪ੍ਰੀਤਮ ਦਾਸ ਵਾਂਗ ਸੰਤੋਖ ਦਾਸ ਨੇ ਵੀ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦੇ ਨਿਕਟ ਇਕ ਅਖਾੜਾ ਕਾਇਮ ਕੀਤਾ। ਇਸ ਅਖਾੜੇ ਨੂੰ ਸੰਤੋਖ ਦਾਸ ਦੇ ਉਤਰਾਧਿਕਾਰੀ ਬ੍ਰਹਮਦਾਸ ਜਾਂ ਬ੍ਰਹਮ ਸਾਹਿਬ ਦੇ ਨਾਂ ਉੱਤੇ ‘ਬ੍ਰਹਮ ਬੂਟਾ` ਨਾਂ ਨਾਲ ਜਾਣਿਆ ਜਾਂਦਾ ਹੈ। ਕਾਫ਼ੀ ਸਮੇਂ ਮਗਰੋਂ ਸੰਤੋਖ ਦਾਸ ਅਤੇ ਇਹਨਾਂ ਦੇ ਉਪ-ਸੰਪਰਦਾਇ ਦੇ ਸੰਤਾਂ ਦੀ ਕੇਂਦਰੀ ਉਦਾਸੀ ਸੰਸਥਾ , ਅਰਥਾਤ ਪੰਚਾਇਤੀ ਅਖਾੜਾ ਨਾਲ ਮਤ-ਭੇਦ ਪੈਦਾ ਹੋ ਗਏ ਅਤੇ ਸੰਨ 1840 ਵਿਚ ਇਹਨਾਂ ਦੀ ਅਗਵਾਈ ਅਧੀਨ ‘ਸ੍ਰੀ ਗੁਰ ਨਯਾ ਅਖਾੜਾ ਉਦਾਸੀਨ` ਨਾਂ ਦੀ ਇਕ ਵਖਰੀ ਸੰਸਥਾ ਹੋਂਦ ਵਿਚ ਆਈ। ਇਸ ਨਵੀਂ ਸੰਸਥਾ ਦਾ ਆਮ ਪ੍ਰਚਲਿਤ ਨਾਂ ‘ਉਦਾਸੀਆਂ ਦਾ ਛੋਟਾ ਅਖਾੜਾ` ਹੈ।
ਲੇਖਕ : ਸ.ਸ.ਅ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First