ਸੰਸੂਚਨਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Communication_ਸੰਸੂਚਨਾ: ਸੰਸੂਚਨਾ ਸ਼ਬਦ ਦੀ ਜਿਨ੍ਹਾਂ ਅਰਥਾਂ ਵਿਚ ਨਿਵਾਰਕ ਨਜ਼ਰਬੰਦੀ ਐਕਟ ਵਿਚ ਵਰਤੋਂ ਕੀਤੀ ਗਈ ਹੈ ਉਹ ਨਜ਼ਰਬੰਦ ਨੂੰ ਇਸ ਯੋਗ ਬਣਾਉਂਦੇ ਹਨ ਕਿ ਉਹ ਆਪਣੀ ਨਜ਼ਰਬੰਦੀ ਦੇ ਵਿਰੁੱਧ ਪ੍ਰਭਾਵੀ ਪ੍ਰਤੀ-ਬੇਨਤੀ ਕਰ ਸਕੇ , ਉਸ ਨੂੰ ਨਜ਼ਰਬੰਦੀ ਦੇ ਆਧਾਰਾਂ ਦਾ ਗਿਆਨ ਹੋਣਾ ਚਾਹੀਦਾ ਹੈ ਜੋ ਉਸ ਦੇ ਵਿਰੁਧ ਅਰੋਪਾਂ ਦੀ ਪ੍ਰਕ੍ਰਿਤੀ ਦੇ ਹੁੰਦੇ ਹਨ ਅਤੇ ਉਹ ਪ੍ਰਤੀਕੂਲ ਕਾਰਜ ਦਰਸਾਉਂਦੇ ਹਨ ਜੋ ਅਥਾਰਿਟੀ ਉਸ ਦੇ ਨਾਂ ਨਾਲ ਮਨਸੂਬ ਕਰਦੀ ਹੈ। ਇਸ ਪ੍ਰਸੰਗ ਵਿਚ ਸੰਸੂਚਨਾ ਦਾ ਮਤਲਬ ਹੈ ਨਜ਼ਰਬੰਦ ਨੂੰ ਉਨ੍ਹਾਂ ਸਭ ਆਧਾਰਾਂ ਦਾ ਇਤਨਾ ਕਾਫ਼ੀ ਗਿਆਨ ਦੇਣਾ ਜਿਨ੍ਹਾਂ ਤੇ ਨਜ਼ਰਬੰਦੀ ਦਾ ਹੁਕਮ ਆਧਾਰਤ ਹੈ। ਇਸ ਤਰ੍ਹਾਂ ਜਿਥੇ ਆਧਾਰ ਇਕ ਤੋਂ ਵੱਧ ਹਨ ਉੁਥੇ ਉਨ੍ਹਾਂ ਸਭ ਆਧਾਰਾਂ ਦਾ ਇਤਨਾ ਕਾਫ਼ੀ ਗਿਆਨ ਦੇਣਾ ਜਿਨ੍ਹਾਂ ਤੇ ਨਜ਼ਰਬੰਦੀ ਦਾ ਹੁਕਮ ਆਧਾਰਤ ਹੈ। ਇਸ ਤਰ੍ਹਾਂ ਜਿਥੇ ਆਧਾਰਾਂ ਵਿਚ ਭਾਸ਼ਣ ਸ਼ਾਮਲ ਹਨ ਜੋ ਮੁਲਜ਼ਮ ਨੇ ਵਖ-ਵਖ ਤਰੀਕਾਂ ਨੂੰ ਵਖ-ਵਖ ਮੌਕਿਆਂ ਤੇ ਦਿੱਤੇ ਹਨ, ਉਥੇ ਪੁਲਿਸ ਅਫ਼ਸਰ ਦੁਆਰਾ ਉਨ੍ਹਾਂ ਦਾ ਜ਼ਬਾਨੀ ਅਨੁਵਾਦ ਜਾਂ ਵਿਆਖਿਆ ਦਿੱਤੇ ਜਾਣ ਨੂੰ ਆਧਾਰ ਸੰਸੂਚਿਤ ਕਰਨਾ ਨਹੀਂ ਕਿਹਾ ਜਾ ਸਕਦਾ। ਇਸ ਪ੍ਰਸੰਗ ਵਿਚ ਸੰਸੂਚਨਾ ਦਾ ਅਰਥ ਹੋਵੇਗਾ ਉਨ੍ਹਾਂ ਤਥਾ ਅਤੇ ਹਾਲਾਤ ਦਾ ਪ੍ਰਭਾਵੀ ਗਿਆਨ ਦੇਣਾ ਜਿਨ੍ਹਾਂ ਤੇ ਨਜ਼ਰਬੰਦੀ ਦਾ ਹੁਕਮ ਆਧਾਰਤ ਹੈ।
ਕੀ ਹਰੇਕ ਨਜ਼ਰਬੰਦ ਨੂੰ ਅੰਗਰੇਜ਼ੀ ਭਾਸ਼ਾ ਵਿਚ, ਜੋ ਇਕ ਰਾਜ ਭਾਸ਼ਾ ਹੈ, ਆਧਾਰ ਸੰਸੂਚਿਤ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਸੰਵਿਧਾਨਕ ਲੋੜਾਂ ਦੀ ਪੂਰਤੀ ਕਰ ਦਿੱਤੀ ਗਈ ਹੈ? ਜੇ ਨਜ਼ਰਬੰਦ ਵਿਅਕਤੀ ਅੰਗਰੇਜ਼ੀ ਭਾਸ਼ਾ ਜਾਣਦਾ ਹੈ ਤਾਂ ਕੁਦਰਤੀ ਤੌਰ ਤੇ ਉਹ ਸਮਝ ਜਾਵੇਗਾ ਕਿ ਉਸ ਦੇ ਵਿਰੁਧ ਠੋਸ ਅਰੋਪ ਕੀ ਹੈ ਅਤੇ ਉਹ ਤੱਥ ਅਤੇ ਹਾਲਾਤ ਵੀ ਸਮਝ ਜਾਵੇਗਾ ਜਿਨ੍ਹਾਂ ਦੇ ਆਧਾਰ ਤੇ ਨਜ਼ਰਬੰਦੀ ਦਾ ਹੁਕਮ ਕੀਤਾ ਗਿਆ ਹੈ। ਪਰ ਅਜਿਹਾ ਵਿਅਕਤੀ ਜੋ ਅੰਗਰੇਜ਼ੀ ਭਾਸ਼ਾ ਨਹੀਂ ਜਾਣਦਾ ਉਸ ਦੀ ਸੂਰਤ ਵਿਚ ਸੰਵਿਧਾਨਕ ਲੋੜਾਂ ਪੂਰੀਆਂ ਕਰਨ ਲਈ ਜ਼ਰੂਰੀ ਹੈ ਕਿ ਉਸ ਨੂੰ ਨਜ਼ਰਬੰਦੀ ਦੇ ਆਧਾਰ ਉਸ ਭਾਸ਼ਾ ਵਿਚ ਜੋ ਉਹ ਸਮਝਦਾ ਹੈ ਅਤੇ ਉਸ ਲਿਪੀ ਵਿਚ ਦਿੱਤੇ ਜਾਣ ਜੋ ਉਹ ਪੜ੍ਹ ਸਕਦਾ ਹੈ।(ਏ ਆਈ ਆਰ 1962 ਐਸ ਸੀ 911)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First