ਸੱਥਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਥਰ (ਨਾਂ,ਪੁ) 1 ਮੌਤ ਉਪਰੰਤ ਪਰਿਵਾਰ ਵਲੋਂ ਸੋਗ ਕਰਨ ਲਈ ਸੌਣ ਹਿਤ ਭੋਂਏਂ ਤੇ ਵਿਛਾਇਆ ਕੱਖ-ਪਰਾਲ ਦਾ ਬਿਸਤਰ 2 ਖੇਤ ਵਿੱਚ ਪਈ ਵੱਢ੍ਹੀ ਹੋਈ ਫ਼ਸਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੱਥਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਥਰ 1 [ਨਾਂਪੁ] ਫੂਹੜ ਦੀ ਵਿਛਾਈ, ਕੱਖਾਂ ਦਾ ਬਿਸਤਰਾ 2 [ਨਾਂਪੁ] ਮਰਗਤ ਸਮੇਂ ਭੁੰਜੇ ਬੈਠਣ ਜਾਂ ਸੌਣ ਦਾ ਭਾਵ, ਫੂਹੜੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੱਥਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਥਰ. ਸ-ਥਿਰਾ. ਭੂਮਾਸਨ। ੨ ਕ੍ਰਿ. ਵਿ—ਭੁੰਞੇ. ਜਮੀਨ ਤੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸੱਥਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੱਥਰ : ਕਿਸੇ ਰਿਸ਼ਤੇਦਾਰ ਦੀ ਮੌਤ ਤੇ, ਹਿੰਦੂਆਂ ਅਤੇ ਸਿੱਖਾਂ ਵਿਚ ਪਰਿਵਾਰ ਦੇ ਸਾਰੇ ਲੋਕ ਕਿਰਿਆ ਕਰਮ ਜਾਂ ਦਸਾਹੀ ਤਕ, ਦਿਨ ਅਤੇ ਰਾਤ ਨੂੰ ਜ਼ਮੀਨ ਉੱਪਰ ਕੱਪੜਾ ਵਿਛਾ ਕੇ ਬੈਠਦੇ ਅਤੇ ਸੌਂਦੇ ਹਨ। ਇਸ ਰਸਮ ਨੂੰ ਸੱਥਰ ਪੈਣਾ ਜਾਂ ਸੱਥਰ ਵਿਛਾਉਣਾ ਕਹਿੰਦੇ ਹਨ। ਇਹ ਸੋਖ ਜਾਂ ਦੁਖ ਦਾ ਇਕ ਚਿੰਨ੍ਹ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਿਰਿਆ ਦੀ ਰਸਮ ਤਕ ਮ੍ਰਿਤਕ ਦੀ ਰੂਹ ਘਰ ਵਿਚ ਹੀ ਵਿਚਰਦੀ ਹੈ ਅਤੇ ਮੰਜੇ ਉੱਪਰ ਸੌਣ ਵਾਲੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਲੋਕ ਜ਼ਮੀਨ ਉੱਪਰ ਸੌਣ ਤਾਂ ਮਰਨ ਵਾਲੇ ਦੀ ਆਤਮਾ ਨੂੰ ਦੂਜੇ ਸਰੀਰ ਵਿਚ ਪ੍ਰਵੇਸ਼ ਕਰਨ ਵਿਚ ਕੋਈ ਕਸ਼ਟ ਨਹੀਂ ਹੁੰਦਾ।
ਕਿਸੇ ਵੀ ਮੰਗਲ-ਕਾਰਜ ਸਮੇਂ ਭੁੰਜੇ ਸੌਣਾ ਅਪਸ਼ਗਨ ਸਮਝਿਆ ਜਾਂਦਾ ਹੈ ਕਿਉਂਕਿ ਸੱਥਰ ਸੋਗ ਦਾ ਪ੍ਰਤੀਕ ਹੈ। ਕਈ ਜਾਤੀਆਂ ਵਿਚ ਗਰਭਵਤੀ ਮਾਂ ਨੂੰ ਜਾਪੇ ਸਮੇਂ ਜ਼ਮੀਨ ਉੱਪਰ ਲਿਟਾਇਆ ਜਾਂਦਾ ਹੈ ਅਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਧਰਤੀ ਮਾਤਾ ਉਸ ਦੀ ਰੱਖਿਆ ਕਰਦੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4938, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-14-01-37-43, ਹਵਾਲੇ/ਟਿੱਪਣੀਆਂ: ਹ. ਪੁ.––ਪੰ, ਲੰ, ਵਿ. ਕੋ. 2.
ਸੱਥਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੱਥਰ, ਪੁਲਿੰਗ : ੧. ਫੂਹੜ ਦੀ ਵਿਛਾਈ, ਧਰਤੀ ਤੇ ਸੌਣ ਜਾਂ ਲੇਟਣ ਦਾ ਭਾਵ, ਭੁੰਜ ਦਾ ਬਿਸਤਰ, ਕੱਖ ਪਰਾਲ ਦਾ ਬਿਸਤਰ, ੨. ਸੁੱਕਿਆ ਹੋਇਆ ਅਨਾਜ ਜੋ ਸੁਕਾਉਣ ਲਈ ਖਲੇਰਿਆ ਜਾਵੇ, ਕੱਟ ਕੇ ਧਰਿਆ ਹੋਇਆ ਫਸਲ, ਕਟੇ ਹੋਏ ਫਸਲ ਦੀਆਂ ਢੇਰੀਆਂ ਜਾਂ ਸਥਰੀਆਂ; ੩. ਹਿੰਦੂਆਂ ਦਾ ਸਰਬੰਧੀ ਦੇ ਮਰਨੇ ਮਗਰੋਂ ਭੁੰਞੇ ਸੌਣ ਦਾ ਦਸਤੂਰ
–ਸੱਥਰ ਘੱਤਣਾ, ਮੁਹਾਵਰਾ : ਸੌਣ ਲਈ ਫੂਹੜ ਵਿਛਾਉਣਾ, ਡੇਰਾ ਲਾਉਣਾ, ਕੋਈ ਚੀਜ਼ ਲੈਣ ਲਈ ਅੜ ਬੈਠਣਾ, ਸੋਗ ਧਾਰਨ ਕਰਨਾ, ਸੋਗ ਵਿਚ ਪੈਣਾ
–ਸੱਥਰ ਦਾ ਚੋਰ, ਪੁਲਿੰਗ : ਆਪਣੇ ਸਾਥੀ ਦੀ ਚੀਜ਼ ਚੁਰਾਉਣ ਵਾਲਾ
–ਸੱਥਰ ਪਾਉਣਾ, ਮੁਹਾਵਰਾ : ੧. ਸੌਣ ਲਈ ਭੁੰਞੇ ਕੱਖ ਕਾਨ ਵਿਛਾਉਣਾ, ਡੇਰਾ ਲਾਉਣਾ; ੨. ਕੋਈ ਚੀਜ਼ ਲੈਣ ਲਈ ਨਾ ਮਿਲਣ ਤਕ ਭੁੰਞੇ ਪੈਣ ਦਾ ਪ੍ਰਣ ਲੈਣਾ
–ਸੱਥਰ ਪੈਣਾ, ਮੁਹਾਵਰਾ : ਸੋਗ ਹੋਣਾ, ਮਾਤਮ ਹੋਣਾ, ਅਫਸੋਸ ਵਿਚ ਮੰਜੇ ਦੀ ਥਾਵੇਂ ਭੁੰਞੇ ਸੌਣਾ
–ਸੱਥਰ ਲਹਿ ਜਾਣਾ, ਮੁਹਾਵਰਾ : ਭੁੰਞੇ ਲਹਿ ਜਾਣਾ, ਬਹੁਤ ਗਮ ਕਰਨਾ, ਚਿੰਤਾਤੁਰ ਹੋਣਾ
–ਸੱਥਰ ਲਾਹ ਦੇਣਾ, ਸੱਥਰ ਲਾਹੁਣਾ, ਮੁਹਾਵਰਾ : ਗਮ ਜਾਂ ਫਿਕਰ ਪਾ ਦੇਣਾ, ਫਿਕਰ ਪਾ ਕੇ ਮਰਨ ਵਾਲਾ ਕਰ ਦੇਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-04-48-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First