ਸੰਪਤਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਤਾ ਸੰ. संपद्-सम्पत्ति. ਸੰਗ੍ਯਾ—(ਸੰ—ਪਦੑ) ਬਹੁਤ ਪਦਵੀ. ਵਡਾ ਐਸ਼੍ਵਰਯ. “ਸੰਪਤ ਹਰਖ ਨ ਆਪਤ ਦੂਖਾ.” (ਗਉ ਮ: ੫) “ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ.” (ਤਿਲੰ ਮ: ੯) ੨ ਕ੍ਰਿ. ਵਿ—साम्प्रत—ਸਾਂਪ੍ਰਤ ਦੀ ਥਾਂ ਭੀ ਸੰਪਤਾ ਸ਼ਬਦ ਆਇਆ ਹੈ, ਜਿਸ ਦਾ ਅਰਥ ਹੈ—ਯੋਗ੍ਯ ਰੀਤਿ ਨਾਲ. ਠੀਕ ਤੌਰ ਪੁਰ. ਹੁਣ ਇਸ ਵੇਲੇ. “ਪਤ੍ਰ ਭੁਰਜੇਣ ਝੜੀਅੰ, ਨਹ ਜੜੀਅੰ ਪੇਡ ਸੰਪਤਾ.” (ਗਾਥਾ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਪਤਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੰਪਤਾ (ਸੰ.। ਦੇਖੋ , ਸੰਪਤ। ਬ੍ਰਿਛ ਦੀ ਸੰਪਤ ਪੱਤ੍ਰ ਫਲ ਫੁਲ ਹਨ ਜੋ ਟਾਹਣੀਆਂ ਨਾਲ ਲਗਦੇ ਹਨ, ਇਸ ਕਰ ਕੇ ਟਾਹਣੀਆਂ ਨੂੰ ਸੰਪਤਾ ਕਹ ਦੇਂਦੇ ਹਨ) ਟਹਿਣੀਆਂ। ਯਥਾ-‘ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ’। ਦੇਖੋ, ‘ਭੁਰਿਜੇਣ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1481, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First