ਸੱਕਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਕਾ (ਨਾਂ,ਪੁ) ਇੱਕੋ ਮਾਂ ਦਾ ਜਾਇਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੱਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਕਾ [ਨਾਂਪੁ] ਮਾਸ਼ਕੀ , ਕਹਾਰ , ਮਾਛੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਕਾ. ਅ਼ ਸੰਗ੍ਯਾ—ਬਹਿਸ਼ਤੀ. ਪਾਣੀ ਢੋਣ ਵਾਲਾ. ਕਹਾਰ. ਸੰ. सेक्तृ—ਸੇਕੑਤ੍ਰਿ. ਛਿੜਕਣ ਵਾਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14690, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਕਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੱਕਾ: ਮੁਸਲਮਾਨਾਂ ਦੀ ਇਕ ਜਾਤ ਹੈ। ਅਰਬੀ ਵਿਚ ‘ਸੱਕਾ’ ਸ਼ਬਦ ਦਾ ਅਰਥ ਪਾਣੀ ਭਰਨ ਵਾਲਾ ਹੈ। ਇਸ ਜਾਤੀ ਦੇ ਲੋਕ ਵੀ ਇਹੋ ਕੰਮ ਕਰਦੇ ਸਨ। ਪੁਰਾਣੇ ਸਮਿਆਂ ਵਿਚ ਬਾਦਸ਼ਾਹਾਂ, ਅਮੀਰਾਂ ਅਤੇ ਸਰਦਾਰਾਂ ਦੇ ਸ਼ਰਾਬਖ਼ਾਨਿਆਂ ਵਿਚ ਇਹ ਲੋਕ ‘ਸਾਕੀ’ ਦਾ ਕੰਮ ਸੰਭਾਲਦੇ ਸਨ। ਇਹ ਲੋਕ ਆਪਣਾ ਮੂਲ ਰਾਜਪੂਤਾਂ ਨੂੰ ਮੰਨਦੇ ਹਨ। ਇਹ ਗੱਲ ਇਨ੍ਹਾਂ ਦੇ ਕਈ ਗੋਤਾਂ ਤੋਂ ਜਿਵੇਂ ‘ਭੱਟੀ’ ‘ਪਨ-ਵਾਰਾਂ’, ‘ਤੂਰ’, ‘ਚੌਹਾਨ’ ਅਤੇ ‘ਭਲੀਮ’ ਤੋਂ ਵੀ ਸਾਬਤ ਹੁੰਦੀ ਹੈ। ‘ਪਨਵਾਰਾਂ ਉਪਜਾਤੀ (ਗੋਤ) ਵਾਲੇ ਆਪਣੇ ਆਪ ਨੂੰ ਰਾਜਾ ਜਗਦੇਵ ਦੀ ਔਲਾਦ ਦੱਸਦੇ ਹਨ। ਵਿਆਹ-ਸ਼ਾਦੀਆਂ ਵਿਚ ਪਹਿਲਾਂ ਪਹਿਲ ਤਾਂ ਇਹ ਰਾਜਪੂਤ ‘ਸੱਕਾ’ ਚਾਰ ਗੋਤ ਰੱਖਦੇ ਸਨ ਪਰ ਹੁਣ ਇਹ ਮੁਸਲਮਾਨੀ ਅਸੂਲਾਂ ਤੇ ਚੱਲਣ ਲੱਗ ਪਏ ਹਨ। ਕਰੇਵਾ ਅਤੇ ਬਹੁ-ਇਸਤਰੀ ਸ਼ਾਦੀ ਦੀ ਪ੍ਰਥਾ ਆਮ ਹੈ। ਇਨ੍ਹਾਂ ਵਿਚੋਂ ਕੁਝ ਕੁ ਆਪਣੇ ਆਪ ਨੂੰ ‘ਗੋਰੀਆ’ ਪਠਾਣ ਵੀ ਕਹਿੰਦੇ ਹਨ। ‘ਗੋਰੀਆ’ ਫਾਰਸੀ ਦੇ ਗੋਰ ਸ਼ਬਦ ਤੋਂ ਬਣਿਆ, ਜਿਸ ਦਾ ਮਤਲਬ ਕਬਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਉਪ-ਜਾਤੀ ਦਾ ਵੱਡਾ-ਵਡੇਰਾ ਮਰਨ ਉਪਰੰਤ ਕਬਰ ਵਿਚ ਪਈ ਮਾਂ ਤੋਂ ਪੈਦਾ ਹੋਇਆ ਸੀ ਜਿਸ ਕਰਕੇ ਉਸ ਦੀ ਸੰਤਾਨ ਦਾ ਨਾਂ ਗੋਰੀਆ ਪੈ ਗਿਆ। ਗੋਰੀਆ ਮੂਲ ਰੂਪ ਵਿਚ ਪਠਾਣਾਂ ਵਿਚੌਂ ਸੀ ਪਰ ਬਾਅਦ ਵਿਚ ਇਸ ਕਬੀਲੇ ਨੇ ਪਾਣੀ ਢੋਣ ਦਾ ਕਿੱਤਾ ਅਪਣਾ ਲਿਆ ਅਤੇ ਉਦੋਂ ਹੀ ਇਨ੍ਹਾਂ ਨੂੰ ‘ਸੱਕਾ’ ਕਿਹਾ ਜਾਣ ਲੱਗਾ। ‘ਸੱਕਾ’ ਕਬੀਲੇ ਦੇ ਕੁਝ ਕੁ ਪਰਿਵਾਰਾਂ ਨੂੰ ‘ਚਿੜੀਮਾਰ ਸੱਕਾ’ ਕਿਹਾ ਜਾਂਦਾ ਹੈ। ਇਨ੍ਹਾਂ ਲੋਕਾਂ ਦਾ ਅਸਲੀ ਕਿੱਤਾ ਪੰਛੀ ਫੜਨ ਦਾ ਸੀ ਪਰ ਕਿਉਂਕਿ ਇਹ ਆਪਣੇ ਨਾਲ ਮਸ਼ਕਾਂ ਵਿਚ ਪਾਣੀ ਭਰ ਕੇ ਲੈ ਜਾਇਆ ਕਰਦੇ ਸਨ ਤਾਂ ਇਨ੍ਹਾਂ ਨਾਲ ਵੀ ‘ਸੱਕਾ’ ਸ਼ਬਦ ਜੁੜ ਗਿਆ। ਅੱਜਕੱਲ੍ਹ ਇਹ ਲੋਕ ਖੇਤੀਬਾੜੀ ਵੀ ਕਰਦੇ ਹਨ। ਰੋਹਤਕ ਅਤੇ ਗੁੜਗਾਂਉਂ ਵਿਚ ਇਨ੍ਹਾਂ ਦੀ ਜੱਥੇਬੰਦੀ ਕਾਫ਼ੀ ਮਜਬੂਤ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਇਨ੍ਹਾਂ ਦੀ ਜੱਥੇਬੰਦੀ ਕਾਫ਼ੀ ਮਜ਼ਬੂਤ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਇਨ੍ਹਾਂ ਨੇ ਬਾਕਾਇਦਾ ਆਪਣੀ ਜਾਤ ਦੀਆਂ ਪੰਚਾਇਤਾਂ ਬਣਾਈਆਂ ਹੋਈਆਂ ਹਨ। ਵਿਸ਼ੇਸ਼ ਕਰ ਕੇ ਗੁੜਗਾਂਉ ਦੇ ਇਲਾਕੇ ਵਿਚ ‘ਸੱਕਾ’ ਪੰਚਾਇਤ ਦੇ ਮੁਖੀ ਨੂੰ ਚੌਧਰੀ (ਪ੍ਰਧਾਨ) ਕਹਿੰਦੇ ਹਨ, ਇਕ ਮੁਨਸਿਫ ਜਾਂ ਸਾਲਸ ਅਤੇ ਕਈ ਪਿਆਦੇ ਹੁੰਦੇ ਹਨ। ਇਨ੍ਹਾਂ ਪਿਆਦਿਆਂ ਦੀ ਗਿਣਤੀ ਪਿੰਡਾਂ ਅਨੁਸਾਰ ਵੱਧ-ਘੱਟ 20 ਤੋਂ 50 ਤਕ ਹੁੰਦੀ ਹੈ। ਲੌਹਾਰੂ ਜ਼ਿਲ੍ਹੇ ਵਿਚ ‘ਭਲੀਮ’ ਤੋਂ ਇਲਾਵਾ ਸੱਯਦ, ਕੁਰੈਸ਼ੀ, ਖੋਖਰ, ਤੁਰਕਮਾਨ, ਅਤੇ ‘ਖਾਏਂਚੀ’ ਗੋਤ ਵੀ ਇਸੇ ਜਾਤ ਨਾਲ ਸਬੰਧਤ ਹਨ। ਭਲੀਮ ਅਤੇ ਖਾਏਂਚੀ ਆਪਣਾ ਮੂਲ ਰਾਜਪੂਤਾਂ ਨੂੰ ਮੰਨਦੇ ਹਨ। ਸੱਯਦ ਤੇ ਕੁਰੈਸ਼ੀ ਵੀ ਆਪਣਾ ਸਬੰਧ ਇਨ੍ਹਾਂ ਜਾਤਾਂ ਨਾਲ ਜੋੜਦੇ ਹਨ। ਸੱਯਦ ਤੇ ਕੁਰੈਸ਼ੀ ਵੀ ਆਪਣਾ ਸਬੰਧ ਇਨ੍ਹਾਂ ਜਾਤਾਂ ਨਾਲ ਜੋੜਦੇ ਹਨ। ਇਸ ਇਲਾਕੇ ਦੇ ਗੋਰੀ ਆਪਣੇ ਆਪ ਨੂੰ ਪਠਾਣਾਂ ਨਾਲ ਜੋੜਦੇ ਹਨ ਅਤੇ ਉਹ ਖਵਾਜਾ-ਖਿਜਰ ਦੀ ਪੂਜਾ ਕਰਦੇ ਹਨ। ਜੇ ਕਰ ਕਿਸੇ ਮਸ਼ਕ ਨੂੰ ਚੂਹਾ ਟੁੱਕ ਜਾਵੇ ਤਾਂ ਇਸ ਨੂੰ ਇਹ ਮਸ਼ਕ ਦੇ ਮਾਲਕ ਦੀ ਬਦਕਿਸਮਤੀ ਜਾਂ ਉਸ ਦੇ ਰੰਗ ਵਿਚ ਭੰਗ ਪੈਣਾ ਗਿਣਦੇ ਹਨ।ਹ.ਪੁ. – ਗ. ਟ੍ਰ. ਕਾ. 3:380


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਸੱਕਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਕਾ, ਫ਼ਾਰਸੀ / ਪੁਲਿੰਗ : ਪਾਣੀ ਭਰਨ ਵਾਲਾ, ਮਾਸ਼ਕੀ, ਕਹਾਰ, ਬਹਿਸ਼ਤੀ, ਮਾਛੀ

–ਸੱਕੇ ਦੀ ਬਾਦਸ਼ਾਹੀ, ਅਖੌਤ : ਥੋੜੇ ਦਿਨਾਂ ਦੀ ਹਕੂਮਤ, ਨਿਜ਼ਾਮ ਸੱਕੇ ਨੇ ਹਮਾਯੂੰ ਨੂੰ ਡੁੱਬਣ ਤੋਂ ਬਚਾਇਆ ਅਤੇ ਇਨਾਮ ਵਿਚ ਉਸ ਨੂੰ ਤਿੰਨ ਦਿਨ ਦੀ ਹਕੂਮਤ ਮਿਲੀ ਜਿਸ ਵਿਚ ਉਸ ਨੇ ਆਪਣੀ ਮਸ਼ਕ ਦੇ ਚੰਮ ਦਾ ਸਿੱਕਾ ਚਲਾਇਆ ਸੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-04-30-03-30-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.