ਸੱਚਾ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸੱਚਾ (ਨਾਂ,ਪੁ) ਘੜਾ  ਟਿਕਾਉਣ ਲਈ ਲੱਕੜ  ਦਾ ਬਣਾਇਆ ਚੌਕੋਰ ਢਾਂਚਾ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਸੱਚਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸੱਚਾ 1 [ਵਿਸ਼ੇ] ਠੀਕ, ਦਰੁਸਤ, ਸਹੀ, ਯਥਾਰਥਿਕ; ਧਰਮੀ, ਨਿਆਈਂ , ਮੁਨਸਫ਼  2 [ਨਾਂਪੁ] ਢਾਂਚਾ, ਬਣਤਰ, ਬਰਤਨ  ਆਦਿ ਰੱਖਣ ਵਾਲ਼ਾ  ਸਟੈਂਡ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਸੱਚਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਸੱਚਾ. ਵਿ—ਸਤ੍ਯਵਾਦੀ. ਝੂਠ  ਦਾ ਤ੍ਯਾਗੀ। ੨ ਨਿੱਤ ਹੋਣ ਵਾਲਾ। ੩ ਬਿਨਾ ਮਿਲਾਵਟ. ਖਰਾ । ੪ ਸੰਗ੍ਯਾ—ਕਰਤਾਰ। ੫ ਦੇਖੋ, ਸਚਾ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
      
      
   
   
      ਸੱਚਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਸੱਚਾ, ਵਿਸ਼ੇਸ਼ਣ : ੧. ਠੀਕ, ਸਹੀ, ਯਥਾਰਥ; ਧਰਮੀ, ਨਿਆਂ ਕਰਨ ਵਾਲਾ, ਮੁਨਸਫ਼ੀ ਕਰਨ ਵਾਲਾ
	–ਸੱਚਾ ਸ਼ਬਦ, ਪੁਲਿੰਗ : ਗੁਰ ਉਪਦੇਸ਼, ਗੁਰਵਾਕ, ਯਥਾਰਥ ਬਚਨ, ਅਨਹਦ ਸ਼ਬਦ
	–ਸੱਚਾ ਪਾਤਸ਼ਾਹ, ਪੁਲਿੰਗ : ਸਤਿਗੁਰ, ਪਰਮੇਸ਼ਰ
	–ਸੱਚਾ ਲੋਕ, ਪੁਲਿੰਗ : ਸੱਚ ਖੰਡ
	–ਸੱਚੇ ਘਰ ਜਾਣਾ, ਮੁਹਾਵਰਾ : ਪਰਮ ਪਦ ਦੀ ਪਰਾਪਤੀ ਹੋਣਾ, ਮੌਤ ਹੋਣਾ, ਮਰ ਜਾਣਾ, ਪਰਲੋਕ ਸਿਧਾਰਨਾ, ਪਰਲੋਕ ਗਮਨ ਕਰਨਾ, ਅੰਤਰ ਧਿਆਨ ਹੋਣਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-03-32-52, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First